LATEST NEWS: ਵਾਰਡ ਨੰਬਰ 11 ਤੋਂ 20 ’ਚ ਚੋਣ ਲੜਨ ਦੇ ਇਛੁੱਕ ਉਮੀਦਵਾਰ 3 ਫਰਵਰੀ ਤੱਕ ਕਰ ਸਕਦੇ ਹਨ ਨਾਮਜਦਗੀ : ਰਿਟਰਨਿੰਗ ਅਫ਼ਸਰ

ਵਾਰਡ ਨੰਬਰ 11 ਤੋਂ 20 ’ਚ ਚੋਣ ਲੜਨ ਦੇ ਇਛੁੱਕ ਉਮੀਦਵਾਰ 3 ਫਰਵਰੀ ਤੱਕ ਕਰ ਸਕਦੇ ਹਨ ਨਾਮਜਦਗੀ : ਰਿਟਰਨਿੰਗ ਅਫ਼ਸਰ
ਹੁਸ਼ਿਆਰਪੁਰ, 19 ਜਨਵਰੀ (ਆਦੇਸ਼, ਕਰਨ ਲਾਖਾ ):
ਵਾਰਡ ਨੰਬਰ 11 ਤੋਂ 20 ਦੇ ਰਿਟਰਨਿੰਗ ਅਫ਼ਸਰ-ਕਮ-ਜ਼ਿਲ੍ਹਾ ਮਾਲ ਅਫ਼ਸਰ ਅਮਨਪਾਲ ਸਿੰਘ ਨੇ ਦੱਸਿਆ ਕਿ ਨਗਰ ਨਿਗਮ ਹੁਸ਼ਿਆਰਪੁਰ ਦੇ ਚੋਣਾਂ ਸਬੰਧੀ ਵਾਰਡ ਨੰਬਰ 11 ਤੋਂ 20 ਵਿੱਚ ਚੋਣ ਲੜਨ ਦੇ ਇਛੁੱਕ ਉਮੀਦਵਾਰ ਨਾਮਜਦਗੀ ਪੱਤਰ ਉਨ੍ਹਾਂ ਦੇ ਦਫ਼ਤਰ, ਕਮਰਾ ਨੰਬਰ 103, ਪਹਿਲੀ ਮੰਜ਼ਿਲ, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਹੁਸ਼ਿਆਰਪੁਰ ਵਿੱਚ 3 ਫਰਵਰੀ 2021 ਤੱਕ ਕਿਸੇ ਵੀ ਕੰਮਕਾਜ ਵਾਲੇ ਦਿਨ ਸਵੇਰੇ 11 ਵਜੇ ਤੋਂ ਸ਼ਾਮ 3 ਵਜੇ ਤੱਕ ਜਮ੍ਹਾਂ ਕਰਵਾ ਸਕਦੇ ਹਨ।
ਰਿਟਰਨਿੰਗ ਅਫ਼ਸਰ ਨੇ ਦੱਸਿਆ ਕਿ ਨਾਮਜਦਗੀ ਪੱਤਰਾਂ ਦੀ ਪੜਤਾਲ ਉਕਤ ਦਫ਼ਤਰ ਵਿੱਚ 4 ਫਰਵਰੀ 2021 ਨੂੰ ਸਵੇਰੇ 11 ਵਜੇ ਹੋਵੇਗੀ ਅਤੇ ਉਮੀਦਵਾਰ 5 ਫਰਵਰੀ 2021 ਨੂੰ ਦੁਪਹਿਰ 3 ਵਜੇ ਤੱਕ ਨਾਮਜਦਗੀ ਪੱਤਰ ਵਾਪਸ ਲਏ ਜਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਨਗਰ ਨਿਗਮ ਚੋਣਾਂ ਲਈ ਵੋਟਾਂ 14 ਫਰਵਰੀ 2021 ਨੂੰ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ ਪੈਣਗੀਆਂ।

Related posts

Leave a Reply