ਹੁਸ਼ਿਆਰਪੁਰ 16 ਜਨਵਰੀ ( ਆਦੇਸ਼ , ਕਰਨ ) ਕੇਵਿਡ -19 ਵੈਕਸੀਨ ਲਗਾਉਣ ਦੀ ਮੁਹਿੰਮ ਦਾ ਅਗਾਜ ਜਿਲੇ ਵਿੱਚ ਸਿਵਲ ਹਸਪਤਾਲ ਦਸੂਹਾ , ਮੁਕੇਰੀਆ, ਅਤੇ ਗੰੜਸੰਕਰ ਤੋ ਸਿਵਲ ਸਰਜਨ ਡਾ ਰਣਜੀਤ ਸਿੰਘ ਘੋਤੜਾ ਦੀ ਅਗਵਾਈ ਵਿੱਚ ਕੀਤਾ ਗਿਆ । ਇਸ ਮੋਕੇ ਸਿਵਲ ਸਰਜਨ ਨੇ ਦੱਸਿਆ ਕਿ ਪੂਰੇ ਪੰਜਾਬ ਵਿੱਚ 59 ਵੈਕਸੀਨ ਸੈਟਰਾ ਤੇ ਟੀਕਾਕਰਨ ਮੁਹਿਮ ਦੀ ਸ਼ੁਰੂਆਤ ਰਾਜ ਪੱਧਰ ਪੰਜਾਬ ਦੇ ਮੁੱਖ ਮੰਤਰੀ ਕੈਪਟਿਨ ਅਮਰਿੰਦਰ ਸਿੰਘ ਜੀ ਦੁਆਰਾ ਸਹਿਬਜਾਦਾ ਅਜੀਤ ਸਿੰਘ ਨਗਰ ਮੁਹਾਲੀ ਤੋ ਕਰਨ ਉਪਰੰਤ ਜਿਲੇ ਦੇ ਵੱਖ ਵੱਖ ਵੈਕਸੀਨ ਸੈਟਰਾਂ ਕੀਤੀ ਗਈ। ਵੈਕਸੀਨੇਸ਼ਨ ਦੇ ਕੰਮ ਨੂੰ ਨਿਰੀਖਣ ਕਰਨ ਲਈ ਜਿਲਾ ਪੱਧਰ ਦੇ ਅਧਿਕਾਰੀਆ ਜਿਨਾਂ ਵਿੱਚ ਡਾ ਸੀਮਾ ਗਰਗ ਜਿਲਾ ਟੀਕਾਕਰਨ ਅਫਸਰ ਸਬ ਡਿਵੀਜਨ ਹਸਪਤਾਲ ਗੰੜਸੰਕਰ , ਜਦ ਕਿ ਸਬ ਡਿਵੀਜਵ ਹਸਪਤਾਲ ਮੁਕੇਰੀਆ ਦੀ ਵੈਕਸੀਨੇਸ਼ਨ ਨੂੰ ਡਾ ਪਵਨ ਕੁਮਾਰ ਸਹਾਇਕ ਸਿਵਲ ਸਰਜਨ ਵੱਲੋ ਕੀਤਾ ਗਿਆ ।
ਹੋਰ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਦੱਸਿਆ ਕਿ ਭਾਰਤ ਸਰਕਾਰ ਦੀਆਂ ਹਦਾਇਤਾ ਮੁਤਾਬਿਕ ਅੱਜ ਤੋ ਸ਼ੁਰੂ ਹੋ ਰਹੇ ਪਹਿਲੇ ਗੇੜ ਦੋਰਾਨ ਸਿਹਤ ਕਮਿਆ ਨੂੰ ਇਹ ਵੈਕਸੀਨ ਦਿੱਤੀ ਜਾ ਰਹੀ ਹੈ ਅਤੇ ਵਿਭਾਗ ਦੇ ਡਾਕਟਰਾਂ ਅਤੇ ਪੈਰਾਮੈਡੀਕਲ ਸਟਾਫ ਵੱਲੋ ਸਵੈ ਇਛਾ ਨਾਲ ਇਸ ਟੀਕਾਕਰਨ ਵਿੱਚ ਆਪਣੀ ਸ਼ਮੂਲੀਅਤ ਕਰਵਾ ਰਹੇ ਹਨ । ਜਿਲੇ ਵਿੱਚ 8 ਹਜਾਰ ਦੇ ਕਰੀਬ ਲਾਭ ਪਾਤਰੀਆਂ ਨੂੰ ਇਸ ਪਹਿਲੇ ਫੇਜ ਦੋਰਾਨ ਕਵਰ ਕੀਤਾ ਜਾਵੇਗਾ । ਵੈਕਸੀਨ ਦੀ ਸ਼ੁਰੂਅਤ ਵਾਲੇ ਦਿਨ ਪੂਰੀ ਸਾਵਧਾਨੀਆਂ ਨਾਲ 50 ਸਾਲ ਤੋ ਘੱਟ ਉਮਰ ਦੇ ਲਾਭ ਪਾਤਰੀਆ ਨੂੰ ਇਹ ਟੀਕਾ ਲਗਾਇਆ ਜਾ ਰਿਹਾ ਹੈ। ਗਰਭਵਤੀ ਔਰਤਾ, ਦੁੱਧ ਪਿਲਾ ਰਹੀਆ ਮਾਵਾ ਅਤੇ ਪਹਿਲਾ ਕਿਸੇ ਗੰਭੀਰ ਬਿਮਾਰੀਆ ਨਾਲ ਪ੍ਰਭਾਵਿਤ ਵਿਆਕਤੀਆ ਨੂੰ ਇਹ ਟੀਕਾਕਰਨ ਸ਼ੈਸਨ ਤੇ 100 ਵਿਆਕਤੀੱਆ ਜੋ ਪਹਿਲਾਂ ਤੋ ਰਜਿਟਿਡ ਹਨ , ਟੀਕਾ ਲਗਾਉਣ ਉਪਰੰਤ 30 ਮਿੰਟ ਲਈ ਮੈਡੀਕਲ ਟੀਮ ਦੀ ਦੇਖਰੇਖ ਹੇਠ ਉਪਰੰਤ ਵੈਕਸੀਨ ਸੇਟਰ ਤੋ ਕੋਸਲਿੰਗ ਅਤੇ ਕੋਵਿਡ ਪ੍ਰੋਟੋਕਾਲ ਮੇਨਟੇਨ ਕਰਨ ਦੀ ਸਲਾਹ ਤੋ ਬਆਦ ਤੋ ਭੇਜਿਆ ਜਾਦਾ ਹੈ । ਇਸ ਮੋਕੇ ਟੀਕਾਕਰਨ ਕਰਵਾਉਣ ਵਾਲੇ ਵਲੰਟੀਅਰ ਡਾ ਕਪਿਲ ਡੋਗਰਾ , ਡਾ ਰਜਵੰਤ ਕੋਰ , ਡਾ ਸਵਿਤਾ ਰਾਣਾ ਨੇ ਟੀਕਾਕਰਨ ਲਗਾਵਾਉਣ ਉਪਰੰਤ ਦੱਸਿਆ ਕਿ ਇਹ ਟੀਕਾ ਸੁਰੱਖਿਅਤ ਹੈ ਅਤੇ ਉਹ ਬਿਲਕੁਲ ਪਹਿਲਾਂ ਦੀ ਤਰਾਂ ਹੀ ਤੰਦਰੁਸਤ ਮਹਿਸੂਸ ਕਰ ਰਹੇ ਹਨ ਗੱਲ ਬਾਤ ਦੋਰਾਨ ਅਤੇ ਉਹਨਾਂ ਅਪੀਲ ਰਾਹੀ ਲੋਕਾਂ ਨੂੰ ਸਰਕਾਰ ਵੱਲੋ ਕੋਵਿਡ 19 ਦੇ ਖਤਾਮੇ ਲਈ ਸ਼ੁਰੂ ਕੀਤਾ ਟੀਕਾਕਰਨ ਪ੍ਰੋਗਰਾਮ ਵਿੱਚ ਵੱਧ ਤੋ ਵੱਧ ਸ਼ਾਮਿਲ ਹੋ ਕਿ ਤੰਦਰੁਸਤ ਪੰਜਾਬ ਸਿਰਜਮ ਵਿੱਚ ਆਪਣਾ ਯੋਗਦਾਨ ਦੇਣ । ਇਸ ਜਿਲਾ ਪੱਧਰੀ ਟੀਕਾਕਰਨ ਪ੍ਰੋਗਰਾਮ ਵਿੱਚ ਸੰਸਥਾਂ ਦੇ ਇਨਚਾਰਜ ਡਾ ਦਵਿੰਦਰ ਪੁਰੀ , ਨੋਡਲ ਅਫਸਰ ਸ਼ਜੀਵ ਪੁਰੀ , ਡਾ ਕਰਨ , ਰਜਿੰਦਰ ਸਿੰਘ ਅਥਮਿਕ ਅਫਸਰ , ਸੁਰਿੰਦਰ ਸਿੰਘ ਰੇਡੀਉ ਅਫਸਰ ਵਰਿੰਦਰ ਸਿੰਘ ਫਾਰਮੇਸੀ ਅਫਸਰ ਆਦਿ ਹਾਜਰ ਸਨ ।

EDITOR
CANADIAN DOABA TIMES
Email: editor@doabatimes.com
Mob:. 98146-40032 whtsapp