Latest News :- ਪੰਜਾਬ ਸਰਕਾਰ ਵਲੋਂ ਜਲੰਧਰ ’ਚ ਫੌਜ ਦੀ ਭਰਤੀ ’ਚ ਮੈਡੀਕਲ ਫਿੱਟ ਹੋਏ ਉਮੀਦਵਾਰਾਂ ਲਈ ਨਵਾਂਸ਼ਹਿਰ ਅਤੇ ਕਪੂਰਥਲਾ ’ਚ ਮੁਫ਼ਤ ਕੋਚਿੰਗ ਕਲਾਸਾਂ

ਪੰਜਾਬ ਸਰਕਾਰ ਵਲੋਂ ਜਲੰਧਰ ’ਚ ਫੌਜ ਦੀ ਭਰਤੀ ’ਚ ਮੈਡੀਕਲ ਫਿੱਟ ਹੋਏ ਉਮੀਦਵਾਰਾਂ ਲਈ ਨਵਾਂਸ਼ਹਿਰ ਅਤੇ ਕਪੂਰਥਲਾ ’ਚ ਮੁਫ਼ਤ ਕੋਚਿੰਗ ਕਲਾਸਾਂ
ਸੀ-ਪਾਈਟ ਕੈਂਪ ਨਵਾਂਸ਼ਹਿਰ, ਕਪੂਰਥਲਾਂ ’ਚ ਇਛੁੱਕ ਨੌਜਵਾਨ ਲੈ ਸਕਣਗੇ ਮੁਫ਼ਤ ਕੋਚਿੰਗ
ਹੁਸ਼ਿਆਰਪੁਰ, 28 ਜਨਵਰੀ (ਕਰਨ ਲਾਖਾ) :- ਪੰਜਾਬ ਸਰਕਾਰ ਵੱਲੋਂ ਜਲੰਧਰ ਵਿਖੇ ਫ਼ੌਜ ਦੀ ਭਰਤੀ ਰੈਲੀ ਦੌਰਾਨ ਜਿਹੜੇ ਉਮੀਦਵਾਰ ਮੈਡੀਕਲ ਤੌਰ ’ਤੇ ਫਿੱਟ ਹੋ ਗਏ ਹਨ, ਜਾਂ ਐਮ. ਐਚ ਪੈ ਗਈ ਹੈ, ਉਨ੍ਹਾਂ ਲਈ ਸੀ-ਪਾਈਟ ਕੈਂਪ, ਰਾਹੋਂ ਰੋਡ, ਨਵਾਂਸ਼ਹਿਰ ਅਤੇ ਸੀ-ਪਾਈਟ ਕੈਂਟ ਥੇਹ ਕਾਂਜਲਾ ਕਪੂਰਥਲਾ ਵਿਖੇ ਲਿਖਤੀ ਪੇਪਰ ਦੀ ਤਿਆਰੀ ਲਈ ਮੁਫ਼ਤ ਕੋਚਿੰਗ ਸ਼ੁਰੂ ਕੀਤੀ ਗਈ ਹੈ।
ਇਹ ਜਾਣਕਾਰੀ ਦਿੰਦਿਆਂ ਸੀ-ਪਾਈਟ ਕੈਂਪ, ਨਵਾਂਸ਼ਹਿਰ ਦੇ ਇੰਚਾਰਜ ਨੇ ਦੱਸਿਆ ਕਿ ਇਸ ਕੈਂਪ ਵਿਚ ਸ਼ਹੀਦ ਭਗਤ ਸਿੰਘ ਨਗਰ ਅਤੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਨੌਜਵਾਨ ਭਾਗ ਲੈ ਸਕਦੇ ਹਨ। ਉਨ੍ਹਾਂ ਦੱਸਿਆ ਕਿ ਪੇਪਰ ਦੀ ਤਿਆਰੀ ਦੌਰਾਨ ਰਿਹਾਇਸ਼ ਅਤੇ ਖਾਣਾ ਪੰਜਾਬ ਸਰਕਾਰ ਵੱਲੋਂ ਮੁਫ਼ਤ ਮੁਹੱਈਆ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਸਬੰਧੀ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ 94637-38300 ਅਤੇ 87258-66019 ਉੱਤੇ ਸੰਪਰਕ ਕੀਤਾ ਜਾ ਸਕਦਾ ਹੈ।
ਇਸੇ ਤਰ੍ਹਾਂ ਮੈਡੀਕਲ ਫਿੱਟ ਹੋ ਚੁੱਕੇ ਉਮੀਦਵਾਰਾਂ ਦੀਆਂ ਮੁਫ਼ਤ ਕੋਚਿੰਗ ਕਲਾਸਾਂ ਪੰਜਾਬ ਸਰਕਾਰ ਵਲੋਂ ਸੀ-ਪਾਈਟ ਕੈਂਟ ਥੇਹ ਕਾਂਜਲਾ ਕਪੂਰਥਲਾ ਵਿਖੇ ਵੀ ਵਿਸ਼ਿਆਂ ਦੇ ਮਾਹਰ ਅਧਿਆਪਕਾਂ ਵਲੋਂ ਚਲਾਈਆਂ ਜਾ ਰਹੀਆਂ ਹਨ। ਇਹ ਕੋਚਿੰਗ ਕਲਾਸਾਂ ਜ਼ਿਲ੍ਹਾ ਜਲੰਧਰ, ਕਪੂਰਥਲਾ, ਹੁਸ਼ਿਆਰਪੁਰ ਅਤੇ ਤਰਨਤਾਰਨ ਦੇ ਨੌਜਵਾਨਾਂ ਲਈ ਚਲਾਈਆਂ ਜਾ ਰਹੀਆਂ ਹਨ। ਕੈਂਪ ਵਿੱੱਚ ਨੌਜਵਾਨਾਂ ਲਈ  ਮੁਫ਼ਤ ਖਾਣਾ ਅਤੇ ਰਿਹਾਇਸ਼ ਦਾ ਪ੍ਰਬੰਧ ਹੈ। ਸੀ-ਪਾਈਟ ਦੇ ਇਕ ਬੁਲਾਰੇ ਨੇ ਦੱਸਿਆ ਕਿ ਪੰਜਾਬ ਸਰਕਾਰ ਦੀ ਇਸ ਸਹੂਲਤ ਦਾ ਫਾਇਦਾ ਲੈਣ ਦੇ ਇਛੁੱਕ ਨੌਜਵਾਨ ਆਪਣੇ ਨਾਲ ਮੌਸਮ ਅਨੁਸਾਰ ਬਿਸਤਰਾ, ਬਰਤਨ, ਆਰ.ਸੀ. ਦੀ ਫੋਟੋਸਟੇਟ ਕਾਪੀ, ਤਿੰਨ ਫੋਟੋਆਂ ਅਤੇ ਸਾਰੇ ਸਰਟੀਫਿਕੇਟਾਂ ਦੀ ਫੋਟੋ ਸਟੇਟ ਲੈ ਕੇ ਆਉਣ। ਉਨ੍ਹਾਂ ਦੱਸਿਆ ਕਿ ਵਧੇਰੇ ਜਾਣਕਾਰੀ ਲਈ ਮੋਬਾਇਲ ਨੰਬਰ 78891-75575, 98777-12697 ’ਤੇ ਸੰਪਰਕ ਕੀਤਾ ਜਾ ਸਕਦਾ ਹੈ।

 

Related posts

Leave a Reply