ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਸ਼੍ਰੀ ਹਾਕਮ ਥਾਪਰ ਨੇ ਆਮ ਲੋਕਾਂ , ਅਫ਼ਸਰਸ਼ਾਹੀ ਤੇ ਖ਼ਾਸਕਰ ਪੱਤਰਕਾਰ ਭਾਈਚਾਰੇ ਵਿਚ ਜੋ ਆਪਸੀ ਤਾਲਮੇਲ ਵਧਾਇਆ ਉਹ ਲਾਜਵਾਬ ਹੈ



ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਸ਼੍ਰੀ ਹਾਕਮ ਥਾਪਰ ਨੇ ਆਮ ਲੋਕਾਂ , ਅਫ਼ਸਰਸ਼ਾਹੀ ਤੇ ਖ਼ਾਸਕਰ ਪੱਤਰਕਾਰ ਭਾਈਚਾਰੇ ਵਿਚ ਜੋ ਆਪਸੀ ਤਾਲਮੇਲ ਵਧਾਇਆ ਉਹ ਲਾਜਵਾਬ ਹੈ



ਹੁਸ਼ਿਆਰਪੁਰ: ਕਈ ਲੋਕ ਸੰਪਰਕ ਅਫ਼ਸਰ ਆਏ ਤੇ ਗਏ ਪਰ ਜਿਸ ਕਦਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਹੁਸ਼ਿਆਰਪੁਰ ਸ਼੍ਰੀ ਹਾਕਮ ਥਾਪਰ ਨੇ ਆਮ ਲੋਕਾਂ , ਅਫ਼ਸਰਸ਼ਾਹੀ ਤੇ ਖ਼ਾਸਕਰ ਪੱਤਰਕਾਰ ਭਾਈਚਾਰੇ ਵਿਚ ਆਪਣੇ ਸਮੇਂ ਕਾਲ ਚ ਆਪਸੀ ਤਾਲਮੇਲ ਵਧਾਇਆ ਉਹ ਲਾਜਵਾਬ ਹੈ. ਜ਼ਿਲੇ ਦੇ ਕਈ ਅਧਿਕਾਰੀਆਂ ਅਤੇ ਆਮ ਲੋਕਾਂ ਦੀ ਜ਼ਿੰਦਗੀ ਤੇ ਲਿਖੇ ਹੋਏ ਓਨਾ ਦੇ ਖੂਬਸੂਰਤ ਲੇਖ ਓਨਾ ਦੀ ਸੰਵੇਦੇਨਸ਼ੀਲ ਲੇਖਣੀ ਤੇ ਆਪਣੀ ਡਿਊਟੀ ਪ੍ਰਤੀ ਤਨਦੇਹੀ ਨੂੰ ਦਰਸਾਉਂਦੇ ਹਨ। ਓਨਾ ਦੇ ਮਿਲਣਸਾਰ ਸੁਭਾ ਕਾਰਨ ਕਿਸੇ ਦਾ ਵੀ ਦਿਲ ਨਹੀਂ ਕਰਦਾ ਹੋਵੇਗਾ ਕੇ ਓਨਾ ਨੂੰ ਜਲੰਧਰ ਜਾਣ ਦਿੱਤਾ ਜਾਵੇ ਪਰ ਜਲੰਧਰ ਵਰਗੇ ਵੱਡੇ ਜ਼ਿਲੇ ਚ ਹੋਈ ਓਨਾ ਦੀ ਹੋਈ ਪ੍ਰੋਮੋਸ਼ਨ ਨੂੰ ਅਣਡਿੱਠ ਨਹੀਂ ਕੀਤਾ ਜਾ ਸਕਦਾ।
CANADIAN DOABA TIMES ਅਤੇ ਸਮੂਹ ਪੱਤਰਕਾਰ ਸਾਥੀਆਂ ਵਲੋਂ ਸ਼੍ਰੀ ਹਾਕਮ ਥਾਪਰ ਜੀ ਨੂੰ ਹਾਰਦਿਕ ਸ਼ੁਭ ਕਾਮਨਾਵਾਂ।

ਆਦੇਸ਼ ਪਰਮਿੰਦਰ ਸਿੰਘ
CANADIAN DOABA TIMES
HOSHIARPUR

ਸਤਿ ਸ਼੍ਰੀ ਅਕਾਲ ਜੀ🙏🙏
ਜਿਵੇਂ ਆਪ ਨੂੰ ਪਤਾ ਹੈ ਕਿ ਮੇਰੀ ਟਰਾਂਸਫ਼ਰ ਜਲੰਧਰ ਜ਼ਿਲ੍ਹੇ ਵਿੱਚ ਹੋ ਗਈ ਹੈ। ਹੁਸ਼ਿਆਰਪੁਰ ਵਿਖੇ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਵਜੋਂ ਆਪ ਨਾਲ ਗੁਜ਼ਾਰਿਆ ਸਮਾਂ ਹਮੇਸ਼ਾ ਯਾਦ ਰਹੇਗਾ। ਆਪ ਵਲੋੰ ਦਿੱਤੇ ਸਹਿਯੋਗ ਲਈ ਹਮੇਸ਼ਾਂ ਰਿਣੀ ਰਹਾਂਗਾ ।

ਤੁਹਾਡਾ ਆਪਣਾ,
ਹਾਕਮ ਥਾਪਰ,
ਜ਼ਿਲ੍ਹਾ ਲੋਕ ਸੰਪਰਕ ਅਫ਼ਸਰ।

Related posts

Leave a Reply