ई.एल.सी. सदस्यों के लिए संविधान, लोकतंत्र और हम विषय पर ऑनलाइन क्विज मुकाबला 13 को: डिप्टी कमिशनर अपनीत रिआत

ई.एल.सी. सदस्यों के लिए संविधान, लोकतंत्र और हम विषय पर ऑनलाइन क्विज मुकाबला 13 को: डिप्टी कमिशनर
पहला, दूसरा और तीसरा स्थान हासिल करने वालों का क्रमवार 1500, 1300 और 1000 रुपए से होगा सम्मान
होशियारपुर, 11 दिसंबरः
चुनाव आयोग की तरफ से संविधान आधारित लोकतंत्र मुहिम के दूसरे पड़ाव के अंतर्गत इलैकटोरल लिटरेसी क्लब (ई.एल.सी.) के मैंबर (स्कूल) के लिए संविधान लोकतंत्र और हम विषय पर 13 दिसंबर को दोपहर 12 बजे ऑनलाइन क्विज मुकाबला करवाया जा रहा है।
डिप्टी कमिशनर-कम-जिला चुनाव अधिकारी अपनीत रिआत ने इस सम्बन्धी जानकारी देते हुये बताया कि इस क्विज के लिए 27 लेख और इन लेखों की संक्षिप्त जानकारी वाली वीडिओज अतिरिक्त मुख्य चुनाव अधिकारी, पंजाब की तरफ से फेसबुक के द्वारा सांझी की गई हैं और इस पड़ाव में भी एम.सी.क्यूज इनमें से ही होंगे। उन्होंने बताया कि इस क्विज में सिर्फ ई.एल.सी. मैंबर (स्कूल) ही भाग ले सकते हैं और कुल 30 सवालों के लिए 30 मिनट का समय दिया जायेगा। उन्होंने बताया कि फेसबुक और टवीटर पर क्विज का लिंक 13 दिसंबर को प्रातः काल 11ः50 बजे सांझा किया जायेगा और क्विज निर्धारित 30 मिनट के अंदर -अंदर ही पूरा करके जमा करवाना होगा क्योंकि 30 मिनट के बाद क्विज जमा नहीं हो सकेगा।
अपनीत रिआत ने बताया कि पहला, दूसरा और तीसरा स्थान हासिल करने वाले उम्मीदवारों को क्रमवार 1500, 1300 और 1000 रुपए के नगद इनाम से सम्मानित किया जायेगा। यदि एक से अधिक उम्मीदवारों के नंबर बराबर आते हैं तो विजेताओं का चयन लॉटरी के द्वारा किया जायेगा।
——–  

