ਪੁਲੀਸ ਲਾਈਨ ਹਸਪਤਾਲ ਦੇ ਡਾ. ਲਖਵੀਰ ਸਿੰਘ ਮਿਸਾਲੀ ਸੇਵਾਵਾਂ ਲਈ ਡੀ.ਜੀ.ਪੀ. ਆਨਰ ਐਵਾਰਡ ਨਾਲ ਸਨਮਾਨਿਤ
ਕੋਰੋਨਾ ਸੰਕਟ ਦੌਰਾਨ ਸ਼ਾਨਦਾਰ ਸੇਵਾਵਾਂ ਲਈ ਹੋਇਆ ਸਨਮਾਨ, ਤਿੰਨ ਹਜ਼ਾਰ ਤੋਂ ਵੱਧ ਕੋਰੋਨਾ ਟੈਸਟ ਕੀਤੇ
ਹਸਪਤਾਲ ਦੀ ਕਾਇਆ ਕਲਪ ਕਰਾ ਕੇ ਆਧੁਨਿਕ ਸਿਹਤ ਸੇਵਾਵਾਂ ਯਕੀਨੀ ਬਣਾਈਆਂ
ਪੁਲੀਸ ਮੁਲਾਜ਼ਮਾਂ ਦੇ ਨਾਲ-ਨਾਲ ਆਮ ਲੋਕ ਵੀ ਲੈ ਰਹੇ ਨੇ ਮੁੱਢਲੀਆਂ ਸਿਹਤ ਸਹੂਲਤਾਂ ਦਾ ਮੁਫ਼ਤ ਲਾਹਾ : ਡਾ. ਲਖਵੀਰ ਸਿੰਘ
ਹੁਸ਼ਿਆਰਪੁਰ, 3 ਦਸੰਬਰ (ਆਦੇਸ਼ ):
ਕੋਵਿਡ-19 ਮਹਾਂਮਾਰੀ ਦੇ ਸੰਕਟ ਦੌਰਾਨ ਬੇਮਿਸਾਲ ਸੇਵਾਵਾਂ ਯਕੀਨੀ ਬਨਾਉਣ ਲਈ ਸਥਾਨਕ ਪੁਲੀਸ ਲਾਈਨ ਹਸਪਤਾਲ ਦੇ ਡਾ. ਲਖਵੀਰ ਸਿੰਘ ਨੂੰ ‘ਮਿਸਾਲੀ ਸੇਵਾਵਾਂ ਲਈ ਡਾਇਰੈਕਟਰ ਜਨਰਲ ਆਫ਼ ਪੁਲੀਸ ਆਨਰ’ ਐਵਾਰਡ ਨਾਲ ਸਨਮਾਨਤ ਕੀਤਾ ਗਿਆ ਹੈ।
ਕੋਰੋਨਾ ਸੰਕਟ ਦੌਰਾਨ ਲਾਮਿਸਾਲ ਸੇਵਾਵਾਂ ਬਦਲੇ ਅਧਿਕਾਰੀਆਂ/ਕਰਮਚਾਰੀਆਂ ਨੂੰ ਸਨਮਾਨਤ ਕਰਨ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਿਰਦੇਸ਼ਾਂ ’ਤੇ ਡੀ.ਜੀ.ਪੀ. ਦਿਨਕਰ ਗੁਪਤਾ ਵਲੋਂ ਸ਼ੁਰੂ ਕੀਤਾ ਇਹ ਸਨਮਾਨ ਡਾ. ਲਖਵੀਰ ਸਿੰਘ ਨੂੰ ਦਿੱਤਾ ਗਿਆ। ਐਸ.ਪੀ. (ਹੈਡਕੁਆਟਰ) ਰਮਿੰਦਰ ਸਿੰਘ ਅਤੇ ਡੀ.ਐਸ.ਪੀ. ਟਾਂਡਾ ਦਲਜੀਤ ਸਿੰਘ ਖੱਖ ਨੇ ਇਹ ਸਨਮਾਨ ਭੇਟ ਕੀਤਾ।
