Latest: ਪਰਾਲੀ ਨੂੰ ਅੱਗ ਨਹੀਂ ਲਗਾਉਂਦਾ ਪਿੰਡ ਫਿਰੋਜ ਰੋਲੀਆਂ ਦਾ ਅਗਾਂਹਵਧੂ ਕਿਸਾਨ ਚੌਧਰੀ ਰਜਿੰਦਰ ਸਿੰਘ”

ਪਰਾਲੀ ਨੂੰ ਅੱਗ ਨਹੀਂ ਲਗਾਉਂਦਾ ਪਿੰਡ ਫਿਰੋਜ ਰੋਲੀਆਂ ਦਾ ਅਗਾਂਹਵਧੂ ਕਿਸਾਨ ਚੌਧਰੀ ਰਜਿੰਦਰ ਸਿੰਘ”
੍ਹ ਹੋਰ ਕਿਸਾਨਾਂ ਨੂੰ ਵੀ ਪਰਾਲੀ ਨੂੰ ਅੱਗ ਨਾ ਲਗਾ ਕੇ ਖੇਤਾਂ ’ਚ ਪ੍ਰਬੰਧਨ ਕਰਨ ਲਈ ਕਰਦਾ ਹੈ ਪ੍ਰੇਰਿਤ
੍ਹ ਡਿਸਕ ਪਲੋਅ ਦੀ ਮਦਦ ਨਾਲ ਝੋਨੇ ਦੀ ਪਰਾਲੀ ਦੀ ਸੰਭਾਲ ਕਰਕੇ ਖੇਤਾਂ ’ਚ ਹੀ ਕਰਦਾ ਹੈ ਪ੍ਰਯੋਗ
ਹੁਸ਼ਿਆਰਪੁਰ, 15 ਅਕਤੂਬਰ :
ਜ਼ਿਲ੍ਹੇ ਦੇ ਬਲਾਕ ਟਾਂਡਾ ਦੇ ਪਿੰਡ ਫਿਰੋਜ ਰੋਲੀਆਂ ਦੇ ਅਗਾਂਹਵਧੂ ਕਿਸਾਨ ਚੌਧਰੀ ਰਜਿੰਦਰ ਸਿੰਘ ਖੇਤੀਬਾੜੀ ਵਿਭਾਗ ਵਲੋਂ ਦੱਸੀਆਂ ਗਈਆਂ ਤਕਨੀਕਾਂ ਨੂੰ ਅਪਣਾ ਕੇ ਇਕ ਸਫਲ ਕਿਸਾਨ ਦੇ ਤੌਰ ’ਤੇ ਉਭਰੇ ਹਨ। ਆਪਣੇ ਨਾਲ-ਨਾਲ ਹੋਰ ਕਿਸਾਨਾਂ ਨੂੰ ਵੀ ਪਰਾਲੀ ਨੂੰ ਅੱਗ ਨਾ ਲਗਾਉਣ ਦੀ ਪ੍ਰੇਰਨਾ ਦੇ ਕੇ ਹੋਰ ਕਿਸਾਨਾਂ ਲਈ ਮਾਰਗਦਰਸ਼ਨ ਦਾ ਕੰਮ ਕਰ ਰਹੇ ਹਨ। ਇਹ ਕਿਸਾਨ ਸਾਂਝੇ ਪਰਿਵਾਰ ਦੀ ਲਗਭਗ 70 ਏਕੜ ਜ਼ਮੀਨ ਵਿੱਚ ਕਣਕ, ਝੋਨਾ, ਗੰਨੇ ਅਤੇ ਆਲੂ ਦੀ ਖੇਤੀ ਕਰਦਾ ਹੈ ਅਤੇ ਪਹਿਲੀ ਵਾਰ ਇਨ੍ਹਾਂ ਨੇ ਸਾਲ 2018 ਵਿੱਚ ਡਿਸਕ ਪਲੋਅ ਦੀ ਮਦਦ ਨਾਲ ਝੋਨੇ ਦੀ ਪਰਾਲੀ ਦੀ ਸੰਭਾਲ ਖੇਤ ਵਿੱਚ ਹੀ ਕੀਤੀ ਅਤੇ ਪਰਾਲੀ ਨੂੰ ਅੱਗ ਨਹੀਂ ਲਗਾਈ ਜਿਸਦੇ ਚੰਗੇ ਨਤੀਜਿਆਂ ਨਾਲ ਉਤਸ਼ਾਹਿਤ ਹੋ ਕੇ ਇਨ੍ਹਾਂ ਨੇ ਸਾਲ 2019 ਵਿੱਚ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵਲੋਂ ਸੀ.ਆਰ.ਐਮ. ਸਕੀਮ ਤਹਿਤ ਗਰੁੱਪ ਬਣਾ ਕੇ ਕਸਟਮ ਹਾਇਰਿੰਗ ਸੈਂਟਰ ਦੀ ਸਥਾਪਨਾ ਕੀਤੀ ਅਤੇ ਮਲਚਰ, ਉਲਟਾਂਵੇਂ ਹਲ ਅਤੇ ਜੀਰੋ ਡਰਿਲ ਵੀ ਖਰੀਦੀ।
