ਡਾਕਟਰ ਹਰਬਿੰਦਰ ਸਿੰਘ ਕਾਹਲੋਂ ਬਣੇ ਪਸ਼ੂ ਪਾਲਣ‌ ਵਿਭਾਗ ਪੰਜਾਬ ਦੇ ਡਾਇਰੈਕਟਰ

ਪਠਾਨਕੋਟ 11 ਦਸੰਬਰ (ਰਾਜਿੰਦਰ ਸਿੰਘ ਰਾਜਨ ਬਿਊਰੋ ਚੀਫ) : ਅੱਜ ਮਾਣਯੋਗ ਮੰਤਰੀ ਪਸੂ ਪਾਲਣ ਵਿਭਾਗ ਪੰਜਾਬ ਸਰਦਾਰ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਦੀਆਂ ਅਣਥੱਕ ਕੋਸਿਸਾ ਸਦਕਾ ਵਿਭਾਗ ਦੇ ਵਧੀਕ ਮੁੱਖ ਸਕੱਤਰ ਵੀ ਕੇ ਜੰਜਵਾ ਵੱਲੋਂ ਵਿਭਾਗ ਦੇ ਸਭ ਤੋਂ ਕਾਬਲ ਅਤੇ ਸੀਨੀਅਰ ਅਫਸਰ ਡਾਕਟਰ ਹਰਵਿੰਦਰ ਸਿੰਘ ਕਾਹਲੋਂ ਨੂੰ ਵਿਭਾਗ ਦੇ ਡਾਇਰੈਕਟਰ‌ ਆਡੀਸ਼ਨਲ ਚਾਰਜ ਦੇ ਦਿਤਾ ਡਾਕਟਰ ਕਾਹਲੋਂ ਇਸ ਤੋਂ ਪਹਿਲਾਂ ਰੀਜਨਲ ਡਜੀਜ ਡਾਇਗੋਸਟਿਕ ਲਬਾਰਟੀ ਜੋ ਜਲੰਧਰ ਵਿਖੇ ਉਤਰੀ ਭਾਰਤ ਸਭ ਤੋਂ ਵੱਡੀ ਲਬਾਰਟਰੀ ਹੈ ਸੇਵਾਵਾਂ ਨਿਭਾ ਰਹੇ ਸਨ ਅਤੇ‌ ਘੋੜਿਆਂ ਦੇ ਮਾਹਿਰ ਸਮਝੇ ਜਾਂਦੇ ਹਨ ਉਹਨਾਂ ਦੀ ਨਿਯੁਕਤੀ ਤੇ ਪੰਜਾਬ ਸਟੇਟ ਵੈਟਨਰੀ ਇੰਸਪੈਕਟਰ ਐਸੋਸੀਏਸ਼ਨ ਦੇ ਆਗੂਆਂ ਸਰਦਾਰ ਭੁਪਿੰਦਰ ਸਿੰਘ ਸੱਚਰ ਸੂਬਾ ਪ੍ਰਧਾਨ ,ਜਸਵਿੰਦਰ ਸਿੰਘ ਬੜੀ ਗੁਰਦੀਪ ਸਿੰਘ ਬਾਸੀ ਕਿਸ਼ਨ ਚੰਦਰ ਮਹਾਜ਼ਨ ਰਾਜੀਵ ਮਲਹੋਤਰਾ ਨੇ ਮੰਤਰੀ‌ ਬਾਜਵਾ ਸਾਹਿਬ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕੀਤਾ ਹੈ ਜਿਨਾਂ ਦੀ ਪਾਰਖੂ ਅੱਖ ਨੇ ਇਕ ਕਾਬਿਲ ਅਫਸਰ ਦੀ ਚੌਣ ਕੀਤੀ ਹੈ ਸੂਬਾ ਪ੍ਰੈਸ ਸਕੱਤਰ‌ ਕਿਸ਼ਨ ਚੰਦਰ ਮਹਾਜ਼ਨ ਅਤੇ ਸੂਬਾ ਜਨਰਲ ਸਕੱਤਰ‌ ਜਸਵਿੰਦਰ ਸਿੰਘ ਬੜੀ ਨੇ ਕਿਹਾ ਕਿ ਡਾਕਟਰ ਕਾਹਲੋਂ ਦੇ ਡਾਇਰੈਕਟਰ ਪਸੂ ਪਾਲਣ ਬੱਣਨ ਨਾਲ ਸੇਵਾ ਮੁੱਕਤ ਹੋ ਚੁੱਕੇ ਵੈਟਨਰੀ ਇੰਸਪੈਕਟਰਾਂ ਦੇ ਸੇਵਾ ਮੁੱਕਤੀ ਦੇ ਲਾਭ ਜਿਵੇਂ ਜੀ ਪੀ ਐਫ,ਗਰੈਜਟੀ ਲੀਵ ਇੰਨ ਕੈਸਮਿੰਟ ਦੇ ਕੇਸਾਂ ਨੂੰ ਤੇਜੀ ਨਾਲ ਨਿਪਟਾਊਣ ਵਿਚ ਮੱਦਦ ਮਿਲੇਗੀ ਆਖੀਰ ਵਿਚ ਐਸੋਸੀਏਸ਼ਨ ਨੇ ਡਾਕਟਰ ਕਾਹਲੋਂ ਦੇ ਡਾਇਰੈਕਟਰ ਬੱਨਣ ਤੇ ਉਹਨਾਂ ਨੂੰ ਬੁੱਕੇ ਭੇਂਟ ਕਰਕੇ ਉਹਨਾਂ ਦਾ ਸਵਾਗਤ ਕੀਤਾ ਅਤੇ‌ ਉਹਨਾਂ ਨੂੰ ਪੂਰਨ ਸਹਿਯੋਗ ਦਾ ਭਰੋਸਾ ਦਿਤਾ

Related posts

Leave a Reply