ਡਾ.ਓਬਰਾਏ ਵੱਲੋਂ ਦੁੱਖ ‘ਤੇ ਔਖੀ ਘੜੀ ‘ਚ ਵੀ ਪੀੜਤ ਪਰਿਵਾਰਾਂ ਦੀ ਫੜੀ ਜਾ ਰਹੀ ਹੈ ਬਾਂਹ

(ਲਖਵਿੰਦਰ ਸਿੰਘ ਦੇ ਭੋਗ ਲਈ ਪਰਿਵਾਰ ਨੂੰ ਰਾਸ਼ਨ ਦੀਆਂ ਕਿੱਟਾ ਭੇਟ ਕਰਦੇ ਹੋਏ ਸਰਬੱਤ ਦਾ ਭਲਾ ਟਰਸੱਟ ਦੇ ਪ੍ਰਧਾਨ ਰਵਿੰਦਰ ਸਿੰਘ ਮਠਾਰੂ, ਹਰਮਿੰਦਰ ਸਿੰਘ ਤੇ ਹੋਰ)

ਜਦੋਂ… ਪੰਜ ਧੀਆਂ ਦੇ ਨੇਤਰਹੀਣ ਪਿਤਾ ਦੇ ਭੋਗ ਲਈ ਸਰਬੱਤ ਦਾ ਭੱਲਾ ਟਰਸੱਟ ਦੀ ਟੀਮ ਰਾਸ਼ਨ ਦੀਆਂ ਕਿੱਟਾਂ ਲੈ ਕੇ ਪਾਹੁੰਚੀ

ਬਟਾਲਾ,22 ਅਕਤੂਬਰ ( ਅਵਿਨਾਸ਼ ਸ਼ਰਮਾ ) : ਪੰਜ ਧੀਆਂ ਦੇ ਨੇਤਰਹੀਣ ਪਿਤਾ ਅਤੇ ਪੈਰਾਲਇਜ ਦੇ ਅਟੈਕ ਨਾਲ ਮੰਜੇ ਤੇ ਪਈ ਉਸਦੀ ਪਤਨੀ ਦੀ ਸਾਰ ਲੇਂਦਿਆਂ ਸਰਬੱਤ ਦਾ ਭਲਾ ਚੈਰੀਟੇਬਲ ਟਰਸੱਟ ਦੇ ਮੁੱਖੀ ਅਤੇ ਦੁਬਈ ਦੇ ਉਘੇ ਸਿੱਖ ਸਰਦਾਰ ਕਾਰੋਬਾਰੀ ਡਾ. ਐਸ.ਪੀ.ਸਿੰਘ ਓਬਰਾਏ ਵਲੋ ਜਿੱਥੇ ਕਰੌਨਾ ਮਹਾਂਮਾਰੀ ਦੇ ਸਕੰਟ ਭਰੇ ਸਮੇ ਅੰਦਰ ਪਿਛਲੇ ਕਈ ਮਹੀਨਿਆਂ ਤੋ ਇਸ ਬੇਸਹਾਰਾ ਪਤੀ ਪਤਨੀ ਨੂੰ ਰਾਹਤ ਦਿੱਤੀ ਜਾ ਰਹੀ ਸੀ।ਜਦਕਿ ਡਾ.ਓਬਰਾਏ ਦੀ ਯੋਗ ਸਰਪ੍ਰਸਤੀ ਹੇਠ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਜਿਲ੍ਹਾ ਗੁਰਦਾਸਪੁਰ ਦੇ ਪ੍ਰਧਾਨ ਰਵਿੰਦਰ ਸਿੰਘ ਮਠਾਰੂ ਤੇ ਜਨਰਲ ਸਕੱਤਰ ਹਰਮਿੰਦਰ ਸਿੰਘ ਅਤੇ ਟੀਮ ਮੈਬਰਾਂ ਵੱਲੋਂ ਜਿਲਾ ਗੁਰਦਾਸਪੁਰ ਦੇ ਕਸਬਾ ਨੌਸ਼ਹਿਰਾ ਮੱਝਾ ਸਿੰਘ ਦੇ ਬਿਮਾਰ ਪਏ ਇਸ ਪਤੀ ਪਤਨੀ ਨੂੰ ਪਿਛਲੇ ਕਈ ਮਹੀਨਿਆਂ ਤੋਂ ਘਰ ਪੁੰਹਚਕੇ ਰਾਸ਼ਨ ਦੀਆਂ ਕਿੱਟਾਂ ਭੇਂਟ ਕੀਤੀਆਂ ਜਾ ਰਹੀਆਂ ਹਨ ।

