Latest News :- 285 ਦਿਵਆਂਗਜਨ ਵਿਅਕਤੀਆਂ ਨੇ ਲਿਆ ਵਿਸ਼ੇਸ਼ ਕੈਂਪ ’ਚ ਹਿੱਸਾ, 162 ਨੇ ਕੀਤਾ ਯੂ.ਡੀ.ਆਈ.ਡੀ. ਲਈ ਅਪਲਾਈ

285 ਦਿਵਆਂਗਜਨ ਵਿਅਕਤੀਆਂ ਨੇ ਲਿਆ ਵਿਸ਼ੇਸ਼ ਕੈਂਪ ’ਚ ਹਿੱਸਾ, 162 ਨੇ ਕੀਤਾ ਯੂ.ਡੀ.ਆਈ.ਡੀ. ਲਈ ਅਪਲਾਈ
-ਕੈਂਪ ’ਚ ਯੂ.ਡੀ.ਆਈ.ਡੀ, ਡਿਸੇੇਬਿਲਟੀ ਸਰਟੀਫਿਕੇਟ ਅਤੇ ਪੈਨਸ਼ਨ ਸਬੰਧੀ ਭਰੇ ਗਏ ਫਾਰਮ
ਹੁਸ਼ਿਆਰਪੁਰ, 29 ਜਨਵਰੀ (ਆਦੇਸ਼, ਕਰਨ ਲਾਖਾ) :- ਜ਼ਿਲ੍ਹਾ ਪ੍ਰਸ਼ਾਸਨ ਵਲੋਂ ਦਿਵਆਂਗਜਨ ਨੂੰ ਜ਼ਰੂਰੀ ਸੁਵਿਧਾਵਾਂ ਮੁਹੱਈਆ ਕਰਵਾਉਣ ਲਈ ਜ਼ਰੂਰੀ ਕਾਗਜਾਤ ਬਣਾਉਣ ਲਈ ਸਰਕਾਰੀ ਹਸਪਤਾਲ ਹੁਸ਼ਿਆਰਪੁਰ ਵਿੱਚ ਲਗਾਏ ਗਏ ਵਿਸ਼ੇਸ਼ ਕੈਂਪ ਦੌਰਾਨ 285 ਦਿਵਆਂਗਜਨਾਂ ਨੇ ਹਿੱਸਾ ਲਿਆ।

ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਵਿਸ਼ੇਸ਼ ਕੈਂਪ ਦੌਰਾਨ 162 ਦਿਵਆਂਗਜਨ ਵਿਅਕਤੀਆਂ ਵਲੋਂ ਯੂ.ਡੀ.ਆਈ.ਡੀ ਕਾਰਡ ਲਈ ਅਪਲਾਈ ਕੀਤਾ ਗਿਆ ਜਦਕਿ 93 ਦਿਵਆਂਗਜਨਾਂ ਵਲੋਂ ਡਿਸੇਬਿਲਟੀ  ਸਰਟੀਫਿਕੇਟ, 14 ਵਲੋਂ  ਪੈਨਸ਼ਨ ਅਤੇ 16 ਦਿਵਆਂਗਜਨਾਂ ਨੇ ਕੈਂਪ ਵਿੱਚ ਮੌਜੂਦਾ ਸਟਾਫ ਤੋਂ ਆਪਣੀਆਂ ਵੋਟਾਂ ਬਣਵਾਈਆਂ।
ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਲਗਾਏ ਜਾ ਰਹੇ ਹਫ਼ਤਾਵਰੀ ਕੈਂਪਾਂ ਵਿੱਚ ਦਿਵਆਂਗ ਵਿਅਕਤੀਆਂ ਦੀ ਸੁਵਿਧਾ ਲਈ ਵੱਖ-ਵੱਖ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ, ਕਰਮਚਾਰੀ ਮੌਜੂਦ ਰਹਿੰਦੇ ਹਨ, ਜੋ ਕਿ ਉਨ੍ਹਾਂ ਨੂੰ ਜ਼ਰੂਰੀ ਸੁਵਿਧਾਵਾਂ ਉਪਲਬੱਧ ਕਰਵਾਉਣ ਲਈ ਮੌਕੇ ’ਤੇ ਹੀ ਸਾਰੀ ਕਾਰਵਾਈ ਕਰਵਾਉਂਦੇ ਹਨ। ਕੈਂਪ ਦੌਰਾਨ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਮੁਕੇਸ਼ ਗੌਤਮ, ਸਿਹਤ ਵਿਭਾਗ, ਜ਼ਿਲ੍ਹਾ ਰੈਡ ਕਰਾਸ  ਸੋਸਾਇਟੀ, ਚੋਣ ਦਫ਼ਤਰ ਦੇ ਕਰਮਚਾਰੀ ਤੋਂ ਇਲਾਵਾ ਜੀ.ਓ.ਜੀਜ਼ ਦੇ ਮੈਂਬਰ  ਵੀ ਹਾਜ਼ਰ ਸਨ।

Related posts

Leave a Reply