LATEST : ਉਦਯੋਗ ਮੰਤਰੀ ਨੇ ਪਟੇਲ ਨਗਰ ਵੈਲਫੇਅਰ ਸੋਸਾਇਟੀ ਨੂੰ ਵਿਕਾਸ ਕੰਮਾਂ ਲਈ ਸੌਂਪਿਆ 1 ਲੱਖ ਰੁਪਏ ਦੀ ਗਰਾਂਟ ਦਾ ਚੈਕ

ਉਦਯੋਗ ਮੰਤਰੀ ਨੇ ਪਟੇਲ ਨਗਰ ਵੈਲਫੇਅਰ ਸੋਸਾਇਟੀ ਨੂੰ ਵਿਕਾਸ ਕੰਮਾਂ ਲਈ ਸੌਂਪਿਆ 1 ਲੱਖ ਰੁਪਏ ਦੀ ਗਰਾਂਟ ਦਾ ਚੈਕ

ਹੁਸ਼ਿਆਰਪੁਰ, 2 ਜਨਵਰੀ (ਆਦੇਸ਼ ):

ਪੰਜਾਬ ਦੇ ਉਦਯੋਗ ਤੇ ਵਣਜ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਸਥਾਨਕ ਪਟੇਲ ਨਗਰ ਵੈਲਫੇਅਰ ਸੋਸਾਇਟੀ, ਟਾਂਡਾ ਬਾਈਪਾਸ ਰੋਡ ਨੂੰ ਇਕ ਲੱਖ ਰੁਪਏ ਦੀ ਗਰਾਂਟ ਦਾ ਚੈਕ ਸੌਂਪਿਆ ਜੋ ਕਿ ਸੋਸਾਇਟੀ ਵਲੋਂ ਕਲੋਨੀ ਦਾ ਮੁੱਖ ਗੇਟ, ਪਾਰਕ ਵਿੱਚ ਬੈਂਚ, ਡਸੱਟਬੀਨ ਅਤੇ ਬੂਟੇ ਲਗਾਉਣ ’ਤੇ ਖਰਚ ਕੀਤੀ ਜਾਵੇਗੀ।
ਸੁੰਦਰ ਸ਼ਾਮ ਅਰੋੜਾ ਨੇ ਕਿਹਾ ਕਿ ਪੰਜਾਬ ਸਰਕਾਰ  ਵਿਕਾਸ ਕਾਰਜਾਂ ਲਈ ਲੋੜੀਂਦੀਆਂ ਗਰਾਂਟਾ ਜਾਰੀ ਕਰਨ ਲਈ ਵਚਨਬੱਧ ਹੈ ਜਿਸ ਤਹਿਤ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ, ਸਭਾਵਾਂ ਅਤੇ ਸੋਸਾਇਟੀਆਂ ਨੂੰ ਸਮੇਂ-ਸਮੇਂ ਸਿਰ ਵੱਖ-ਵੱਖ ਕਾਰਜਾਂ ਲਈ ਗਰਾਂਟਾ ਜਾਰੀ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਭਰੋਸਾ ਦੁਆਇਆ ਕਿ ਵਿਕਾਸ ਕਾਰਜਾਂ ਲਈ ਗਰਾਂਟਾ ਦੀ ਕੋਈ ਕਮੀ ਨਹੀਂ ਹੈ ਅਤੇ ਸਰਕਾਰ ਵਲੋਂ ਲੋੜ ਪੈਣ ’ਤੇ ਸਮਾਜਿਕ ਕੰਮਾਂ ਵਿੱਚ ਲੱਗੀਆਂ ਸੋਸਾਇਟੀਆਂ ਦੀ ਹਰ ਸੰਭਵ ਮਦਦ ਕੀਤੀ ਜਾਵੇਗੀ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਇੰਪਰੂਰਵਮੈਂਟ ਟਰੱਸਟ ਦੇ ਚੇਅਰਮੈਨ ਰਾਕੇਸ਼ ਮਰਵਾਹਾ, ਪਟੇਲ ਨਗਰ ਵੈਲਫੇਅਰ ਸੋਸਾਇਟੀ ਦੇ ਪ੍ਰਧਾਨ ਮਾਸਟਰ ਗੁਰਦੀਪ ਸਿੰਘ ਕਲੇਰ, ਸਕੱਤਰ ਅਮੋਲਕ ਰਾਮ ਸੈਣੀ, ਜਨਰਲ ਸਕੱਤਰ ਤੇਜਿੰਦਰ ਸਿੰਘ, ਠੇਕੇਦਾਰ ਦੌਲਤ ਸਿੰਘ, ਮਾਸਟਰ ਹਰਜੀਤ ਸਿੰਘ ਤੇ ਅਸ਼ਵਨੀ ਸ਼ਰਮਾ, ਸੰਯੁਕਤ ਸਕੱਤਰ ਰਣਜੀਤ ਸਿੰਘ ਕਲੇਰ, ਦਿਲਾਸਾ ਰਾਮ ਰਾਠੌੜ, ਸੁਖਵਿੰਦਰ ਕੌਰ, ਸੁਰਿੰਦਰ  ਸੈਣੀ, ਅੰਜਨਾ ਮਿਸ਼ਰਾ, ਮਨਵਿੰਦਰ ਕੌਰ, ਰਣਜੀਤ ਕੌਰ ਕਿਰਨ, ਰਾਜ ਰਾਣੀ ਸ਼ਰਮਾ, ਜਸਵੀਰ ਕੌਰ ਆਦਿ ਮੌਜੂਦ ਸਨ। 

Related posts

Leave a Reply