16 ਜਨਵਰੀ ਨੂੰ ਸਿਕਊਰਟੀ ਗਾਰਡਾਂ ਦੀ ਟ੍ਰੇਨਿੰਗ ਦੀ ਭਰਤੀ ਲਈ ਵਿਸ਼ੇਸ ਕੈਂਪ ਦਾ ਆਯੋਜਨ

16 ਜਨਵਰੀ ਨੂੰ ਸਿਕਊਰਟੀ ਗਾਰਡਾਂ ਦੀ ਟ੍ਰੇਨਿੰਗ ਦੀ ਭਰਤੀ ਲਈ ਵਿਸ਼ੇਸ ਕੈਂਪ ਦਾ ਆਯੋਜਨ
ਫਿਰੋਜ਼ਪੁਰ, 15 ਜਨਵਰੀ 2021
ਪੰਜਾਬ ਸਰਕਾਰ ਦੁਆਰਾ ਚਲਾਏ ਜਾ ਰਹੇ ਘਰ—ਘਰ ਰੁਜ਼ਗਾਰ ਮਿਸ਼ਨ ਤਹਿਤ ਬੇਰੁਜ਼ਗਾਰ ਪ੍ਰਾਰਥੀਆਂ ਨੂੰ ਵੱਧ ਤੋਂ ਵੱਂਧ ਰੋਜ਼ਗਾਰ ਦੇ ਮੌਕੇ ਮੁਹੱਈਆਂ ਕਰਵਾਉਣ ਦੇ ਮੰਤਵ ਨਾਲ ਜਿਲ੍ਹਾ ਬਿਊਰੋ ਆੱਫ ਰੋਜ਼ਗਾਰ ਉਤਪੱਤੀ, ਹੁਨਰ ਵਿਕਾਸ ਅਤੇ ਸਿਖਲਾਈ, ਫਿਰੋਜਪੁਰ ਵੱਲੋਂ ਰੋਜਗਾਰ/ਸਵੈ—ਰੋਜਗਾਰ ਮੇਲਿਆਂ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸੇ ਦੀ ਲਗਾਤਾਰਤਾ ਵਿੱਚ ਆਰਮੀ ਸਰਵਿਸ਼ ਤੋਂ ਰਿਟਾਇਡ ਅਤੇ ਸਿਵਿਲੀਅਨ ਲਈ ਰੋਜ਼ਗਾਰ ਦਾ ਇੱਕ ਹੋਰ ਸੁਨਹਿਰੀ ਮੌਕਾ ਪ੍ਰਦਾਨ ਕਰਦਿਆਂ ਜਿਲ੍ਹਾ ਬਿਊਰੋ ਆੱਫ ਰੋਜ਼ਗਾਰ ਉਤਪੱਤੀ, ਹੁਨਰ ਵਿਕਾਸ ਅਤੇ ਸਿਖਲਾਈ, ਫਿਰੋਜਪੁਰ ਦੇ ਸਹਿਯੋਗ ਨਾਲ 16 ਜਨਵਰੀ 2021 ਨੂੰ ਚੈੱਕਮੇਟ ਸਰਵਿਸਿਸ ਪ੍ਰਾਈਵੇਟ ਲਿਮਿਟਡ ਵੱਲੋਂ ਸਾਰਾਗੜ੍ਹੀ ਗੁਰਦੁਆਰਾ ਸਾਹਿਬ, ਫਿਰੋਜਪੁਰ ਛਾਉਣੀ ਵਿਖੇ ਸਿਕਊਰਟੀ ਗਾਰਡਾਂ ਦੀ ਟ੍ਰੇਨਿੰਗ ਦੀ ਭਰਤੀ ਲਈ ਵਿਸ਼ੇਸ ਕੈਂਪ ਦਾ ਆਯੋਜਨ ਕੀਤਾ ਜਾ ਰਿਹਾ ਹੈ।ਇਹ ਜਾਣਕਾਰੀ ਜ਼ਿਲ੍ਹਾ ਰੋਜ਼ਗਾਰ ਅਫਸ਼ਰ ਸ੍ਰੀ ਅਸ਼ੋਕ ਜਿੰਦਲ ਨੇ ਦਿੱਤੀ।
ਜ਼ਿਲ੍ਹਾ ਰੋਜ਼ਗਾਰ ਅਫ਼ਸਰ ਨੇ ਦੱਸਿਆ ਕਿ ਕੈਂਪ ਵਿੱਚ ਹਾਜ਼ਰ  ਯੋਗ ਉਮੀਦਵਾਰਾਂ ਨੂੰ  ਮੋਹਾਲੀ ਵਿਖੇ 18 ਜਨਵਰੀ, 2021 ਤੋਂ ਟ੍ਰੇਨਿੰਗ ਲਈ ਜਾਣਾ ਹੋਵੇਗਾ। ਸੋ, ਜਿਲ੍ਹਾ ਫਿਰੋਜਪੁਰ ਦੇ ਚਾਹਵਾਨ ਅਤੇ ਯੋਗ ਪ੍ਰਾਰਥੀ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਆਰਮੀ ਦੀ ਸਰਵਿਸ ਤੋਂ ਰਿਟਾਇਰਡ ਉਮੀਦਵਾਰ ਆਪਣੀ ਅਸਲ ਡਿਸਚਾਰਜ ਬੂੱਕ ਅਤੇ ਸਰਵਿਸ ਦਾ ਸਨਾਖਤੀ ਕਾਰਡ ਅਤੇ ਫਰੈਸ਼ਰ ਉਮੀਦਵਾਰਾਂ ਆਪਣੀ ਵਿਦਿਅਕ ਯੋਗਤਾ ਜਿਵੇਂ ਦਸਵੀਂ ਤੋਂ ਬਾਰ੍ਹਵੀਂ ਪਾਸ ਦੇ ਅਸਲ ਸਰਟੀਫਿਕੇਟ, ਆਧਾਰ ਕਾਰਡ, ਪੈਨ ਕਾਰਡ ਅਤੇ ਟੇ੍ਰਨਿੰਗ ਫੀਸ 4300/— ਰੁਪਏ ਲੈ ਕੇ ਮਿਤੀ: 16 ਜਨਵਰੀ 2021 ਨੁੰੂ ਸਵੇਰੇ 10:00 ਵਜੇ ਤੋਂ ਲੈ ਕੇ ਦੁਪਹਿਰ 02:30 ਵਜੇ ਦੇ ਦਰਮਿਆਨ ਸਾਰਾਗਾੜ੍ਹੀ ਗੁਰਦੁਆਰਾ ਸਾਹਿਬ, ਫਿਰੋਜਪੁਰ ਛਾਊਣੀ ਵਿਖੇ ਸਮੇਂ ਸਿਰ ਪਹੁੰਚ ਕੇ ਇਸ ਕੈਂਪ ਦਾ ਲਾਭ ਉਠਾਉਣ।    

 

Related posts

Leave a Reply