ਜ਼ਿਲ੍ਹੇ ’ਚ ਰਿਟੇਲ ’ਚ ਪਟਾਕੇ ਵੇਚਣ ਦੇ ਚਾਹਵਾਨ ਟੈਂਪਰੇਰੀ ਲਾਈਸੈਂਸ ਲੈਣ ਲਈ 1 ਨਵੰਬਰ ਤੱਕ ਸਬੰਧਤ ਐਸ.ਡੀ.ਐਮ ਦਫ਼ਤਰ ’ਚ ਦੇ ਸਕਦੇ ਹਨ ਅਰਜ਼ੀਆਂ : ਏ ਡੀ.ਸੀ

ਜ਼ਿਲ੍ਹੇ ’ਚ ਰਿਟੇਲ ’ਚ ਪਟਾਕੇ ਵੇਚਣ ਦੇ ਚਾਹਵਾਨ ਟੈਂਪਰੇਰੀ ਲਾਈਸੈਂਸ ਲੈਣ ਲਈ 1 ਨਵੰਬਰ ਤੱਕ ਸਬੰਧਤ ਐਸ.ਡੀ.ਐਮ ਦਫ਼ਤਰ ’ਚ ਦੇ ਸਕਦੇ ਹਨ ਅਰਜ਼ੀਆਂ : ਏ ਡੀ.ਸੀ
-ਅਰਜ਼ੀਆਂ ਨਾਲ ਸਵੈ ਘੋਸ਼ਣਾ ਪੱਤਰ, ਦੋ ਪਾਸਪੋਰਟ ਸਾਈਜ ਫੋਟੋਆਂ ਅਤੇ ਰਿਹਾਇਸ਼ ਸਬੰਧੀ ਸਬੂਤ ਦੀ ਕਾਪੀ ਲਗਾਉਣਾ ਜ਼ਰੂਰੀ
-3 ਨਵੰਬਰ ਨੂੰ ਜ਼ਿਲ੍ਹਾ ਮੈਜਿਸਟ੍ਰੇਟ ਦਫ਼ਤਰ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ’ਚ ਡਰਾਅ ਰਾਹੀਂ ਟੈਂਪਰੇਰੀ ਲਾਈਸੈਂਸ ਕੀਤੇ ਜਾਣਗੇ ਅਲਾਟ
-ਉਪ ਮੰਡਲ ਪੱਧਰ ’ਤੇ ਪਟਾਕੇ ਵੇਚਣ ਲਈ ਜ਼ਿਲ੍ਹੇ ’ਚ 13 ਸਥਾਨ ਕੀਤੇ ਗਏ ਹਨ ਨਿਰਧਾਰਿਤ
ਹੁਸ਼ਿਆਰਪੁਰ, 23 ਅਕਤੂਬਰ :

