ਵੱਡੀ ਲੇਟੈਸਟ ਖ਼ਬਰ: SSP NAVJOT MAHAL:: ਚੱਬੇਵਾਲ ਚ ਨਾਕਾ ਲੱਗਾ ਦੇਖਕੇ ਤਕਰੀਬਨ ਅੱਧਾ ਕਿਲੋਮੀਟਰ ਆਪਣੀ ਕਾਰ ਨੂੰ ਬੈਕ ਹੀ ਭਜਾਇਆ, ਦੋ ਨੌਜਵਾਨਾਂ ਕੋਲੋਂ ਇਕ ਪਿਸਤੌਲ, ਕਾਰਤੂਸ ਅਤੇ ਕਾਰ ਬਰਾਮਦ

ਐਸ ਐਸ ਪੀ ਨਵਜੋਤ ਮਾਹਲ ਦੇ ਨਿਰਦੇਸ਼ਾਂ ਅਤੇ ਐਸ ਪੀ ਰਵਿੰਦਰ ਪਾਲ ਸਿੰਘ ਸੰਧੂ ਦੀਆਂ ਹਦਾਇਤਾਂ ਤੇ ਚੱਬੇਵਾਲ ਪੁਲਿਸ ਨੂੰ ਮਿਲੀ ਵੱਡੀ ਸਫਲਤਾ, ਦੋ ਨੌਜਵਾਨਾਂ ਕੋਲੋਂ ਇਕ ਪਿਸਤੌਲ ਅਤੇ ਇਕ ਕਾਰ ਬਰਾਮਦ 

ਚੱਬੇਵਾਲ / ਹੁਸ਼ਿਆਰਪੁਰ (ਆਦੇਸ਼ )

ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਏ ਐਸ ਪੀ  ਤੁਸ਼ਾਰ ਗੁਪਤਾ ਅਤੇ ਥਾਣਾ ਮੁਖੀ ਸੁਰਜੀਤ ਸਿੰਘ ਨੇ ਦੱਸਿਆ ਕਿ ਚੱਬੇਵਾਲ ਪੁਲਿਸ ਨੇ ਦੋ ਨੌਜਵਾਨਾਂ ਕੋਲੋਂ ਇਕ ਪਿਸਤੌਲ , 3 ਕਾਰਤੂਸ ਅਤੇ ਇਕ ਸਵਿਫਟ ਕਾਰ ਬਰਾਮਦ ਕੀਤੀ ਹੈ. ਦੋਸ਼ੀਆਂ ਦੀ ਪਹਿਚਾਣ ਜਸਵਿੰਦਰ ਕੁਮਾਰ ਅਤੇ ਅੰਮ੍ਰਿਤ ਕੁਮਾਰ ਨਿਵਾਸੀ ਪਿੰਡ ਬਜਰਾਵਰ ਚੱਬੇਵਾਲ ਦੇ ਤੌਰ ਤੇ ਹੋਈ ਹੈ. 

ਓਹਨਾ ਕਿਹਾ ਕਿ ਏਨਾ ਦੋਸ਼ੀਆਂ ਨੇ ਨਾਕਾ ਲੱਗਾ ਦੇਖਕੇ ਤਕਰੀਬਨ ਅੱਧਾ ਕਿਲੋਮੀਟਰ ਆਪਣੀ ਕਾਰ ਨੂੰ ਬੈਕ ਹੀ ਭਜਾਇਆ ਪਰ ਪੁਲਿਸ ਦੀ ਮੁਸਤੈਦੀ ਕਾਰਣ ਏਨਾ ਨੂੰ ਗ੍ਰਿਫਤਾਰ ਕਰ ਲਿਆ ਗਿਆ.

ਓਧਰ ਐਸ ਪੀ ਰਵਿੰਦਰ ਪਾਲ ਸਿੰਘ ਸੰਧੂ  ਨੇ ਜਾਣਕਾਰੀ ਦਿੱਤੀ ਹੈ ਕਿ ਦੋਸ਼ੀਆਂ ਕੋਲੋਂ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ।  

Related posts

Leave a Reply