LATEST NEWS: ਪੁਲਿਸ ਨੇ ਹੁਸ਼ਿਆਰਪੁਰ ਚ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ, ਸ਼ਹਿਰ ਦੇ ਚਾਰੇ ਪਾਸੇ ਨਾਕਾਬੰਦੀ – DSP ਗਿੱਲ , DSP ਪ੍ਰੇਮ ਸਿੰਘ

ਹੁਸ਼ਿਆਰਪੁਰ (ਆਦੇਸ਼ ) ਦੀਵਾਲੀ ਦੇ ਮੱਦੇਨਜ਼ਰ ssp ਹੁਸ਼ਿਆਰਪੁਰ ਨਵਜੋਤ ਸਿੰਘ ਮਾਹਲ ਦੇ ਹੁਕਮਾਂ ਅਤੇ SPਰਵਿੰਦਰਪਾਲ ਸਿੰਘ ਸੰਧੂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪੁਲਿਸ ਨੇ ਹੁਸ਼ਿਆਰਪੁਰ ਚ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਹਨ।

ਸ਼ਹਿਰ ਦੇ ਚਾਰੇ ਪਾਸੇ ਨਾਕਾਬੰਧੀ ਕਰ ਦਿਤੀ ਗਈ ਹੈ। ਇਸ ਤੋਂ ਅਲਾਵਾ ਸ਼ਹਿਰ ਦੇ ਮੁਖ ਚੌਕਾਂ ਚ ਵੀ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ. ਇਸ ਸੰਬੰਧ ਵਿਚ DSP ਗੁਰਪ੍ਰੀਤ ਸਿੰਘ ਗਿੱਲ ਅਤੇ DSP ਪ੍ਰੇਮ ਸਿੰਘ ਨੇ ਅੰਬੇਦਕਰ ਚੌਕ ਚ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਤਿਓਹਾਰ ਦੇ ਮੱਦੇਨਜ਼ਰ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ. ਓਨਾ ਦਸਿਆ ਕੇ ਇਸ ਤੋਂ ਅਲਾਵਾ ਟ੍ਰੈਫਿਕ ਸਮਸਿਆ ਨੂੰ ਵੀ ਸੁਚਾਰੂ ਬਣਾਈ ਰੱਖਣ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ।

ਇਸ ਤੋਂ ਅਲਾਵਾ DSP ਪ੍ਰੇਮ ਸਿੰਘ ਨੇ ਸ਼ਹਿਰ ਨਿਵਾਸੀਆਂ ਨੂੰ ਅਪੀਲ ਕੀਤੀ ਹੈ ਕੇ ਉਹ ਪਟਾਖਿਆਂ ਦੀ ਰਤੋਂ ਨਾ ਕਰਨ ਤਾ ਜੋ ਵਾਤਾਵਰਣ ਸਾਫ ਸੁਥਰਾ ਰਹਿ ਸਕੇ।

Related posts

Leave a Reply