ਡਾ: ਜੀ ਪੀ ਸਿੰਘ ਨੇ ਸੀਨੀਅਰ ਸਿਹਤ ਅਧਿਕਾਰੀ ਦਾ ਅਹੁਦਾ ਸੰਭਾਲਿਆ

ਮੁਕੇਰੀਆਂ 5 ਜਨਵਰੀ (ਚੌਧਰੀ ): ਡਾ: ਜੀ ਪੀ ਸਿੰਘ ਨੇ ਸਥਾਨਕ ਸਿਵਲ ਹਸਪਤਾਲ ਵਿਚ ਸੀਨੀਅਰ ਸਿਹਤ ਅਧਿਕਾਰੀ ਦਾ ਅਹੁਦਾ ਸੰਭਾਲ ਲਿਆ ਹੈ। ਅਹੁਦਾ ਸੰਭਾਲਣ ‘ਤੇ ਸਮਾਜ ਸੇਵਕ ਰਾਜੀਵ ਵਰਮਾ ਪ੍ਰਿੰਸ ਭੋਲਾ, ਕੁਲਦੀਪ ਰਾਜ ਕਾਲਾ ਅਤੇ ਹਰਜੀਤ ਸਿੰਘ ਟੀਟਾ ਨੇ ਸਵਾਗਤ ਕੀਤਾ ਅਤੇ ਸੀਨੀਅਰ ਸਿਹਤ ਅਧਿਕਾਰੀ ਡਾ. ਜੀ.ਪੀ. ਸਿੰਘ ਨੂੰ ਗੁਲਦਸਤੇ ਭੇਟ ਕਰਕੇ ਵਧਾਈ ਦਿੱਤੀ। ਡਾ ਜੀਪੀ ਸਿੰਘ ਨੇ ਸਾਬੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਪਹਿਲਾਂ ਵੀ ਸਿਵਲ ਹਸਪਤਾਲ ਵਿੱਚ ਇੱਕ ਡਾਕਟਰ ਵਜੋਂ ਆਪਣੀਆਂ ਸੇਵਾਵਾਂ ਦੇ ਚੁੱਕੇ ਹਨ ਅਤੇ ਹੁਣ ਉਨ੍ਹਾਂ ਦੀ ਜ਼ਿੰਮੇਵਾਰੀ ਆ ਗਈ ਹੈ। ਉਹ ਆਪਣੇ ਅਮਲੇ ਨਾਲ ਮਿਲ ਕੇ ਖੇਤਰ ਦੇ ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਪ੍ਰਦਾਨ ਕਰਨ ਦੀ ਕੋਸ਼ਿਸ਼ ਕਰੇਗਾ।

Related posts

Leave a Reply