ਵੱਡੀ ਖ਼ਬਰ: ਥਾਣਾ ਮਾਡਲ ਟਾਊਨ: ਐੱਸ ਐੱਸ ਪੀ ਨਵਜੋਤ ਸਿੰਘ ਮਾਹਲ ਹੁਸ਼ਿਆਰਪੁਰ ਦੇ ਦਿਸ਼ਾ ਨਿਰਦੇਸ਼ਾ ਅਤੇ ਐੱਸ ਪੀ (ਡੀ ) ਰਵਿੰਦਰਪਾਲ ਸੰਧੂ ਦੀ ਤਫਤੀਸ਼ ਤੇ ਚੋਰੀ ਅਤੇ ਲੁੱਟਾਂ-ਖੋਹਾਂ ਕਰਨ ਵਾਲੇ ਫੜੇ


ਐੱਸ ਐੱਸ ਪੀ ਨਵਜੋਤ ਸਿੰਘ ਮਾਹਲ ਹੁਸ਼ਿਆਰਪੁਰ ਦੇ ਦਿਸ਼ਾ ਨਿਰਦੇਸ਼ਾ ਅਤੇ ਐੱਸ ਪੀ (ਡੀ ) ਰਵਿੰਦਰਪਾਲ ਸੰਧੂ
ਦੀ ਤਫਤੀਸ਼ ਤੇ ਚੋਰੀ ਅਤੇ ਲੁੱਟਾਂ-ਖੋਹਾਂ ਕਰਨ ਵਾਲੇ ਫੜੇ

ਹੁਸ਼ਿਆਰਪੁਰ (ਆਦੇਸ਼ )

ਅੱਜ ਐੱਸ. ਐੱਸ. ਪੀ. ਨਵਜੋਤ ਸਿੰਘ ਮਾਹਲ ਪੀ.ਪੀ.ਐਸ ਸੀਨੀਅਰ ਪੁਲਿਸ ਕਪਤਾਨ
ਜਿਲਾ ਹੁਸ਼ਿਆਰਪੁਰ  ਦੇ ਦਿਸ਼ਾ ਨਿਰਦੇਸ਼ਾ ਤਹਿਤ ਚੋਰੀ ਅਤੇ ਲੁੱਟਾਂ-ਖੋਹਾਂ ਕਰਨ ਵਾਲੇ
ਅਪਰਾਧੀਆ ਦੇ ਖਿਲਾਫ ਵਿੱਢੀ ਮੁਹਿੰਮ ਤਹਿਤ ਸ੍ਰੀ ਰਵਿੰਦਰਪਾਲ ਸਿੰਘ ਸੰਧੂ ਪੁਲਿਸ
ਕਪਤਾਨ ਤਫਤੀਸ਼ ਅਤੇ ਸ੍ਰੀ ਜਗਦੀਸ਼ ਰਾਜ ਅੱਤਰੀ ਉਪ ਪੁਲਿਸ ਕਪਤਾਨ (ਸਿਟੀ)
ਹੁਸ਼ਿਆਰਪੁਰ ਜੀ ਦੀ ਯੋਗ ਰਹਿਨੁਮਾਈ ਹੇਠ


ਇੰਸ: ਕਰਨੈਲ ਸਿੰਘ ਮੁੱਖ ਅਫਸਰ ਥਾਣਾ
ਮਾਡਲ ਟਾਊਨ ਹੁਸ਼ਿਆਰਪੁਰ ਦੀ ਟੀਮ ਨੇ
ਕੁਝ ਦਿਨ ਪਹਿਲਾ ਮੁਹੱਲਾ ਵਿਜੈ ਨਗਰ
ਹੁਸ਼ਿਆਰਪੁਰ ਵਿਖੇ ਅਨਿਲ ਸ਼ਰਮਾ ਪੁੱਤਰ ਚਮਨ ਲਾਲ ਸ਼ਰਮਾ ਦੇ ਘਰ ਹੋਈ ਚੋਰੀ ਦੀ
ਵਾਰਦਾਤ ਜਿਸ ਤੇ ਮੁੱਕਦਮਾ ਨੰਬਰ 266 ਮਿਤੀ 25-11-2020 ਅ:ਧ: 454,380
ਭ:ਦ: ਥਾਣਾ ਮਾਡਲ ਟਾਊਨ ਹੁਸ਼ਿਆਰਪੁਰ ਦਰਜ ਕੀਤਾ ਗਿਆ ਸੀ ਨੂੰ ਟਰੇਸ ਕਰਨ
ਵਿੱਚ ਸਫਲਤਾ ਹਾਸਿਲ ਕਰਦੇ ਹੋਏ ਅਮਰੀਕ ਸਿੰਘ ਉਰਫ ਗੋਰਾ ਪੁੱਤਰ ਬਲਵੀਰ ਚੰਦ
ਵਾਸੀ ਇਲਾਹਾਬਾਦ ਥਾਣਾ ਸਦਰ ਹੁਸ਼ਿਆਰਪੁਰ ਅਤੇ ਰਾਜ ਕੁਮਾਰ ਪੁੱਤਰ ਰਾਕੇਸ਼ ਕੁਮਾਰ ਵਾਸੀ
ਸੂਰਜ ਨਗਰ ਬਹਾਦਰਪੁਰ ਥਾਣਾ ਸਿਟੀ ਹਥਿਆਰਪੁਰ ਨੂੰ ਕਾਬੂ ਕਰਕੇ ਉਹਨਾ ਪਾਸੋ
ਚੋਰੀ ਕੀਤੇ ਪੈਸਿਆਂ ਵਿੱਚੋਂ 60 ਹਜਾਰ ਰੁਪਏ ਨਕਦ ਅਤੇ ਉਹਨਾ ਪੈਸਿਆ ਵਿੱਚੋ ਖਰੀਦ
ਕੀਤੇ 02 ਮੋਬਾਇਲ ਬ੍ਰਾਮਦ ਕੀਤੇ ਹਨ । ਜੋ ਦੋਸ਼ੀਆ ਨੂੰ ਪੇਸ਼ ਅਦਾਲਤ ਕਰਕੇ ਇਹਨਾ
ਦਾ ਪੁਲਿਸ ਰਿਮਾਂਡ ਹਾਸਿਲ ਕੀਤਾ ਜਾ ਰਿਹਾ ਹੈ ਇਹਨਾ ਪਾਸੋ ਹੋਰ ਵੀ ਕਾਫੀ ਚੋਰੀ ਅਤੇ
ਲੁੱਟਾਂ-ਖੋਹਾ ਦੀਆ ਵਾਰਦਾਤਾ ਹੱਲ ਹੋਣ ਦੀ ਸੰਭਾਵਨਾ ਹੈ ।

Related posts

Leave a Reply