Latest News :- 12 ਫਰਵਰੀ ਤੱਕ ਹੁਸ਼ਿਆਰਪੁਰ ਫੀਲਡ ਫਾਈਰਿੰਗ ਰੇਂਜ (ਆਰਮੀ) ’ਤੇ ਜਾਣ ਲੋਕ : ਡਿਪਟੀ ਕਮਿਸ਼ਨਰ

12 ਫਰਵਰੀ ਤੱਕ ਹੁਸ਼ਿਆਰਪੁਰ ਫੀਲਡ ਫਾਈਰਿੰਗ ਰੇਂਜ (ਆਰਮੀ) ’ਤੇ ਜਾਣ ਲੋਕ : ਡਿਪਟੀ ਕਮਿਸ਼ਨਰ
ਸੀ.ਟੀ.ਸੀ. ਸਟਾਫ਼ ਐਸ.ਐਸ.ਬੀ. ਸਾਪਰੀ ਵਲੋਂ ਰੇਂਜ ’ਚ ਕੀਤੀ ਜਾਵੇਗੀ ਫੀਲਡ ਫਾਈਰਿੰਗ

ਹੁਸ਼ਿਆਰਪੁਰ, 9 ਫਰਵਰੀ (ਆਦੇਸ਼ ਕਰਨ ਲਾਖਾ) :- ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਦੱਸਿਆ ਕਿ ਸੀ.ਟੀ.ਸੀ. ਸਟਾਫ਼ ਐਸ.ਐਸ.ਬੀ. ਸਾਪਰੀ, ਹਿਮਾਚਲ ਪ੍ਰਦੇਸ਼ ਨੂੰ 12 ਫਰਵਰੀ ਤੱਕ ਹੁਸ਼ਿਆਰਪੁਰ ਫੀਲਡ ਫਾਈਰਿੰਗ ਰੇਂਜ ਵੰਡਿਆ ਗਿਆ ਹੈ ਅਤੇ ਇਨ੍ਹਾਂ ਦਿਨਾਂ ਵਿੱਚ ਇਨ੍ਹਾਂ ਵਲੋਂ ਰੇਂਜ ਵਿੱਚ ਫੀਲਡ ਫਾਈਰਿੰਗ ਕੀਤੀ ਜਾਵੇਗੀ। ਇਸ ਲਈ ਜ਼ਿਲ੍ਹਾ ਵਾਸੀ 12 ਫਰਵਰੀ ਤੱਕ ਫੀਲਡ ਫਾਈਰਿੰਗ ਰੇਂਜ (ਆਰਮੀ) ਵਿੱਚ ਨਾ ਜਾਣ। ਇਸ ਤੋਂ ਇਲਾਵਾ ਉਨ੍ਹਾਂ ਆਸ-ਪਾਸ ਦੇ ਪਿੰਡਾਂ ਦੇ ਸਰਪੰਚਾਂ ਨੂੰ ਵੀ ਹਦਾਇਤ ਕੀਤੀ ਕਿ ਉਹ ਵੀ ਆਪਣੇ ਪਿੰਡ ਵਾਸੀਆਂ ਨੂੰ ਉਕਤ ਦਿਨਾਂ ਤੱਕ ਆਰਮੀ ਫੀਲਡ ਫਾਈਰਿੰਗ ਰੇਂਜ ਵਿੱਚ ਨਾ ਜਾਣ ਸਬੰਧੀ ਹਦਾਇਤ ਅਤੇ ਜਾਣਕਾਰੀ ਦੇਣ।

Related posts

Leave a Reply