LATEST NEWS:ਕੋਤਵਾਲੀ ਬਾਜ਼ਾਰ ਦੇ ਦੁਕਾਨਦਾਰਾਂ ਦਾ ਵਫਦ ਮੰਤਰੀ ਨੂੰ ਮਿਲਿਆ, ਸੁੰਦਰ ਸ਼ਾਮ ਅਰੋੜਾ ਵਲੋਂ ਕੋਤਵਾਲੀ ਬਾਜ਼ਾਰ ’ਚ ਖੜ੍ਹਦੇ ਪਾਣੀ ਦੀ ਸਮੱਸਿਆ ਦੇ ਜਲਦ ਹੱਲ ਦਾ ਭਰੋਸਾ

ਸੁੰਦਰ ਸ਼ਾਮ ਅਰੋੜਾ ਵਲੋਂ ਕੋਤਵਾਲੀ ਬਾਜ਼ਾਰ ’ਚ ਖੜ੍ਹਦੇ ਪਾਣੀ ਦੀ ਸਮੱਸਿਆ ਦੇ ਜਲਦ ਹੱਲ ਦਾ ਭਰੋਸਾ
ਬਾਜ਼ਾਰ ਦੇ ਦੁਕਾਨਦਾਰਾਂ ਦਾ ਵਫਦ ਮੰਤਰੀ ਨੂੰ ਮਿਲਿਆ, ਬਰਸਾਤਾਂ ਦੌਰਾਨ ਖੜ੍ਹਦੇ ਪਾਣੀ ਦੀ ਸਮੱਸਿਆ ਤੋਂ ਨਿਜ਼ਾਤ ਦੀ ਮੰਗ
ਹੁਸ਼ਿਆਰਪੁਰ, 11 ਦਸੰਬਰ:
ਉਦਯੋਗ ਤੇ ਵਣਜ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਕੋਤਵਾਲੀ ਬਾਜ਼ਾਰ ਵਿੱਚ ਬਰਸਾਤਾਂ ਦੌਰਾਨ ਖੜ੍ਹਦੇ ਪਾਣੀ ਦੀ ਗੰਭੀਰ ਸਮੱਸਿਆ ਦਾ ਜਲਦ ਹੱਲ ਕਰਨ ਦਾ ਭਰੋਸਾ ਦਿੰਦਿਆਂ ਕਿਹਾ ਕਿ ਪੰਜਾਬ ਸਰਕਾਰ ਸ਼ਹਿਰ ਦੇ ਘੰਟਾ ਘਰ ਚੌਕ ਦੇ ਖੇਤਰ ਦੀ ਲੰਬੇ ਸਮੇਂ ਤੋਂ ਚੱਲੀ ਆ ਰਹੀ ਇਸ ਪ੍ਰੇਸ਼ਾਨੀ ਨੂੰ ਤਰਜੀਹ ਦੇ ਆਧਾਰ ’ਤੇ ਹੱਲ ਕਰੇਗੀ।
ਸੁੰਦਰ ਸ਼ਾਮ ਅਰੋੜਾ ਦੀ ਰਿਹਾਇਸ਼ ’ਤੇ ਮਿਲਣ ਆਏ ਕੋਤਵਾਲੀ ਬਾਜ਼ਾਰ ਵਿਚਲੀਆਂ ਦੁਕਾਨਦਾਰਾਂ ਦੇ ਵਫਦ ਦੀ ਸਮੱਸਿਆ ਸੁਨਣ ਉਪਰੰਤ ਉਦਯੋਗ ਮੰਤਰੀ ਨੇ ਕਿਹਾ ਕਿ ਬਰਸਾਤਾਂ ਦੌਰਾਨ ਖੜ੍ਹਦਾ ਪਾਣੀ ਨਾ ਸਿਰਫ਼ ਦੁਕਾਨਦਾਰਾਂ ਸਗੋਂ ਵੱਖ-ਵੱਖ ਖੇਤਰਾਂ ਤੋਂ ਆਉਣ ਵਾਲੇ ਲੋਕਾਂ ਲਈ ਵੀ ਪ੍ਰੇਸ਼ਾਨੀ ਦਾ ਸਬੱਬ ਬਣਦਾ ਹੈ ਜਿਸ ਦਾ ਜਲਦ ਤੋਂ ਜਲਦ ਹੱਲ ਯਕੀਨੀ ਬਣਾਇਆ ਜਾਵੇਗਾ। ਉਨ੍ਹਾਂ ਨੇ ਦੁਕਾਨਦਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਇਸ ਸਬੰਧੀ ਜਲਦ ਹੀ ਪ੍ਰੋਜੈਕਟ ਨੂੰ ਸ਼ੁਰੂ ਕਰਵਾ ਕੇ ਆਉਣ ਵਾਲੇ ਸਮੇਂ ਵਿੱਚ ਇਸ ਸਮੱਸਿਆ ਦਾ ਪੱਕਾ ਹੱਲ ਕੱਢਣਗੇ ਤਾਂ ਜੋ ਦੁਕਾਨਦਾਰ ਅਤੇ ਉਨ੍ਹਾਂ ਦਾ ਕਾਰੋਬਾਰ ਪ੍ਰਭਾਵਿਤ ਨਾ ਹੋ ਸਕੇ। ਮੰਤਰੀ ਵਲੋਂ ਸਮੱਸਿਆ ਦੇ ਹੱਲ ਦਾ ਭਰੋਸਾ ਦੇਣ ਲਈ ਦੁਕਾਨਦਾਰਾਂ ਨੇ ਪੰਜਾਬ ਸਰਕਾਰ ਅਤੇ ਉਦਯੋਗ ਮੰਤਰੀ ਦਾ ਧੰਨਵਾਦ ਕੀਤਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਕੇਵਲ ਕ੍ਰਿਸ਼ਨ ਵਰਮਾ, ਜੋਗਿੰਦਰ ਪਾਲ ਮਰਵਾਹਾ, ਸੁਰਿੰਦਰ ਵਰਮਾ, ਰਵਿੰਦਰ ਵਰਮਾ, ਰਜਿੰਦਰ ਮਲਹੋਤਰਾ, ਨਰੋਤਮ ਸ਼ਰਮਾ, ਰਮੇਸ਼ ਕੁਮਾਰ, ਸੁਨੀਲ ਜੈਨ, ਵਿਜੇ ਅਗਰਵਾਲ, ਦਿਨੇਸ਼ ਜੈਨ, ਸੁਨੀਸ਼ ਜੈਨ, ਗੁਲਸ਼ਨ ਰਾਏ, ਸਤੀਸ਼ ਜੈਨ, ਹੈਪੀ ਸੂਦ, ਸੰਜੀਵ ਵਰਮਾ, ਰਜੇਸ਼ ਗੁਪਤਾ, ਮੁਨੀਸ਼ ਵੈਦ, ਗੌਰਵ ਨਈਅਰ ਆਦਿ ਮੌਜੂਦ ਸਨ।

Related posts

Leave a Reply