ਸੁੰਦਰ ਸ਼ਾਮ ਅਰੋੜਾ ਨੇ ਏਕਤਾ ਵੈਲਫੇਅਰ ਸੋਸਾਇਟੀ ਨੂੰ ਦਿੱਤਾ ਇਕ ਲੱਖ ਰੁਪਏ ਦੀ ਗਰਾਂਟ ਦਾ ਚੈਕ

ਸੁੰਦਰ ਸ਼ਾਮ ਅਰੋੜਾ ਨੇ ਏਕਤਾ ਵੈਲਫੇਅਰ ਸੋਸਾਇਟੀ ਨੂੰ ਦਿੱਤਾ ਇਕ ਲੱਖ ਰੁਪਏ ਦੀ ਗਰਾਂਟ ਦਾ ਚੈਕ
ਹੁਸ਼ਿਆਰਪੁਰ, 5 ਜਨਵਰੀ:  ਉਦਯੋਗ ਤੇ ਵਣਜ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਸਥਾਨਕ ਵਾਰਡ ਨੰਬਰ 5 ਦੇ ਰਮੇਸ਼ ਨਗਰ ਦੀ ਏਕਤਾ ਵੈਲਫੇਅਰ ਸੋਸਾਇਟੀ ਨੂੰ ਲੋੜੀਂਦੇ ਕਾਰਜਾਂ ਲਈ ਇਕ ਲੱਖ ਰੁਪਏ ਦੀ ਗਰਾਂਟ ਦਾ ਚੈਕ ਸੌਂਪਦਿਆਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਸਮਾਜ ਭਲਾਈ ਅਤੇ ਵਿਕਾਸ ਕਾਰਜਾਂ ਲਈ ਗਰਾਂਟਾ ਲਗਾਤਾਰ ਜਾਰੀ ਰਹਿਣਗੀਆਂ।
ਸੋਸਾਇਟੀ ਦੇ ਅਹੁਦੇਦਾਰਾਂ ਨੂੰ ਚੈਕ ਸੌਂਪਣ ਵੇਲੇ ਉਦਯੋਗ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਸਮਾਜ ਭਲਾਈ ਕੰਮਾਂ ਵਿੱਚ ਲੱਗੀਆਂ ਸੋਸਾਇਟੀਆਂ ਨੂੰ ਸਮੇਂ-ਸਮੇਂ ਸਿਰ ਵੱਖ-ਵੱਖ ਕਾਰਜਾਂ ਲਈ ਗਰਾਂਟਾ ਦਿੱਤੀਆਂ ਜਾ ਰਹੀਆਂ ਹਨ ਤਾਂ ਜੋ ਸ਼ਹਿਰ ਦੇ ਹਰ ਖੇਤਰ ਵਿੱਚ ਹੋਣ ਵਾਲੇ ਕੰਮਾਂ ’ਚ ਕੋਈ ਖੜੋਤ ਨਾ ਆਵੇ। ਉਨ੍ਹਾਂ ਨੇ ਸੋਸਾਇਟੀ ਦੇ ਅਹੁਦੇਦਾਰਾਂ ਨੂੰ ਭਰੋਸਾ ਦਿੱਤਾ ਕਿ ਭਵਿੱਖ ਵਿੱਚ ਵੀ ਲੋੜ ਪੈਣ ’ਤੇ ਪੰਜਾਬ ਸਰਕਾਰ ਵਲੋਂ ਹਰ ਸੰਭਵ ਮਦਦ ਯਕੀਨੀ ਬਣਾਈ ਜਾਵੇਗੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਐਡਵੋਕੇਟ ਰਾਕੇਸ਼ ਮਰਵਾਹਾ, ਸਾਬਕਾ ਕੌਂਸਲਰ ਸੁਦਰਸ਼ਨ ਧੀਰ, ਬਲਾਕ ਪ੍ਰਧਾਨ ਮੁਕੇਸ਼ ਡਾਬਰ, ਬਰਿੰਦਰ ਬਿੰਦੂ, ਰਵੀ ਸ਼ਰਮਾ, ਮੀਨਾ ਸ਼ਰਮਾ, ਸਰਦਾਰੀ ਲਾਲ, ਮਾਧਵੀ ਸ਼ਰਮਾ, ਵੀਨੂ ਸੋਨੀ, ਸ਼ਸ਼ੀ ਮਨੋਚਾ, ਵਿਕਾਸ ਸੈਣੀ, ਪ੍ਰਿਅੰਕਾ ਦੁਆ ਆਦਿ ਮੌਜੂ

Related posts

Leave a Reply