ਜਿਲੇ ਵਿੱਚ ਕੋਰੋਨਾ ਵੈਕਸੀਨ ਲਈ ਮੁਕੰਮਲ ਤਿਆਰੀਆਂ — ਡਾ ਰਣਜੀਤ ਸਿੰਘ ਘੋਤੜਾ
ਸਿਹਤ ਅਮਲਾ ਇਸ ਮੁਹਿੰਮ ਨੂੰ ਸਫਲ ਬਣਾਉਣ ਲਈ ਉਤਸਾਹਿਤ
ਹੁਸਿਆਰਪੁਰ 15 ਜਨਵਰੀ (ਆਦੇਸ਼, ਕਰਨ ) ਭਾਰਤ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਕੋਵਿਡ – 19 ਵੈਕਸੀਨ ਦੀ ਮੁਹਿੰਮ ਦਾ ਅਗਾਜ ਜਿਲੇ ਵਿੱਚ ਭਲਕੇ ਤਿਨੰ ਥਾਂਵਾ , ਸਬ ਡਿਵੀਜਨ ਹਸਪਤਾਲ ਮੁਕੇਰੀਆਂ , ਸਬ ਡਿਵੀਜਨ ਹਸਪਤਾਲ ਗੰੜਸ਼ੰਕਰ ਅਤੇ ਸਬ ਡਿਵੀਜਨ ਹਸਪਤਾਲ ਦਸੂਹਾਂ ਵਿਖੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਜੀ ਦੁਆਰਾ ਸਹਿਬਜਾਦਾ ਅਜੀਤ ਸਿੰਘ ਨਗਰ ਮੁਹਾਲੀ ਕਰਨ ਉਪਰੰਤ ਕੀਤਾ ਜਾਵੇਗਾ । ਟੀਕਾਕਰਨ ਸਬੰਧੀ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈ ਹਨ ਅਤੇ ਇਸ ਨੂੰ ਮੁਕੰਮਲ ਕਰਨ ਵਿੱਚ ਜਿਲਾ ਸਿਵਲ ਅਤੇ ਪੁਲਿਸ ਪ੍ਰਸ਼ਾਸਿਨ ਦਾ ਪੂਰਾ ਸਹਿਯੋਗ ਰਿਹਾ ਹੈ ,
ਇਹਨਾਂ ਗੱਲਾਂ ਦਾ ਪ੍ਰਗਟਾਵਾ ਸਿਵਲ ਸਰਜਨ ਡਾ ਰਣਜੀਤ ਸਿੰਘ ਘੋਤੜਾ ਵੱਲੋ ਕੀਤਾ ਗਿਆ । ਇਸ ਮੋਕੇ ਉਹਨਾਂ ਪ੍ਰੈਸ ਰਾਹੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਿਲੇ ਵਿੱਚ ਸਰਕਾਰੀ ਅਤੇ ਪ੍ਰਈਵੇਟ ਅਦਾਰਿਆ ਨੂੰ ਮਿਲਕੇ 20 ਸ਼ੈਸਨ ਸਾਈਟਾ ਤੇ 32 ਵੈਕਸੀਨ ਟੀਮਾਂ ਤੈਨਾਤ ਕੀਤੀਆ ਗਈਆ ਹਨ ਅਤੇ ਹਰੇਕ ਸ਼ੈਸ਼ਨ ਸਾਈਟ ਤੇ 100 ਹੈਲਥ ਵਰਕਾਰਾਂ ਜੋ ਵੱਖ ਵੱਖ ਸ੍ਰੇਣੀਆ ਨਾਲ ਸਬੰਧਿਤ ਹਨ ਦੀ ਵੈਕਸੀਨੇਸ਼ਨ ਕੀਤੀ ਜਾਵੇਗੀ । ਵੈਕਸੀਨ ਕਰਵਾਉਣ ਪਹਿਲਾ ਤੋ ਰਜਿਸਟਿਡ ਲਾਭ ਪਾਤਰੀਆ ਨੂੰ ਟੀਕਾਕਰਨ ਸ਼ੈਸਨ ਬਾਰੇ ਸੂਚਿਤ ਕਰ ਦਿੱਤਾ ਗਿਆ ਹੈ । ਜਿਲੇ ਨੂੰ ਕੁੱਲ ਪ੍ਰਾਪਤ 9570 ਡੋਜਾਂ ਨੂੰ ਜਿਲੇ ਦੇ ਵੱਖ -ਵੱਖ ਵੈਕਸੀਨ ਕੇਦਰਾਂ ਨੂੰ ਵੰਡ ਦਿੱਤੀ ਗਈ ਹੈ । ਉਹਨਾੰ ਖੁੱਦ ਅਤੇ ਜਿਲਾ ਟੀਕਾਕਰਨ ਅਫਸਰ ਡਾ ਸੀਮਾਂ ਗਰਗ ਵੱਲੋ ਫੀਲਡ ਦਾ ਦੋਰਾ ਕਰਕੇ ਸਾਰੀਆ ਤਿਆਰੀਆਂ ਦਾ ਨਿਰੀਖਣ ਕੀਤਾ ਅਤੇ ਪ੍ਰਬੰਧ ਮੁੰਕਮਲ ਹੋਣ ਤੇ ਸੰਤੁਸ਼ਟੀ ਜਾਹਰ ਕੀਤੀ । ਸਿਹਤ ਅਮਲਾ ਇਸ ਮੁਹਿੰਮ ਨੂੰ ਸਫਲ ਬਣਾਉਣ ਲਈ ਉਤਸਾਹਿਤ ਹੈ । ਇਸ ਮੁਹਿੰਮ ਵਿੱਚ ਸਿਵਲ ਅਤੇ ਪੁਲਿਸ ਪ੍ਰਸ਼ਾਸਿਨ ਵੱਲੋ ਦਿੱਤੇ ਗਏ ਸਹਿਯੋਗ ਲਈ ਸਿਹਤ ਵਿਭਾਗ ਧੰਨਵਾਦੀ ਹੈ ।

EDITOR
CANADIAN DOABA TIMES
Email: editor@doabatimes.com
Mob:. 98146-40032 whtsapp