ਉਥੇ ਨਾਲ ਹੀ ਹੁਣ ਨੇਤਰਹੀਣ ਲਖਵਿੰਦਰ ਸਿੰਘ ਦੀ ਬੀਤੇ ਦਿਨੀਂ ਮੌਤ ਹੋ ਜਾਣ ਤੋਂ ਬਾਅਦ ਗਰੀਬ ਪਰਿਵਾਰ ਦੇ ਕੋਲ  ਲਖਵਿੰਦਰ ਸਿੰਘ ਦੀ ਅੰਤਿਮ ਅਰਦਾਸ ਅਤੇ ਭੋਗ ਦੇ ਮੋਕੇ ਲੰਗਰ ਲਗਾਉਣ ਦੇ ਲਈ ਵੀ ਕੋਈ ਪ੍ਰਬੰਧ ਨਹੀਂ ਸੀ । ਜਦ ਇਸ ਸਬੰਧੀ ਸਰਬੱਤ ਦਾ ਭਲਾ ਟਰਸੱਟ ਜ਼ਿਲਾ ਗੁਰਦਾਸਪੁਰ ਦੇ ਪ੍ਰਧਾਨ ਰਵਿੰਦਰ ਸਿੰਘ ਮਠਾਰੂ ਨੂੰ ਸੂਚਨਾ ਮਿਲੀ ਤਾਂ ਤੁਰੰਤ ਹਰਕਤ ਵਿਚ ਆਉਦਿਆ ਟਰਸੱਟ ਦੇ ਜਨਰਲ ਸਕੱਤਰ ਹਰਮਿੰਦਰ ਸਿੰਘ ਦੇ ਨਾਲ ਨੌਸ਼ਹਿਰਾ ਮੱਝਾ ਸਿੰਘ ਵਿਖੇ ਲਖਵਿੰਦਰ ਸਿੰਘ ਦੇ ਘਰ ਪਾਹੁੰਚ ਕੇ ਜਿੱਥੇ ਪੀੜਤ ਪਰਿਵਾਰ ਦੇ ਨਾਲ ਦੁੱਖ ਸਾਂਝਾਂ ਕੀਤਾ ਗਿਆ, ਉਥੇ ਨਾਲ ਹੀ ਲਖਵਿੰਦਰ ਸਿੰਘ ਦੇ ਭੋਗ ਲਈ ਰਾਸ਼ਨ ਦੀਆਂ ਕਿੱਟਾਂ ਵੀ ਭੇਂਟ ਕੀਤੀਆਂ ਗਈਆਂ ।

ਇਸ ਮੌਕੇ ਜ਼ਿਲਾ ਪ੍ਰਧਾਨ ਰਵਿੰਦਰ ਸਿੰਘ ਨੇ ਕਿਹਾ ਕਿ ਸਰਬੱਤ ਦਾ ਭਲਾ ਟਰਸੱਟ ਵਲੋ ਲਖਵਿੰਦਰ ਸਿੰਘ ਦੀ ਵਿਧਵਾ ਦੀ ਪੈਨਸ਼ਨ ਵੀ ਲਗਾਈ ਜਾਵੇਗੀ। ਇਸ ਮੌਕੇ ਪਰਿਵਾਰ ਨੇ ਮਾਨਯੋਗ ਡਾ. ਐਸ. ਪੀ. ਸਿੰਘ ਓਬਰਾਏ ਦਾ ਧੰਨਵਾਦ ਕਰਦਿਆਂ ਕਿਹਾ ਕਿ ਡਾ.ਓਬਰਾਏ ਵਲੋ ਨਿਭਾਏ ਜਾ ਰਹੇ ਇਨਸਾਨੀਅਤ ਦੇ ਫਰਜ਼ਾਂ ਸਾਹਮਣੇ ਸਭ ਕੁਝ ਤੋਟਾ ਦਿਖਾਈ ਦੇ ਰਿਹਾ ਹੈ। ਕਿਉਂਕਿ ਜਿੱਥੇ ਡਾ. ਓਬਰਾਏ ਵਲੋ ਜਿਉਦੇ ਜੀ ਇਨਸਾਨਾਂ ਨੂੰ ਸਹਾਇਤਾ ਦਿੱਤੀ ਜਾ ਰਹੀ ਹੈ, ਉਥ ਨਾਲ ਹੀ ਦੁਨੀਆ ਤੋ ਤੁਰ ਜਾਣ ਵਾਲੇ ਮੈਬਰਾਂ ਦੀਆਂ ਅੰਤਿਮ ਰਸਮਾਂ ਨੂੰ ਪੂਰਾ ਕਰਨ ਦੇ ਲਈ ਉਨਾ ਦੇ ਪਰਿਵਾਰਾਂ ਦੀ ਬਾਂਹ ਵੀ ਫੜੀ ਜਾ ਰਹੀ ਹੈ, ਤਾਂ ਜੋ ਦੁੱਖ ਅਤੇ ਔਖੀ ਘੜੀ ਦੇ ਵਿਚ ਪੀੜਤ ਪਰਿਵਾਰਾਂ ਨੂੰ ਰਾਹਤ ਮਿਲ ਸਕੇ।

Related posts

Leave a Reply