ਬੇਮਿਸਾਲ ਸੇਵਾਵਾਂ ਅਤੇ ਕਾਰਜਾਂ ਨੂੰ ਮਾਨਤਾ ਦੇਣ ਲਈ ‘ਮਿਸਾਲੀ ਸੇਵਾਵਾਂ ਲਈ ਡਾਇਰੈਕਟਰ ਜਨਰਲ ਆਫ਼ ਪੁਲੀਸ ਆਨਰ’ ਐਵਾਰਡ ਪ੍ਰਾਪਤ ਕਰਨ ’ਤੇ ਡਾ. ਲਖਵੀਰ ਸਿੰਘ ਨੇ ਦੱਸਿਆ ਕਿ ਕੋਰੋਨਾ ਸੰਕਟ ਦੌਰਾਨ ਪੁਲੀਸ ਲਾਈਨ ਹਸਪਤਾਲ ਵਿੱਚ 3500 ਦੇ ਕਰੀਬ ਕੋਵਿਡ ਟੈਸਟ ਕੀਤੇ ਗਏ ਜਿਨ੍ਹਾਂ ਵਿੱਚੋਂ 156 ਪਾਜੀਟਿਵ ਪਾਏ ਗਏ ਅਤੇ ਹੁਣ ਤੱਕ 152 ਮਰੀਜ਼ ਪੂਰੀ ਤਰ੍ਹਾਂ ਬਲ ਹੋ ਚੁੱਕੇ ਹਨ। ਪੁਲੀਸ ਲਾਈਨ ਹਸਪਤਾਲ ਸਬੰਧੀ ਉਨ੍ਹਾਂ ਦੱਸਿਆ ਕਿ ਹਸਪਤਾਲ ਵਿੱਚ ਆਧੁਨਿਕ ਸਿਹਤ ਸਹੂਲਤਾਂ ਦੇ ਨਾਲ-ਨਾਲ ਏਅਰ ਕੰਡੀਸ਼ਨਡ ਵਾਰਡ ਵਿੱਚ 10 ਬੈਡਾਂ ਦਾ ਪ੍ਰਬੰਧ ਹੈ ਜੋ ਲੋੜ ਪੈਣ ’ਤੇ ਮਰੀਜ਼ਾਂ ਦੇ ਇਲਾਜ਼ ਲਈ ਵਰਤੇ ਜਾਂਦੇ ਹਨ।
ਡਾ. ਲਖਵੀਰ ਸਿੰਘ ਨੇ ਦੱਸਿਆ ਕਿ ਪੁਲੀਸ ਲਾਈਨ ਹਸਪਤਾਲ ਵਿੱਚ ਨਾ ਸਿਰਫ਼ ਪੁਲੀਸ ਮੁਲਾਜ਼ਮਾਂ ਦਾ ਸਗੋਂ ਆਮ ਲੋਕਾਂ ਨੂੰ ਵੀ ਬਿਨ੍ਹਾਂ ਕਿਸੇ ਫੀਸ ਤੋਂ ਸਿਹਤ ਸੇਵਾਵਾਂ ਉਪਲਬੱਧ ਕਰਵਾਈਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਹਸਪਤਾਲ ਦੇ ਬੁਨਿਆਦੀ ਢਾਂਚੇ ਵਿੱਚ ਹੋਰ ਵਾਧਾ ਕਰਦਿਆਂ ਬੀਤੇ ਦਿਨੀਂ ਵਰਧਮਾਨ ਯਾਰਨ ਐਂਡ ਥਰੈਡਸ ਵਲੋਂ ਐਂਬੂਲੈਂਸ ਦਿੱਤੀ ਗਈ ਜੋ ਕਿ ਲੋੜਵੰਦਾਂ ਦੀ ਮਦਦ ਲਈ ਸੇਵਾਵਾਂ ਪ੍ਰਦਾਨ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਪੁਲੀਸ ਲਾਈਨ ਹਸਪਤਾਲ ਦੀ ਕਾਇਆ-ਕਲਪ ਕਰਨ ਨਾਲ ਇਲਾਕੇ ਦੇ ਲੋਕਾਂ ਨੂੰ ਸਹਿਜਿਆਂ ਹੀ ਮੁੱਢਲੀਆਂ ਸਿਹਤ ਸਹੂਲਤਾਂ ਮਿਲ ਰਹੀਆਂ ਹਨ ਕਿਉਂਕਿ ਹਸਪਤਾਲ ਵਿੱਚ ਅਤਿ-ਆਧੁਨਿਕ 6-ਚੈਨਲ ਈ.ਸੀ.ਜੀ. ਮਸ਼ੀਨ , ਕੋਰੋਨਾ ਦੇ ਆਰ.ਟੀ.ਪੀ.ਸੀ.ਆਰ. ਟਰੂਨਾਟ ਅਤੇ ਰੈਪਿਤ ਟੈਸਟਾਂ ਦਾ ਪੂਰਾ ਇੰਤਜ਼ਾਮ ਹੈ।
