LATEST: ਛੋਟੇ ਤੇ ਸੀਮਾਂਤ ਕਿਸਾਨ ਬਲਾਕ ਪੱਧਰ ’ਤੇ ਸਥਾਪਿਤ ਕਸਟਮ ਹਾਈਰਿੰਗ ਸੈਂਟਰ ਤੋਂ ਕਿਰਾਏ ’ਤੇ ਲੈ ਸਕਦੇ ਹਨ ਖੇਤੀ ਮਸ਼ੀਨਰੀ- ਡਿਪਟੀ ਕਮਿਸ਼ਨਰ ਰਿਆਤ

ਡਿਪਟੀ ਕਮਿਸ਼ਨਰ ਨੇ ਪਿੰਡ ਮੇਘੋਵਾਲ ਗੰਜਿਆਂ ਦੇ ਕਸਟਮ ਹਾਈਰਿੰਗ ਸੈਂਟਰ ਦਾ ਕੀਤਾ ਦੌਰਾ
ਕਿਹਾ, ਸਰਕਾਰ ਕਿਸਾਨਾਂ ਨੂੰ ਸਬਸਿਡੀ ’ਤੇ ਮੁਹੱਈਆ ਕਰਵਾ ਰਹੀ ਹੈ ਖੇਤੀ ਮਸ਼ੀਨਰੀ
ਛੋਟੇ ਤੇ ਸੀਮਾਂਤ ਕਿਸਾਨ ਬਲਾਕ ਪੱਧਰ ’ਤੇ ਸਥਾਪਿਤ ਕਸਟਮ ਹਾਈਰਿੰਗ ਸੈਂਟਰ ਤੋਂ ਕਿਰਾਏ ’ਤੇ ਲੈ ਸਕਦੇ ਹਨ ਖੇਤੀ ਮਸ਼ੀਨਰੀ
ਹੁਸ਼ਿਆਰਪੁਰ, 6 ਨਵੰਬਰ:
ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਪਰਾਲੀ ਨੂੰ ਅੱਗ ਲਗਾਉਣ ਦੇ ਰੁਝਾਨ ’ਤੇ ਨਕੇਲ ਕੱਸਣ ਲਈ ਕਿਸਾਨਾਂ ਨੂੰ ਜਿਥੇ ਸਬਸਿਡੀ ’ਤੇ ਪਰਾਲੀ ਪ੍ਰਬੰਧਨ ਦੀ ਮਸ਼ੀਨਰੀ ਮੁਹੱਈਆ ਕਰਵਾਈ ਜਾ ਰਹੀ ਹੈ, ਉਥੇ ਜਿਹੜੇ ਕਿਸਾਨ ਕਿਰਾਏ ’ਤੇ ਮਸ਼ੀਨਰੀ ਦਾ ਪ੍ਰਯੋਗ ਕਰਨਾ ਚਾਹੁੰਦੇ ਹਨ, ਉਨ੍ਹਾਂ ਲਈ ਬਲਾਕਾਂ ਵਿੱਚ ਕਸਟਮ ਹਾਈਰਿੰਗ ਸੈਂਟਰ ਵੀ ਸਥਾਪਿਤ ਕੀਤੇ ਗਏ ਹਨ। ਇਹ ਵਿਚਾਰ ਉਨ੍ਹਾਂ ਅੱਜ ਪਿੰਡ ਮੇਘੋਵਾਲ ਗੰਜਿਆਂ ਦੇ ਕਸਟਮ ਹਾਈਰਿੰਗ ਸੈਂਟਰ ਹੀਰ ਵੈਲਫੇਅਰ ਸੋਸਾਇਟੀ ਦਾ ਦੌਰਾ ਕਰਨ ਦੌਰਾਨ ਰੱਖੇ। ਇਸ ਦੌਰਾਨ ਇਸ ਸੈਂਟਰ ਵਲੋਂ ਖਰੀਦ ਕੀਤੀ ਗਈ ਮਸ਼ੀਨਰੀ ਦਾ ਖੇਤ ਵਿੱਚ ਸਫ਼ਲ ਪ੍ਰਦਰਸ਼ਨ ਵੀ ਕੀਤਾ ਗਿਆ। ਇਸ ਵਿੱਚ ਮੁੱਖ ਤੌਰ ’ਤੇ ਕੰਬਾਇਨ ਹਾਰਵੈਸਟਰ ਸੁਪਰ ਐਸ.ਐਮ.ਐਸ. ਸਹਿਤ, ਪਲਟਾਵੇ ਹੱਲ, ਮਲਚਰ ਤੇ ਸੁਪਰ ਸੀਡਰ ਸ਼ਾਮਲ ਹਨ।

ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਦੇ ਸਮੂਹ ਕਿਸਾਨਾਂ ਨੂੰ ਇਨ੍ਹਾਂ ਸੈਂਟਰਾਂ ਦਾ ਪਰਾਲੀ ਪ੍ਰਬੰਧਨ ਤੇ ਕਣਕ ਦੇ ਖੜ੍ਹੇ ਪਰਾਲ ਵਿੱਚ ਹੀ ਬਿਜਾਈ ਕਰਨ ਲਈ ਢੁਕਵੀਂਆਂ ਮਸ਼ੀਨਾਂ ਦਾ ਭਰਪੂਰ ਫਾਇਦਾ ਲੈਣ ਦੀ ਸਲਾਹ ਦਿੱਤੀ। ਮੁੱਖ ਖੇਤੀ ਅਫ਼ਸਰ ਡਾ. ਵਿਨੇ ਕੁਮਾਰ ਨੇ ਕਿਸਾਨਾਂ ਲਈ ਕਸਟਮ ਹਾਈਰਿੰਗ ਸੈਂਟਰ ਨੂੰ ਘੱਟ ਲਾਗਤ ਵਾਲਾ ਵਿਕਲਪ ਦੱਸਦੇ ਹੋਏ ਕਿਹਾ ਕਿ ਛੋਟੇ ਅਤੇ ਸੀਮਤ ਕਿਸਾਨ ਜੋ ਮਹਿੰਗੀ ਮਸ਼ੀਨਰੀ ਖਰੀਦਣ ਤੋਂ ਅਸਮਰਥ ਹਨ, ਉਹ ਇਨ੍ਹਾਂ ਸੈਂਟਰਾਂ ਤੋਂ ਕਿਰਾਏ ’ਤੇ ਮਸ਼ੀਨਰੀ ਪ੍ਰਯੋਗ ਕਰਕੇ ਆਪਣੇ ਖੇਤਾਂ ਵਿੱਚ ਹੀ ਪਰਾਲੀ ਦਾ ਯੋਗ ਹੱਲ ਕਰ ਸਕਦੇ ਹਨ। ਇਸ ਮੌਕੇ ਵਿਭਾਗ ਦੇ ਅਧਿਕਾਰੀ ਇੰਜੀਨੀਅਰ ਨਵਦੀਪ ਸਿੰਘ, ਮਨਦੀਪ ਸਿੰਘ, ਇੰਜੀਨੀਅਰ ਵਰੁਣ ਚੌਧਰੀ, ਡਾ. ਦੀਪਕ ਪੁਰੀ, ਡਾ. ਸਿਮਰਨਜੀਤ ਸਿੰਘ ਤੋਂ ਇਲਾਵਾ ਹੀਰ ਵੈਲਫੇਅਰ ਸੋਸਾਇਟੀ ਦੇ ਪ੍ਰਧਾਨ ਹਰਜਵੀਰ ਸਿੰਘ, ਅਮਰਪ੍ਰੀਤ ਸਿੰਘ, ਜੀਤ ਸਿੰਘ, ਜਸਵਿੰਦਰ ਸਿੰਘ, ਬਿੰਦਰ, ਹਰਜਿੰਦਰ ਸਿੰਘ ਆਦਿ ਕਿਸਾਨ ਵੀ ਮੌਜੂਦ ਸਨ।

Related posts

Leave a Reply