ਸ.ਮਨਜੀਤ ਸਿੰਘ ਦਸੂਹਾ ਵਲੋਂ ਸ਼ਗਨ ਸਕੀਮ ਤਹਿਤ ਸਹਾਇਤਾ ਰਾਸ਼ੀ ਕੀਤੀ ਭੇਂਟ

(ਪਰਿਵਾਰਕ ਮੈਂਬਰਾਂ ਨੂੰ ਸ਼ਗਨ ਸਕੀਮ ਤਹਿਤ ਰਾਸ਼ੀ ਭੇਟ ਕਰਦੇ ਹੋਏ ਸਰਦਾਰ ਮਨਜੀਤ ਸਿੰਘ ਦਸੂਹਾ ਤੇ ਹੋਰ)

ਟਾਂਡਾ ਉੜਮੁੜ/ਗੜ੍ਹਦੀਵਾਲਾ 10 ਦਸੰਬਰ (ਚੌਧਰੀ ) : ਉੱਘੇ ਸਮਾਜ ਸੇਵਕ ਤੇ ਦਾਨੀ ਸੱਜਣ ਸਰਦਾਰ ਮਨਜੀਤ ਸਿੰਘ ਦਸੂਹਾ ਵੱਲੋਂ ਲੋਕ ਭਲਾਈ ਹਿੱਤਾਂ ਲਈ ਸ਼ੁਰੂ ਕੀਤੀ ਗਈ ਸ਼ਗਨ ਸਕੀਮ ਦੇ ਚਲਦਿਆਂ ਅੱਜ ਇੱਕ ਹੋਰ ਗ਼ਰੀਬ ਪਰਿਵਾਰ ਦੀ ਬਾਂਹ ਫੜੀ ਹੈ। ਅੱਜ ਰੱਖੇ ਗਏ ਇੱਕ ਪ੍ਰਭਾਵਸ਼ਾਲੀ ਪ੍ਰੋਗਰਾਮ ਦੌਰਾਨ ਗੜ੍ਹਦੀਵਾਲਾ ਪਰਿਵਾਰ ਦੇ ਅਸ਼ਵਨੀ ਕੁਮਾਰ ਦੀ ਪੁੱਤਰੀ ਦੇ ਵਿਆਹ ਮੌਕੇ ਸਰਦਾਰ ਦਸੂਹਾ ਨੇ 5100 ਸੌ ਰੁਪਏ ਦੀ ਰਾਸ਼ੀ ਭੇਂਟ ਕਰਦਿਆਂ ਕਿਹਾ ਕਿ ਉਹ ਬਿਨਾਂ ਕਿਸੇ ਲਾਲਚ ਦੇ ਅਤੇ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਇਸ ਸਕੀਮ ਨੂੰ ਬਾ ਦਸਤੂਰ ਲਾਗੂ ਰੱਖਣਗੇ ਅਤੇ ਇਹ ਸਕੀਮ ਬਿਨਾਂ ਕਿਸੇ ਭੇਦ ਭਾਵ ਦੇ ਗਰੀਬ ਵਰਗ ਦੇ ਲੋਕਾਂ ਲਈ ਇਸੇ ਤਰ੍ਹਾਂ ਹੀ ਨਰਿੰਤਰ ਚਲਦੀ ਰਹੇਗੀ।ਇਸ ਮੌਕੇ ਪਰਿਵਾਰਕ ਮੈਂਬਰਾਂ ਨੇ ਸਰਦਾਰ ਦਸੂਹਾ ਦਾ ਧੰਨਵਾਦ ਕੀਤਾ।ਇਸ ਮੌਕੇ ਰੁਪਾਲੀ ਕੌਰ,ਅਰੀਨਾ,ਰਾਜ ਕੁਮਾਰ,ਸਵਰਨ ਸਿੰਘ,ਪੰਕਜ ਕੁਮਾਰ ਸਰਬਜੀਤ ਸਿੰਘ ਮੋਮੀ ਆਦਿ ਵੀ ਹਾਜ਼ਰ ਸਨ।  

  

Related posts

Leave a Reply