ਬੱਚਿਆਂ ਦੇ ਟੀਕਾਕਰਨ ਸੈਂਟਰ ਦੀ ਸਥਾਪਤੀ
ਡਾ. ਲਖਵੀਰ ਸਿੰਘ ਨੇ ਦੱਸਿਆ ਕਿ ਪੁਲੀਸ ਲਾਈਨ ਅਤੇ ਇਸਦੇ ਆਲੇ-ਦੁਆਲੇ ਦੇ ਇਲਾਕਿਆਂ ਦੀ ਸਹੂਲਤ ਲਈ ਪੰਜਾਬ ਸਰਕਾਰ ਵਲੋਂ ਪੁਲੀਸ ਲਾਈਨ ਫਲੈਟਾਂ ਵਿੱਚ ਟੀਕਾਕਰਨ ਸੈਂਟਰ ਵੀ ਸਥਾਪਤ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਸੈਂਟਰ ਵਿੱਚ ਲੋੜੀਂਦਾ ਮੈਡੀਕਲ ਸਟਾਫ਼ ਵੀ ਤਾਇਨਾਤ ਕੀਤਾ ਜਾ ਚੁੱਕਾ ਹੈ ਤਾਂ ਜੋ ਵੱਧ ਤੋਂ ਵੱਧ ਲੋਕ ਇਸ ਸਹੂਲਤ ਦਾ ਲਾਹਾ ਲੈ ਸਕਣ।
- ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਸਦਕਾ ਉਚੇਰੀ ਸਿੱਖਿਆ ਹਾਸਲ ਕਰਨ ਦਾ ਮਿਲਿਆ ਮੌਕਾ: ਵਿਦਿਆਰਥੀ ਪੰਜਾਬ ਸਰਕਾਰ ਦਾ ਕੀਤਾ ਧੰਨਵਾਦ
- ਡਾ. ਅੰਬੇਡਕਰ ਨੇ ਦੇਸ਼ ਦੀ ਤਰੱਕੀ ਲਈ ਹਰ ਖੇਤਰ ‘ਚ ਲਾਮਿਸਾਲ ਅਗਵਾਈ ਕੀਤੀ: ਡਾ. ਰਵਜੋਤ ਸਿੰਘ
- मगरमच्छ के आँसू बहाने की बजाए किसानों से किये वायदे पूरे करे भगवंत मान : तीक्ष्ण सूद
- #Raja_Gill : Mega PTM held in more than 1700 schools in district
- ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀਮੈਂਟਰੀ) ਸਰਦਾਰ ਸੁੱਖਵਿੰਦਰ ਸਿੰਘ ਦਾ ਸੇਵਾ ਮੁਕਤੀ ਤੇ ਸਨਮਾਨ
- Operation CASO: 600 police officials carried out search at 34 places

EDITOR
CANADIAN DOABA TIMES
Email: editor@doabatimes.com
Mob:. 98146-40032 whtsapp