LATEST: ਪੰਜਾਬ ਨੈਸ਼ਨਲ ਬੈਂਕ, ਟਾਂਡਾ ਵਲੋਂ ਪਿੰਡ ਖੱਖ ’ਚ ਗਰਾਮ ਸੰਪਰਕ ਮੁਹਿੰਮ ਤਹਿਤ ਕੈਂਪ ਕੱਲ ਸ਼ਨੀਵਾਰ ਨੂੰ, ਮੌਕੇ ’ਤੇ ਮਨਜ਼ੂਰ ਹੋਣਗੇ ਕਰਜ਼ੇ

ਪੰਜਾਬ ਨੈਸ਼ਨਲ ਬੈਂਕ, ਟਾਂਡਾ ਵਲੋਂ ਪਿੰਡ ਖੱਖ ’ਚ ਗਰਾਮ ਸੰਪਰਕ ਮੁਹਿੰਮ ਤਹਿਤ ਕੈਂਪ ਸ਼ਨੀਵਾਰ ਨੂੰ
ਸਵੈਰੋਜ਼ਗਾਰ ਤਹਿਤ ਮੌਕੇ ’ਤੇ ਮਨਜ਼ੂਰ ਹੋਣਗੇ ਕਰਜ਼ੇ
ਟਾਂਡਾ / ਹੁਸ਼ਿਆਰਪੁਰ, 6 ਨਵੰਬਰ (ਚੌਧਰੀ ):
ਪੰਜਾਬ ਨੈਸ਼ਨਲ ਬੈਂਕ, ਟਾਂਡਾ ਵਲੋਂ ਗਰਾਮ ਸੰਪਰਕ ਮੁਹਿੰਮ ਤਹਿਤ ਪਿੰਡ ਖੱਖ ਵਿਖੇ 7 ਨਵੰਬਰ ਨੂੰ ਸਵੇਰੇ 10 ਵਜੇ ਵਿਸ਼ੇਸ਼ ਕੈਂਪ ਲਗਾਇਆ ਜਾ ਰਿਹਾ ਹੈ ਜਿਥੇ ਬੈਂਕ ਵਲੋਂ ਐਮ.ਐਸ.ਐਮ.ਈ., ਖੇਤੀਬਾੜੀ ਨਾਲ ਸਬੰਧਤ ਸਹਾਇਕ ਧੰਦੇ ਅਤੇ ਵੱਖ-ਵੱਖ ਕੈਟਾਗਰੀਆਂ ਤਹਿਤ ਸਵੈਰੋਜ਼ਗਾਰ ਨੂੰ ਉਤਸ਼ਾਹਿਤ ਕਰਨ ਲਈ ਮੌਕੇ ’ਤੇ ਯੋਗ ਉਮੀਦਵਾਰਾਂ ਨੂੰ ਕਰਜ਼ੇ ਮਨਜ਼ੂਰ ਕੀਤੇ ਜਾਣਗੇ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਲੀਡ ਡਿਸਟ੍ਰਿਕਟ ਮੈਨੈਜਰ ਆਰ.ਕੇ. ਚੋਪੜਾ ਨੇ ਦੱਸਿਆ ਕਿ ਇਹ ਕੈਂਪ ਪਿੰਡ ਖੱਖ ਦੇ ਕਬੱਡੀ ਗਰਾਊਂਡ ਵਿੱਚ ਲਗਾਇਆ ਜਾਵੇਗਾ ਜਿਸ ਵਿੱਚ ਬੈਂਕ ਦੇ ਹੁਸ਼ਿਆਰਪੁਰ ਸਰਕਲ ਦੇ ਮੁੱਖ ਪ੍ਰਬੰਧਕ ਡਾ. ਰਾਜੇਸ਼ ਪ੍ਰਸ਼ਾਦ ਹੋਰਨਾਂ ਅਧਿਕਾਰੀਆਂ ਸਮੇਤ ਐਮ.ਐਸ.ਐਮ.ਈ., ਖੇਤੀਬਾੜੀ ਕਰਜ਼ੇ, ਸਮਾਜ ਭਲਾਈ ਸਕੀਮਾਂ ਆਦਿ ਲਈ ਕਰਜ਼ਿਆਂ ਬਾਰੇ ਕੇਸਾਂ ਨੂੰ ਮੌਕੇ ’ਤੇ ਹੀ ਮਨਜ਼ੂਰੀ ਦੇਣਗੇ। ਉਨ੍ਹਾਂ ਇਲਾਕੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਕੈਂਪ ਵਿੱਚ ਵੱਧ ਚੜ੍ਹ ਕੇ ਸ਼ਿਰਕਤ ਕਰਨ।

Related posts

Leave a Reply