Latest News :- 23 ਤੇ 24 ਫਰਵਰੀ ਨੂੰ ਜਵਾਹਰ ਨਵੋਦਿਆ ਵਿਦਿਆਲਿਆ, ਫਲਾਹੀ ਦੇ 100 ਮੀਟਰ ਘੇਰੇ ’ਚ ਧਾਰਾ 144 ਰਹੇਗੀ ਲਾਗੂ

23 ਤੇ 24 ਫਰਵਰੀ ਨੂੰ ਜਵਾਹਰ ਨਵੋਦਿਆ ਵਿਦਿਆਲਿਆ, ਫਲਾਹੀ ਦੇ 100 ਮੀਟਰ ਘੇਰੇ ’ਚ ਧਾਰਾ 144 ਰਹੇਗੀ ਲਾਗੂ
ਹੁਸ਼ਿਆਰਪੁਰ, 13 ਫਰਵਰੀ (ਆਦੇਸ਼, ਕਰਨ ਲਾਖਾ) :- ਜ਼ਿਲ੍ਹਾ ਮੈਜਿਸਟਰੇਟ-ਕਮ-ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ 23 ਅਤੇ 24 ਫਰਵਰੀ ਨੂੰ ਜਵਾਹਰ ਨਵੋਦਿਆ ਵਿਦਿਆਲਿਆ, ਪਿੰਡ ਫਲਾਹੀ ਦੀ ਹਦੂਦ ਦੇ ਆਲੇ-ਦੁਆਲੇ 100 ਮੀਟਰ ਦੇ ਘੇਰੇ ਅੰਦਰ 5 ਜਾਂ ਇਸ ਤੋਂ ਵੱਧ ਵਿਅਕਤੀਆਂ ਦੇ ਇਕੱਠੇ ਹੋਣ ’ਤੇ ਪਾਬੰਦੀ ਲਗਾਉਣ ਦੇ ਹੁਕਮ ਜਾਰੀ ਕੀਤੇ ਹਨ।
  ਜ਼ਿਲ੍ਹਾ ਮੈਜਿਸਟਰੇਟ ਨੇ ਆਪਣੇ ਹੁਕਮਾਂ ਵਿੱਚ ਦੱਸਿਆ ਕਿ 24 ਫਰਵਰੀ 2021 ਦਿਨ ਬੁੱਧਵਾਰ ਨੂੰ ਜਵਾਹਰ ਨਵੋਦਿਆ ਵਿਦਿਆਲਿਆ, ਫਲਾਹੀ ਵਿਖੇ ਨੌਵੀਂ ਜਮਾਤ ਲਈ ਦਾਖਲਾ ਟੈਸਟ ਸਵੇਰੇ 10:00 ਵਜੇ ਤੋਂ 12:30 ਵਜੇ ਤੱਕ ਹੋਵੇਗਾ। ਇਸ ਪ੍ਰੀਖਿਆ ਨੂੰ ਸ਼ਾਂਤਮਈ ਅਤੇ ਸੁਚੱਜੇ ਢੰਗ ਨਾਲ ਨਿਪਟਾਉਣ ਲਈ ਪ੍ਰੀਖਿਆ ਕੇਂਦਰਾਂ ਦੇ 100 ਮੀਟਰ ਦੇ ਘੇਰੇ ਅੰਦਰ ਸੀ.ਆਰ.ਪੀ.ਸੀ. ਦੀ ਧਾਰਾ 144 ਲਗਾਈ ਜਾਵੇਗੀ ਜਿਸ ਤਹਿਤ ਇਹ ਹੁਕਮ 23 ਫਰਵਰੀ ਤੋਂ 24 ਫਰਵਰੀ 2021 ਤੱਕ ਲਾਗੂ ਰਹਿਣਗੇ। 

Related posts

Leave a Reply