ਕਿਸਾਨ ਚੌਧਰੀ ਰਜਿੰਦਰ ਸਿੰਘ ਨੇ ਦੱਸਿਆ ਕਿ ਉਹ ਇਨ੍ਹਾਂ ਖੇਤੀ ਸੰਦਾਂ ਦੀ ਮਦਦ ਨਾਲ ਆਪਣੇ ਅਤੇ ਬਾਕੀ ਗਰੁੱਪ ਦੇ ਮੈਂਬਰਾਂ ਤੋਂ ਇਲਾਵਾ ਖੇਤਰ ਦੇ ਹੋਰ ਕਿਸਾਨਾਂ ਦੀ ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਅੱਗ ਨਾ ਲਗਾ ਕੇ ਖੇਤਾਂ ਵਿੱਚ ਹੀ ਪ੍ਰਬੰਧਨ ਕਰਨ ਵਿੱਚ ਮਦਦ ਕਰਦਾ ਹੈ। ਉਨ੍ਹਾਂ ਦੱਸਿਆ ਕਿ ਸਾਲ 2019 ਵਿੱਚ ਉਨ੍ਹਾਂ ਨੇ ਆਪਣੇ ਝੋਨੇ ਦੇ ਲਗਭਗ 18 ਏਕੜ ਰਕਬੇ ਵਿੱਚ ਅੱਗ ਨਾ ਲਗਾ ਕੇ ਕੰਬਾਇਨ ਨਾਲ ਕੱਟਣ ਤੋਂ ਬਾਅਦ ਉਸਦੇ ਨਾਲ ਹੀ ਮਲਚਰ ਦੇ ਨਾਲ ਪਰਾਲੀ ਨੂੰ ਕੁਤਰ ਕੇ, ਉਸਨੂੰ ਉਲਟਾਂਵੇਂ ਹਲ ਦੇ ਨਾਲ ਮਿੱਟੀ ਵਿੱਚ ਮਿਲਾ ਕੇ ਕਣਕ, ਆਲੂ ਅਤੇ ਗੰਨੇ ਦੀ ਕਾਸ਼ਤ ਕੀਤੀ।
ਚੌਧਰੀ ਰਜਿੰਦਰ ਸਿੰਘ ਮੁਤਾਬਿਕ ਇਸ ਤਕਨੀਕ ਦੇ ਵਧੀਆਂ ਨਤੀਜੇ ਦੇਖਣ ਤੋਂ ਬਾਅਦ ਉਨ੍ਹਾਂ ਇਸ ਸਾਲ ਵੀ ਇਸ ਤਕਨੀਕ ਨਾਲ ਝੋਨੇ ਦੀ ਪਰਾਲੀ ਦੀ ਸੰਭਾਲ ਕੀਤੀ ਹੈ। ਉਨ੍ਹਾਂ ਕਿਹਾ ਕਿ ਆਮ ਤੌਰ ’ਤੇ ਕਿਸਾਨ ਗੰਨੇ ਦੀ ਖੋਰੀ ਨੂੰ ਵੀ ਅੱਗ ਲਗਾ ਦਿੰਦੇ ਹਨ ਪ੍ਰੰਤੂ ਉਹ ਗੰਨੇ ਦੀ ਖੋਰੀ ਨੂੰ ਵੀ ਮਲਚਰ ਅਤੇ ਉਲਟਾਵੇਂ ਹੱਲ ਨਾਲ ਖੇਤ ਵਿੱਚ ਹੀ ਮਿਲਾ ਕੇ ਜ਼ਮੀਨ ਦੀ ਸਿਹਤ ਦਾ ਸੁਧਾਰ ਕਰਕੇ ਵਧੀਆਂ ਝਾੜ ਪ੍ਰਾਪਤ ਕਰ ਰਿਹਾ ਹੈ।

पराली को आग नहीं लगाता गांव फिरोज रोलियां का प्रगतिशील किसान चौधरी रजिंदर सिंह
– अन्य किसानों को भी पराली को आग न लगा खेतों में प्रबंधन करने के लिए करता है प्रेरित
– डिस्क प्लोअ की मदद से धान की पराली की संभाल कर खेतों में ही करता है प्रयोग
होशियारपुर, 15 अक्टूबर:
जिले के ब्लाक टांडा के गांव फिरोज रोलियां के प्रगतिशील किसान चौधरी रजिंदर सिंह कृषि विभाग की बताई गई तकनीकों को अपनाकर एक सफल किसान के तौर पर उभरे हैं। अपने साथ-साथ अन्य किसानों को पराली आग न लगाने की प्रेरणा देकर वे किसानों के लिए मार्गदर्शन का कार्य कर रहे हैं। यह किसान