LATEST: ਇੰਜੀ. ਜਸਬੀਰ ਪਾਲ ਨੇ ਟਿਊਬਵੈਲ ਸਰਕਲ ਹੁਸ਼ਿਆਰਪੁਰ ਦੇ ਨਿਗਰਾਨ ਇੰਜੀਨੀਅਰ ਵਜੋਂ ਅਹੁਦਾ ਸੰਭਾਲਿਆ

ਇੰਜੀ. ਜਸਬੀਰ ਪਾਲ ਨੇ ਟਿਊਬਵੈਲ ਸਰਕਲ ਹੁਸ਼ਿਆਰਪੁਰ ਦੇ ਨਿਗਰਾਨ ਇੰਜੀਨੀਅਰ ਵਜੋਂ ਅਹੁਦਾ ਸੰਭਾਲਿਆ
ਹੁਸ਼ਿਆਰਪੁਰ, 17 ਅਕਤੂਬਰ:
ਇੰਜੀ. ਜਸਬੀਰ ਪਾਲ ਨੇ ਟਿਊਬਵੈਲ ਸਰਕਲ ਹੁਸ਼ਿਆਰਪੁਰ ਦੇ ਨਿਗਰਾਨ ਇੰਜੀਨੀਅਰ ਵਜੋਂ ਚਾਰਜ ਸੰਭਾਲਣ ਮੌਕੇ ਕਿਹਾ ਕਿ ਕਿਸਾਨਾਂ ਨੂੰ ਟਿਊਬਵੈਲ ਕਾਰਪੋਰੇਸ਼ਨ ਵਲੋਂ ਸਿੰਚਾਈ ਵਾਸਤੇ ਲੋੜੀਂਦੇ ਪਾਣੀ ਦੀ ਉਪਲਬੱਧਤਾ ਵਿੱਚ ਕਿਸੇ ਵੀ ਕਿਸਮ ਦੀ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸਿੰਚਾਈ ਸਬੰਧੀ ਕਿਸਾਨਾਂ ਦੇ ਮਸਲੇ ਤਰਜ਼ੀਹ ਦੇ ਆਧਾਰ ’ਤੇ ਹੱਲ ਕੀਤੇ ਜਾਣਗੇ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਐਸ.ਡੀ.ਓਜ਼. ਇੰਜੀ. ਵਰਿੰਦਰ ਬਾਲੀ, ਇੰਜੀ. ਮਨੋਜ ਕੁਮਾਰ, ਇੰਜੀ. ਤਜਿੰਦਰ ਸਿੰਘ, ਇੰਜੀ. ਹਰਦੀਪ ਸਿੰਘ, ਜੂਨੀਅਰ ਇੰਜੀ: ਹਰਸਿਮਰਨ, ਸੁਰਿੰਦਰ ਸਿੰਘ ਤੇ ਪਰਮੋਦ ਅਗਰਵਾਲ ਅਤੇ ਸੁਪਰਡੰਟ ਕੁਲਵਿੰਦਰ ਕੁਮਾਰ ਆਦਿ ਹਾਜ਼ਰ ਸਨ।

Related posts

Leave a Reply