ਸਹਾਇਕ ਡਾਇਰੈਕਟਰ, ਯੁਵਕ ਸੇਵਾਵਾਂ, ਹੁਸ਼ਿਆਰਪੁਰ ਵਲੋਂ ਡਾ.ਕੁਲਦੀਪ ਮਨਹਾਸ ਸਨਮਾਨਿਤ

ਗੜਦੀਵਾਲਾ 30 ਅਕਤੂਬਰ ( ਚੌਧਰੀ ) : ਮਾਨਯੋਗ ਡਿਪਟੀ ਕਮਿਸ਼ਨਰ ਅਪਨੀਤ ਰਿਆਤ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਅਤੇ ਸਹਾਇਕ ਡਾਇਰੈਕਟਰ, ਯੁਵਕ ਸੇਵਾਵਾਂ, ਹੁਸ਼ਿਆਰਪੁਰ ਜੀ ਦੇ ਕੁਸ਼ਲ ਮਾਰਗ ਨਿਰਦੇਸ਼ਨ ਹੇਠਾਂ ਪੂਰੇ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਕੋਵਿਡ-19 ਦੇ ਚਲਦਿਆਂ ਮਿਸ਼ਨ ਫ਼ਤਿਹ ਦੀ ਪ੍ਰਾਪਤੀ ਲਈ  ਜਾਗਰੁਕਤਾ ਮੁਹਿੰਮਾਂ ਦੌਰਾਨ ਕੀਤਾ ਗਿਆ ਕਾਰਜ ਸ਼ਲਾਘਾਗ਼ੋਗ ਕੰਮ ਲਈ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅੰਬਾਲਾ ਜੱਟਾਂਦੇੇ ਐਨ.ਐਸ.ਐਸ.ਪ੍ਰੋਗਰਾਮ ਅਫ਼ਸਰ ਡਾ. ਕੁਲਦੀਪ ਸਿੰਘ ਮਨਹਾਸ ਨੂੰ ਸਨਮਾਨਿਤ ਕੀਤਾ ਗਿਆ।

ਇਹ ਸਨਮਾਨ ਪ੍ਰੀਤ ਕੋਹਲੀ, ਸਹਾਇਕ ਡਾਇਰੈਕਟਰ,ਯੁਵਕ ਸੇਵਾਵਾਂ, ਹੁਸ਼ਿਆਰਪੁਰ ਵਲੋਂ ਡਾ. ਕੁਲਦੀਪ ਸਿੰਘ ਮਨਹਾਸ ਨੂੰ ਪ੍ਰਸੰਸਾ ਪਤੱਰ ਪ੍ਰਦਾਨ ਕਰਕੇ ਕੀਤਾ ਗਿਆ।ਇਸ ਸਬੰਧ ਵਿੱਚ ਸ਼੍ਰੀ ਪ੍ਰੀਤ ਕੋਹਲੀ, ਸਹਾਇਕ ਡਾਇਰੈਕਟਰ ਨੇ ਕਿਹਾ ਡਾ.ਕੁਲਦੀਪ ਸਿੰਘ ਮਨਹਾਸ ਵਲੋਂ ਕੋਰਾਨਾ ਮਹਾਮਾਰੀ ਸਮੇਂ ਵਿਭਾਗ ਵਲੋਂ ਦਿੱਤੀਆਂ ਗਈਆਂ ਡਿਉਟੀਆਂ ਨੂੰ ਬੇਹਤਰੀਨ ਢੰਗ ਨਾਲ ਨਿਭਾਇਆ ਗਿਆ। ਲੋਕਾਂ ਨੂੰ ਸਮੇਂ ਸਮੇਂ ਕਰੋਨਾ ਮਹਾਮਾਰੀ ਤੋਂ ਬਚਾਉ ਲਈ ਜਾਗਰੂਕ ਕੀਤਾ ਗਿਆ।ਇਹਨਾਂ ਵਲੋਂ ਸਾਲ 2019-20 ਦੌਰਾਨ ਵੱਖ-ਵੱਖ ਵਿਭਾਗੀ ਗਤੀਵਿਧੀਆਂ ਨਿਰਵਿਘਨ ਜਾਰੀ ਰੱਖਣ ਅਤੇ ਸ਼ਲਾਘਤਯੋਗ ਕੰਮ ਕੀਤਾ ਗਿਆ।

ਇਸ ਮੌਕੇ ਪ੍ਰਿੰਸੀਪਲ ਸ਼੍ਰੀ ਜਤਿੰਦਰ ਸਿੰਘ ਨੇ ਕਿਹਾ ਕਿ ਇਹ ਸਕੂਲ ਲਈ ਬਹੁਤ ਮਾਨ ਵਾਲੀ ਗਲ੍ਹ ਹੈ ਕਿ ਸਾਡੇ ਸਕੂਲ ਦੇ ਅਧਿਆਪਕ ਨੂੰ ਯੁਵਕ ਸੇਵਾਵਾਂ, ਹੁਸ਼ਿਆਰਪੁਰ ਵਲੋਂ ਸਨਮਾਨਿਤ ਕੀਤਾ ਗਿਆ ਅਤੇ ਡਾ. ਕੁਲਦੀਪ ਮਨਹਾਸ ਹਮੇਸ਼ਾ ਹੀ ਐਨ.ਐਸ.ਐਸ. ਦੀ ਹਰ ਗਤੀਵਿਧੀ ਨੂੰ ਪੂਰੀ ਤਨ੍ਹ ਦੇਹੀ ਨਾਲ ਨਿਭਾਊੰਦੇ ਹਨ ਇਹਨਾਂ ਦੇ ਕੂਸ਼ਲ ਮਾਰਗ ਨਿਰਦੇਸ਼ਨ ਹੇਠ ਵਿਦਿਆਰਥੀਆਂ ਦਾ ਸਰਵਪੱਖੀ ਵਿਕਾਸ ਹੋ ਰਿਹਾ ਹੈ।ਇਸ ਮੌਕੇ ਤੇ ਸਕੂਲ ਪ੍ਰਬੰਧਕ ਕਮੇਟੀ ਦੇ ਚੈਅਰਮੈਨ ਹਰਭਜਨ ਸਿੰਘ ਢੱਟ ਨੇ ਵੀ ਸਕੂਲ ਦੀ ਇਸ ਪ੍ਰਾਪਤੀ ਲਈ ਸਕੂਲ ਨੂੰ ਮੁਬਾਰਕਬਾਦ ਦੀਤੀ।

Related posts

Leave a Reply