ਵਧੀਕ ਡਿਪਟੀ ਕਮਿਸ਼ਨਰ (ਜ) ਅਮਿਤ ਕੁਮਾਰ ਪੰਚਾਲ ਨੇ ਦੱਸਿਆ ਕਿ ਇਸ ਸਾਲ ਦਿਵਾਲੀ ਦੇ ਤਿਉਹਾਰ ਦੌਰਾਨ ਰਿਟੇਲ ਵਿੱਚ ਪਟਾਕੇ ਵੇਚਣ ਸਬੰਧੀ ਟੈਂਪਰੇਰੀ ਲਾਈਸੈਂਸ ਇਸ ਬਾਰ ਵੀ ਜ਼ਿਲ੍ਹਾ ਮੈਜਿਸਟ੍ਰੇਟ ਹੁਸ਼ਿਆਰਪੁਰ ਵਲੋਂ ਜਾਰੀ  ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਸਾਲ ਵੀ ਟੈਂਪਰੇਰੀ ਲਾਈਸੈਂਸ ਪਿਛਲੇ ਸਾਲ ਦੀ ਤਰ੍ਹਾਂ ਡਰਾਅ ਪ੍ਰਕ੍ਰਿਆ ਰਾਹੀਂ ਜਾਰੀ ਕੀਤੇ ਜਾਣਗੇ।
ਏ.ਡੀ.ਸੀ. ਨੇ ਦੱਸਿਆ ਕਿ ਜਨਤਾ ਦੀ ਸੁਵਿਧਾ ਨੂੰ ਧਿਆਨ ਵਿੱਚ ਰੱਖਦੇ ਹੋਏ ਟੈਂਪਰੇਰੀ ਲਾਈਸੈਂਸ ਜਾਰੀ ਕਰਨ ਸਬੰਧੀ ਅਰਜ਼ੀਆਂ ਉਪ ਮੰਡਲ ਮੈਜਿਸਟ੍ਰੇਟ (ਐਸ.ਡੀ.ਐਮ) ਦਫ਼ਤਰ ਵਿੱਚ ਪ੍ਰਾਪਤ ਕੀਤੇ ਜਾਣਗੇ ਅਤੇ ਟੈਂਪਰੇਰੀ ਲਾਈਸੈਂਸ ਲੈਣ ਦੇ ਚਾਹਵਾਨ ਵਿਅਕਤੀ 1 ਨਵੰਬਰ 2020 ਨੂੰ ਸ਼ਾਮ 5 ਵਜੇ ਤੱਕ ਆਪਣੇ ਇਲਾਕੇ ਦੇ ਐਸ.ਡੀ.ਐਮ ਦਫ਼ਤਰ ਵਿੱਚ ਅਰਜ਼ੀਆਂ ਦੇ ਸਕਦੇ ਹਨ। ਉਨ੍ਹਾਂ ਕਿਹਾ ਕਿ ਬਿਨੇਕਾਰ ਆਪਣੀ ਅਰਜ਼ੀ ਨਾਲ ਇਕ ਸਵੈ ਘੋਸ਼ਣਾ ਪੱਤਰ, ਦੋ ਪਾਸਪੋਰਟ ਸਾਈਜ ਫੋਟੋਆ ਅਤੇ ਰਿਹਾਇਸ਼ ਸਬੰਧੀ ਸਬੂਤ ਦੀ ਕਾਪੀ ਲਗਾਉਣੀ ਯਕੀਨੀ ਬਣਾਏ। ਉਨ੍ਹਾਂ ਕਿਹਾ ਕਿ ਇਹ ਟੈਂਪਰੇਰੀ ਲਾਈਸੈਂਸ ਡਰਾਅ ਪ੍ਰਕ੍ਰਿਆ ਰਾਹੀਂ 3 ਨਵੰਬਰ ਨੂੰ ਸ਼ਾਮ 4 ਵਜੇ ਦਫ਼ਤਰ ਜ਼ਿਲ੍ਹਾ ਮੈਜਿਸਟ੍ਰੇਟ ਹੁਸ਼ਿਆਰਪੁਰ, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਅਲਾਟ ਕੀਤੇ ਜਾਣਗੇ। ਇਹ ਟੈਂਪਰੇਰੀ ਲਾਈਸੈਂਸ ਕੇਵਲ ਪ੍ਰਸ਼ਾਸਨ ਵਲੋਂ ਨਿਰਧਾਰਿਤ ਕੀਤੇ ਗਏ ਸਥਾਨਾਂ ’ਤੇ ਹੀ ਪਟਾਕੇ ਵੇਚਣ ਲਈ ਜਾਰੀ ਕੀਤੇ ਜਾਣਗੇ। ਉਨ੍ਹਾਂ ਆਮ ਜਨਤਾ ਨੂੰ ਇਹ ਵੀ ਹਦਾਇਤ ਦਿੱਤੀ ਕਿ ਇਸ ਪ੍ਰਕ੍ਰਿਆ ਦੌਰਾਨ ਕੋਵਿਡ-19 ਦੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਸਮਾਜਿਕ ਦੂਰੀ ਅਤੇ ਮਾਸਕ ਲਗਾਉਣਾ ਯਕੀਨੀ ਬਣਾਇਆ ਜਾਵੇ।
ਅਮਿਤ ਕੁਮਾਰ ਪੰਚਾਲ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਪਟਾਕੇ ਵੇਚਣ ਲਈ ਜੋ ਸਥਾਨ ਨਿਰਧਾਰਿਤ ਕੀਤੇ ਗਏ ਹਨ ਉਨ੍ਹਾਂ ਵਿੱਚ ਉਪ ਮੰਡਲ ਹੁਸ਼ਿਆਰਪੁਰ ਵਿੱਚ ਦੁਸਹਿਰਾ ਗਰਾਊਂਡ (ਨਵੀਂ ਅਬਾਦੀ), ਜ਼ਿਲ੍ਹਾ ਪ੍ਰੀਸ਼ਦ ਮਾਰਕਿਟ (ਅੱਡਾ ਮਾਹਿਲਪੁਰ), ਰਾਮਲੀਲਾ ਗਰਾਊਂਡ, ਬੁੱਲੋਵਾਲ ਖੁੱਲ੍ਹੇ ਸਥਾਨ ’ਤੇ, ਚੱਬੇਵਾਲ ਖੁੱਲ੍ਹੇ ਸਥਾਨ ’ਤੇ  ਨਿਰਧਾਰਿਤ ਕੀਤੇ ਗਏ ਹਨ। ਉਪ ਮੰਡਲ ਗੜ੍ਹਸ਼ੰਕਰ ਵਿੱਚ ਮਿਲਟਰੀ ਪੜਾਅ (ਐਸ.ਡੀ.ਐਮ ਦਫ਼ਤਰ ਦੇ ਸਾਹਮਣੇ), ਸ਼ਹੀਦਾਂ ਰੋਡ (ਦਾਣਾ ਮੰਡੀ) ਮਾਹਿਲਪੁਰ ਵਿੱਚ, ਉਪ ਮੰਡਲ ਦਸੂਹਾ ਵਿੱਚ ਬਲਾਕ ਸੰਮਤੀ ਸਟੇਡੀਅਮ ਦਸੂਹਾ, ਦੁਸਹਿਰਾ ਗਰਾਊਂਡ ਗੜ੍ਹਦੀਵਾਲਾ, ਸ਼ਿਮਲਾ ਪਹਾੜੀ ਪਾਰਕ ਉੜਮੁੜ ਅਤੇ ਉਪ ਮੰਡਲ ਮੁਕੇਰੀਆਂ ਵਿੱਚ ਦੁਸਹਿਰਾ ਗਰਾਊਂਡ ਮੁਕੇਰੀਆਂ, ਦੁਸਹਿਰਾ ਗਰਾਊਂਡ ਹਾਜੀਪੁਰ ਨਰਸਰੀ ਗਰਾਊਂਡ ਸੈਕਟਰ-3 ਤਲਵਾੜਾ ਪਟਾਕੇ ਵੇਚਣ ਲਈ ਸਥਾਨ ਨਿਰਧਾਰਿਤ ਕੀਤੇ ਗਏ ਹਨ।Gutentor Advancedhttps://www.doabatimes.com/dpro-hsp-32/ Text

Related posts

Leave a Reply