ਜ਼ਿਲ੍ਹਾ ਲੋਕ ਸੰਪਰਕ ਦਫ਼ਤਰ, ਹੁਸ਼ਿਆਰਪੁਰ
ਈ.ਐਲ.ਸੀ. ਮੈਂਬਰਾਂ ਲਈ ਸੰਵਿਧਾਨ, ਲੋਕਤੰਤਰ ਅਤੇ ਅਸੀਂ ਵਿਸ਼ੇ ’ਤੇ ਆਨਲਾਈਨ ਕੁਇਜ਼ ਮੁਕਾਬਲਾ 13 ਨੂੰ : ਡਿਪਟੀ ਕਮਿਸ਼ਨਰ
ਪਹਿਲਾ, ਦੂਜਾ ਤੇ ਤੀਜਾ ਸਥਾਨ ਹਾਸਲ ਕਰਨ ਵਾਲਿਆਂ ਦਾ ¬ਕ੍ਰਮਵਾਰ 1500, 1300 ਤੇ 1000 ਰੁਪਏ ਨਾਲ ਹੋਵੇਗਾ ਸਨਮਾਨ
ਹੁਸ਼ਿਆਰਪੁਰ, 11 ਦਸੰਬਰ:
ਚੋਣ ਕਮਿਸ਼ਨ ਵਲੋਂ ਸੰਵਿਧਾਨ ਆਧਾਰਤ ਲੋਕਤੰਤਰ ਮੁਹਿੰਮ ਦੇ ਦੂਜੇ ਪੜਾਅ ਤਹਿਤ ਇਲੈਕਟੋਰਲ ਲਿਟਰੇਸੀ ਕਲੱਬ (ਈ.ਐਲ.ਸੀ.) ਦੇ ਮੈਂਬਰ (ਸਕੂਲ) ਲਈ ਸੰਵਿਧਾਨ ਲੋਕਤੰਤਰ ਅਤੇ ਅਸੀਂ ਵਿਸ਼ੇ ’ਤੇ 13 ਦਸੰਬਰ ਨੂੰ ਦੁਪਹਿਰ 12 ਵਜੇ ਆਨਲਾਈਨ ਕੁਇਜ਼ ਮੁਕਾਬਲਾ ਕਰਵਾਇਆ ਜਾ ਰਿਹਾ ਹੈ।
ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਅਪਨੀਤ ਰਿਆਤ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਕੁਇਜ਼ ਲਈ 27 ਲੇਖ ਅਤੇ ਇਨ੍ਹਾਂ ਲੇਖਾਂ ਦੀ ਸੰਖੇਪ ਜਾਣਕਾਰੀ ਵਾਲੀਆਂ ਵੀਡੀਓਜ਼ ਵਧੀਕ ਮੁੱਖ ਚੋਣ ਅਫ਼ਸਰ ਪੰਜਾਬ ਵਲੋਂ ਫੇਸਬੁੱਕ ਰਾਹੀਂ ਸਾਂਝੀਆਂ ਕੀਤੀਆਂ ਗਈਆਂ ਹਨ ਅਤੇ ਇਸ ਪੜਾਅ ਵਿੱਚ ਵੀ ਐਮ.ਸੀ.ਕਿਊਜ਼ ਇਨ੍ਹਾਂ ਵਿੱਚੋਂ ਹੀ ਹੋਣਗੇ। ਉਨ੍ਹਾਂ ਦੱਸਿਆ ਕਿ ਇਸ ਕੁਇਜ਼ ਵਿੱਚ ਸਿਰਫ਼ ਈ.ਐਲ.ਸੀ. ਮੈਂਬਰ (ਸਕੂਲ) ਹੀ ਭਾਗ ਲੈ ਸਕਦੇ ਹਨ ਅਤੇ ਕੁੱਲ 30 ਸਵਾਲਾਂ ਲਈ 30 ਮਿੰਟ ਦਾ ਸਮਾਂ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਫੇਸ ਬੁੱਕ ਅਤੇ ਟਵੀਟਰ ਉਤੇ ਕੁਇਜ ਦਾ Çਲੰਕ 13 ਦਸੰਬਰ ਨੂੰ ਸਵੇਰੇ 11:50 ਵਜੇ ਸਾਂਝਾ ਕੀਤਾ ਜਾਵੇਗਾ ਅਤੇ ਕੁਇਜ ਨਿਰਧਾਰਤ 30 ਮਿੰਟ ਦੇ ਅੰਦਰ-ਅੰਦਰ ਹੀ ਪੂਰਾ ਕਰਕੇ ਜਮ੍ਹਾਂ ਕਰਵਾਉਣਾ ਹੋਵੇਗਾ ਕਿਉਂਕਿ 30 ਮਿੰਟ ਤੋਂ ਬਾਅਦ ਕੁਇਜ਼ ਜਮ੍ਹਾਂ ਨਹੀਂ ਹੋ ਸਕੇਗਾ।
ਅਪਨੀਤ ਰਿਆਤ ਨੇ ਦੱਸਿਆ ਕਿ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਲ ਕਰਨ ਵਾਲੇ ਉਮੀਦਵਾਰਾਂ ਨੂੰ ¬ਕ੍ਰਮਵਾਰ 1500, 1300 ਅਤੇ 1000 ਰੁਪਏ ਦੇ ਨਗਦ ਇਨਾਮ ਨਾਲ ਸਨਮਾਨਿਆ ਜਾਵੇਗਾ। ਜੇਕਰ ਇਕ ਤੋਂ ਵੱਧ ਉਮੀਦਵਾਰਾਂ ਦੇ ਨੰਬਰ ਬਰਾਬਰ ਆਉਂਦੇ ਹਨ ਤਾਂ ਜੇਤੂਆਂ ਦੀ ਚੋਣ ਲਾਟਰੀ ਰਾਹੀਂ ਕੀਤੀ ਜਾਵੇਗੀ।
 

Related posts

Leave a Reply