ਡਾ.ਭੁਪਿੰਦਰ ਕੌਰ ਨੇ ਸੰਭਾਲਿਆ ਫਾਜ਼ਿਲਕਾ ਦੇ ਨਵੇਂ ਸਿਵਲ ਸਰਜਨ ਦਾ ਕਾਰਜਭਾਰ


ਫਾਜ਼ਿਲਕਾ 27 ਅਗਸਤ (ਬਲਦੇਵ ਸਿੰਘ ਵੜਵਾਲ) : ਡਾ.ਭੁਪਿੰਦਰ ਕੌਰ ਨੇ 1988 ਵਿੱਚ ਬਤੋਰ ਮੈਡੀਕਲ ਅਫਸਰ ਸਿਹਤ ਵਿਭਾਗ ਵਿੱਚ ਸੇਵਾਵਾਂ ਦੇਣੀ ਸ਼ੁਰੂ ਕੀਤੀ ਅਤੇ 2013 ਵਿੱਚ ਐਸ.ਐਮ.ਓ ਘਡੁਆਂ `ਚ ਕਾਰਜਭਾਰ ਸੰਭਾਲਿਆ।ਆਪ ਜੀ ਦੀ ਬੇਹਤਰ ਸੇਵਾਵਾਂ ਦੇ ਕਾਰਨ ਮਾਰਚ 2020 ਵਿੱਚ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਵਿੱਚ ਡਾਇਰੈਕਟਰ ਅਤੇ ਬਾਅਦ ਵਿੱਚ ਡਿਪਟੀ ਡਾਇਰੈਕਟਰ ਆਇਸੋਲੇਸਨ ਗਿਆਨ ਸਾਗਰ ਵਿੱਚ ਸੇਵਾਵਾਂ ਦੇਣ ਤੋਂ ਬਾਅਦ ਅੱਜ ਫਾਜ਼ਿਲਕਾ ਵਿੱਚ ਬਤੋਰ ਸਿਵਲ ਸਰਜਨ ਨਿਯੁਕਤ ਹੋਏ ਹਨ। 

ਆਪ ਚਮੜੀ ਰੋਗਾਂ ਦੇ ਮਾਹਿਰ ਹਨ।ਆਪਣਾ ਕਾਰਜਭਾਰ ਸੰਭਾਲਣ ਦੇ ਬਾਅਦ ਸਟਾਫ ਦੇ ਨਾਲ ਪਹਿਲੀ ਮੀਟਿੰਗ ਵਿੱਚ ਉਨ੍ਹਾਂ ਕਿਹਾ ਕਿ ਲੋਕਾਂ ਦੀ ਸਿਹਤ ਦੀ ਜ਼ਿਮੇਵਾਰੀ ਸਾਡੇ ਸਾਰਿਆਂ ਉੱਤੇ ਹੈ  ਅਤੇ ਸਾਨੂੰ ਸਾਰਿਆਂ ਨੂੰ ਲੋਕਾਂ ਦੇ ਪ੍ਰਤੀ ਆਪਣੀ ਨਿਸ਼ਠਾ ਦੇ ਨਾਲ ਸੇਵਾਵਾਂ ਦੇਣ ਲਈ ਹਰ ਸਮੇਂ ਤਿਆਰ ਰਹਿਨਾ ਹੈ। ਕੋਵਿਡ-19  ਦੇ ਸਬੰਧ ਵਿੱਚ ਉਨ੍ਹਾਂ ਨੇ ਕਿਹਾ ਕਿ ਸਟਾਫ ਦੀ ਘਾਟ ਹੋਣ ਦੇ ਬਾਵਜੂਦ ਵੀ ਸਾਰੇ ਆਪਣੀ ਡਿਊਟੀ ਬਹੁਤ ਵੱਧੀਆ ਨਿਭਾ ਰਹੇ ਹਨ।

ਉਨ੍ਹਾਂ ਕਿਹਾ ਕਿ ਲੋਕਾਂ ਨੂੰ ਚਾਹਿਦਾ ਹੈ ਕਿ ਉਹ ਸਿਹਤ ਵਿਭਾਗ ਦੇ ਦਿਸ਼ਾ ਨਿਰਦੇਸ਼ਾ ਦਾ ਪਾਲਣ ਕਰਨ। ਮਾਸਕ ਜ਼ਰੂਰ ਪਾਓ, ਸਮਾਜਿਕ ਦੂਰੀ ਬਣਾ ਕਰ ਰੱਖੋ ਅਤੇ ਹੱਥ ਬਰਾਬਰ ਧੋਂਦੇ ਰਹੋ।ਇਸ ਮੌਕੇੇ ਡਾ ਕਟਾਰੀਆ,ਡਾ ਅਨੀਤਾ ਕਟਾਰੀਆ,  ਡਾ ਕਵਿਤਾ,ਡਾ ਸੁਧੀਰ ਪਾਠਕ, ਡਾ ਤਿਰਲੋਚਨ,ਜ਼ਿਲ੍ਹਾ ਮਾਸ ਮੀਡੀਆ ਅਧਿਕਾਰੀ ਅਨਿਲ ਧਾਮੂ,ਸੁਖਵਿੰਦਰ ਕੌਰ,ਰਾਜੇਸ਼, ਰੋਹਿਤ,ਅਤੇ ਹੋਰ ਸਟਾਫ ਮੈਬਰ ਮੌਜੂਦ ਸਨ ।  

Related posts

Leave a Reply