ਪੁਰਹੀਰਾਂ ਇਲਾਕੇ ’ਚ ਪੀਣ ਵਾਲੇ ਸਾਫ਼ ਪਾਣੀ ਦੀ ਕਿੱਲਤ ਨਹੀਂ ਰਹੇਗੀ, ਸੁੰਦਰ ਸ਼ਾਮ ਅਰੋੜਾ ਵਲੋਂ 20 ਲੱਖ ਰੁਪਏ ਦੀ ਲਾਗਤ ਨਾਲ ਬਣੇ ਟਿਊਬਵੈਲ ਦੀ ਸ਼ੁਰੂਆਤ

ਪੁਰਹੀਰਾਂ ਇਲਾਕੇ ’ਚ ਪੀਣ ਵਾਲੇ ਸਾਫ਼ ਪਾਣੀ ਦੀ ਕਿੱਲਤ ਨਹੀਂ ਰਹੇਗੀ, ਸੁੰਦਰ ਸ਼ਾਮ ਅਰੋੜਾ ਵਲੋਂ 20 ਲੱਖ ਰੁਪਏ ਦੀ ਲਾਗਤ ਨਾਲ ਬਣੇ ਟਿਊਬਵੈਲ ਦੀ ਸ਼ੁਰੂਆਤ
ਹੁਸ਼ਿਆਰਪੁਰ, 9 ਦਸੰਬਰ: ਸ਼ਹਿਰ ਦੇ ਪੁਰਹੀਰਾਂ ਖੇਤਰ ਵਿੱਚ ਲੋਕਾਂ ਨੂੰ ਪੀਣ ਵਾਲੇ ਪਾਣੀ ਦੀ ਪੇਸ਼ ਆ ਰਹੀ ਸਮੱਸਿਆ ਦਾ ਹੱਲ ਕਰਦਿਆਂ ਉਦਯੋਗ ਤੇ ਵਣਜ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਪੰਜਾਬ ਸਰਕਾਰ ਵਲੋਂ ਇਲਾਕੇ ਵਿੱਚ ਕਰੀਬ 20 ਲੱਖ ਰੁਪਏ ਦੀ ਲਾਗਤ ਨਾਲ ਬਣਵਾਏ ਡੂੰਘੇ ਟਿਊਬਵੈਲ ਦੀ ਸ਼ੁਰੂਆਤ ਕੀਤੀ।
ਇਸ ਮੌਕੇ ਅਰੋੜਾ ਨੇ ਕਿਹਾ ਕਿ ਇਲਾਕੇ ਦੇ ਲੋਕ ਕਈ ਚਿਰਾਂ ਤੋਂ ਪੀਣ ਵਾਲੇ ਪਾਣੀ ਦੀ ਸਮੱਸਿਆ ਨਾਲ ਜੂਝ ਰਹੇ ਸਨ ਪਰ ਹੁਣ ਇਸ ਖੇਤਰ ਵਿੱਚ ਅਜਿਹੀ ਕੋਈ ਮੁਸ਼ਕਲ ਨਹੀਂ ਰਹੇਗੀ ਕਿਉਂਕਿ ਡੂੰਘੇ ਟਿਊਬਵੈਲ ਦੀ ਸ਼ੁਰੂਆਤ ਹਰ ਘਰ ਵਿੱਚ ਪੀਣ ਵਾਲੇ ਪਾਣੀ ਦੀ ਉਪਲਬੱਧਤਾ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਵਾਰਡ ਨੰਬਰ 18 ਅਧੀਨ ਪੈਂਦੇ ਪੁਰਹੀਰਾਂ ਵਿਖੇ ਪਹਿਲਾਂ ਵੀ ਕਈ ਵਿਕਾਸ ਕਾਰਜ ਧੁਰ ਚੜਾਏ ਗਏ ਹਨ ਜਿਨ੍ਹਾਂ ਵਿੱਚ ਗਲੀਆਂ-ਨਾਲੀਆਂ, ਓਪਨ ਜਿੰਮ ਆਦਿ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਵਿਕਾਸ ਕਾਰਜਾਂ ਦੇ ਮੁਕੰਮਲ ਹੋਣ ਨਾਲ ਇਲਾਕੇ ਦੀ ਵੱਡੀ ਆਬਾਦੀ ਨੂੰ ਭਾਰੀ ਰਾਹਤ ਮਿਲੀ ਹੈ। ਉਦਯੋਗ ਮੰਤਰੀ ਨੇ ਭਰੋਸਾ ਦਿੱਤਾ ਕਿ ਆਉਣ ਵਾਲੇ ਸਮੇਂ ਵਿੱਚ ਸ਼ਹਿਰ ਅੰਦਰ ਲਾਮਿਸਾਲ ਵਿਕਾਸ ਕਾਰਜ ਨੇਪਰੇ ਚਾੜੇ ਜਾਣਗੇ ਜਿਸ ਨਾਲ ਵਿਕਾਸ ਦੇ ਨਕਸ਼ੇ ’ਤੇ ਹੁਸ਼ਿਆਰਪੁਰ ਇਕ ਵੱਖਰੀ ਥਾਂ ਲੈ ਲਵੇਗਾ।
ਇਸ ਮੌਕੇ ਪੀ.ਐਸ.ਆਈ.ਡੀ.ਸੀ. ਦੇ ਵਾਈਸ ਚੇਅਰਮੈਨ ਬ੍ਰਹਮ ਸ਼ੰਕਰ ਜਿੰਪਾ, ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਰਾਕੇਸ਼ ਮਰਵਾਹਾ ਤੋਂ ਇਲਾਵਾ ਕੌਂਸਲਰ ਸੁਰਿੰਦਰ ਕੁਮਾਰ ਸ਼ਿੰਦਾ, ਹਰਪਾਲ ਸਿੰਘ ਪਾਲਾ, ਅਮਰਜੀਤ ਚੌਧਰੀ, ਮਾਸਟਰ ਹਰਭਜਨ ਸਿੰਘ, ਸਰਫਰਾਜ ਸਫੀ, ਸੁੱਚਾ ਸਿੰਘ, ਰਾਮ ਕੁਮਾਰ ਐਡਵੋਕੇਟ, ਰਮਨ ਗੁਪਤਾ, ਗੁਲਸ਼ਨ ਕੁਮਾਰ, ਚੈਂਚਲ ਸਿੰਘ ਨੰਬਰਦਾਰ, ਮਨਜੀਤ ਸਿੰਘ ਨੰਬਰਦਾਰ, ਰਾਮ ਦਿਆਲ, ਹਰਕੀਰਤ ਸਿੰਘ, ਜਸਵੰਤ ਸਿੰਘ, ਸੰਜੀਵ ਹੈਪੀ, ਚਿਰੰਜੀ ਲਾਲ ਆਦਿ ਮੌਜੂਦ ਸਨ।

Related posts

Leave a Reply