LATEST NEWS: ਬੀ.ਐਲ.ਓ ਦੇ ਆਨਲਾਈ ਕੁਇੰਜ ਮੁਕਾਬਲੇ 27 ਨੂੰ

ਬੀ.ਐਲ.ਓ ਅਤੇ ਈ.ਐਲ.ਸੀਜ਼ ਦੇ ਆਨਲਾਈ ਕੁਇੰਜ ਮੁਕਾਬਲੇ 27 ਨੂੰ
ਹੁਸ਼ਿਆਰਪੁਰ, 26 ਅਕਤੂਬਰ (ਚੌਧਰੀ, ਯੋਗੇਸ਼, ਪੀ.ਕੇ. ) :
ਜ਼ਿਲ੍ਹਾ ਚੋਣ ਅਫ਼ਸਰ ਕਮ-ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਦੱਸਿਆ ਕਿ ਬੂਥ ਲੈਵਲ ਅਧਿਕਾਰੀਆਂ ਅਤੇ ਇਲੈਕਟੋਰਲ ਲਿਟਰੇਸੀ ਕਲੱਬਾਂ ਦੇ ਆਨਲਾਈਨ ਕੁਇੰਜ ਮੁਕਾਬਲੇ 27 ਅਕਤੂਬਰ ਨੂੰ 12 ਵਜੇ ਤੋਂ 12:30 ਵਜੇ ਤੱਕ ਕਰਵਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਮੁੱਖ ਚੋਣ ਅਫ਼ਸਰ ਪੰਜਾਬ ਵਲੋਂ ਸਿੱਖਿਆ ਵਿਭਾਗ ਦੇ ਸਹਿਯੋਗ ਨਾਲ ਚੋਣਾਂ ਦਾ ਕੰਮ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਿਆ ਜਾਂਦਾ ਹੈ ਅਤੇ ਚੋਣਾਂ ਨੂੰ ਕੇਵਲ ਵੋਟ ਬਣਾਉਣ ਅਤੇ ਵੋਟ ਪਾਉਣ ਤੱਕ ਸੀਮਤ ਨਹੀਂ ਰੱਖਿਆ ਗਿਆ ਹੈ ਬਲਕਿ ਚੋਣ ਪ੍ਰਕ੍ਰਿਆ ਦੇ ਬਾਰੇ ਵਿੱਚ ਜਾਣਕਾਰੀ ਅਤੇ ਲੋਕਤੰਤਰ ਵਿੱਚ ਜਾਗਰੂਕਤਾ ਦੇ ਨਾਲ ਭਾਗੀਦਾਰੀ ਦੀ ਅਹਿਮੀਅਤ ਨੂੰ ਦੇਖਦੇ ਹੋਏ ਨਵੇਂ ਯਤਨ ਵੀ ਕੀਤੇ ਜਾ ਰਹੇ ਹਨ।
ਅਪਨੀਤ ਰਿਆਤ ਨੇ ਦੱਸਿਆ ਕਿ ਇਸ ਸਬੰਧ ਵਿੱਚ ਜ਼ਿਲ੍ਹੇ ਵਿੱਚ ਇਲੈਕਟੋਰੇਲ ਲਿਟਰੇਸੀ ਕਲੱਬ ਬਣਾ ਕੇ ਗਤੀਵਿਧੀਆਂ ਵੀ ਕੀਤੀਆਂ ਜਾ ਰਹੀਆਂ ਹਨ ਅਤੇ ਅਧਿਆਪਕ ਦਿਵਸ ’ਤੇ ਪਹਿਲੀ ਬਾਰ ਮੁੱਖ ਚੋਣ ਅਫ਼ਸਰ ਪੰਜਾਬ ਵਲੋਂ ਸੂਬਾ ਪੱਧਰ ’ਤੇ ਲੇਖ ਮੁਕਾਬਲੇ ਵੀ ਕਰਵਾਏ ਗਏ ਅਤੇ ਜੇਤੂਆਂ ਨੂੰ ਸਨਮਾਨਿਤ ਵੀ ਕੀਤਾ ਗਿਆ। ਉਨ੍ਹਾਂ ਕਿਹਾ ਕਿ ਭਾਰਤੀ ਲੋਕਤੰਤਰ ਨੂੰ ਮਜ਼ਬੂਤ ਕਰਨ ਅਤੇ ਲੋਕਾਂ ਵਿੱਚ ਚੋਣਾਂ ਸਬੰਧੀ ਸਵਿਧਾਨ ਆਧਾਰਿਤ ਨਜ਼ਰੀਆ ਬਣਾਉਣ ਲਈ ਫੇਸਬੁੱਕ, ਟਵਿਟਰ, ਇੰਸਟਾਗ੍ਰਾਮ ’ਤੇ ਲਗਾਤਾਰ ਵਧੀਵਿਧੀਆਂ ਕੀਤੀਆਂ ਜਾ ਰਹੀਆਂ ਹਨ।

 

Related posts

Leave a Reply