सांझे परिवार की लगभग 70 एकड़ में गेहूं, धान, गन्ने व आलू की खेती करता है व पहली बार इन्होंने वर्ष 2018 में डिस्क प्लो की मदद से धान की पराली की संभाल खेत में ही की व पराली को आग नहीं लगाई, जिसके अच्छे परिणामों से उत्साहित होकर इन्होंने वर्ष 2019 में कृषि व किसान भलाई विभाग की ओर से सी.आर.एम. स्कीम के अंतर्गत ग्रुप बनाकर कस्टम हायरिंग सैंटर की स्थापना की और मल्चर, उलटावें हल व जीरो ड्रिल भी खरीदी।
किसान चौधरी रजिंदर ने बताया कि वह इन कृषि उपकरणों की मदद से अपने व बाकी ग्रुप के सदस्यों के अलावा क्षेत्र के अन्य किसानों की फसलों के अवशेषों को आग न लगाकर खेतों में ही प्रबंधन करने में मदद करता है। उन्होंने बताया कि वर्ष 2019 में उन्होंने अपने धान के लगभग 18 एकड़ रकबे में आग न लगाकर कंबाइन से कटाई के बाद उसके साथ ही मल्चर के साथ पराली को कुतर कर, उसको उलटावे हल के साथ मिट्टी में मिलाकर गेहूं, आलू व गन्ने की काश्त की।
चौधरी रजिंदर के मुताबिक इस तकनीक के अच्छे परिणाम को देखने के बाद उन्होंने इस वर्ष भी इस तकनीक से धान की पराली की संभाल की है। उन्होंने कहा कि आम तौर पर किसान गन्ने की खोरी को भी आग लगा देते हैं परंतु वह गन्ने की खोरी को भी मल्चर व उलटावे हल से खेत में ही मिलाकर जमीन की सेहत का सुधार कर अच्छा झाड़ प्राप्त कर रहा है।
                                                —

Related posts

Leave a Reply