BIG NEWS : ਡਾ.ਓਬਰਾਏ ਵਲੋਂ ਸ੍ਰੀ ਅਨੰਦਪੁਰ ਸਾਹਿਬ ਵਿਖੇ ਸੰਨੀ ਓਬਰਾਏ ਐਡਵਾਂਸ ਰਿਸਰਚ ਸੈਂਟਰ ਸਥਾਪਿਤ, ਨਾਮਵਰ ਅਣਗੌਲੇ ਲੇਖਕਾਂ ਤੇ ਬੁੱਧੀਜੀਵੀਆਂ ਨੂੰ ਮਿਲਣਗੀਆਂ ਸਭ ਸਹੂਲਤਾਂ June 14, 2020June 19, 2020 Adesh Parminder Singh ਪੰਜਾਬ ਦੀ ਬੌਧਿਕਤਾ ਅਤੇ ਸਿੱਖ ਇਤਿਹਾਸਕਾਰੀ ਦੀ ਬਾਂਹ ਫੜਨ ਲਈ ਅੱਗੇ ਆਏ ਡਾ.ਓਬਰਾਏਟਰੱਸਟ ਵੱਲੋਂ ਸ੍ਰੀ ਅਨੰਦਪੁਰ ਸਾਹਿਬ ਵਿਖੇ ਸੰਨੀ ਓਬਰਾਏ ਐਡਵਾਂਸ ਰਿਸਰਚ ਸੈਂਟਰ ਸਥਾਪਿਤਵਿਵੇਕ ਸਦਨ ‘ਚ ਨਾਮਵਰ ਪਰ ਅਣਗੌਲੇ ਲੇਖਕਾਂ ਤੇ ਬੁੱਧੀਜੀਵੀਆਂ ਨੂੰ ਮਿਲਣਗੀਆਂ ਸਭ ਸਹੂਲਤਾਂ : ਡਾ.ਓਬਰਾਏ ਜਾਣਕਾਰੀ ਦਿੰਦਿਆਂ ਡਾ.ਐੱਸ.ਪੀ. ਸਿੰਘ ਓਬਰਾਏ ਨੇ ਦੱਸਿਆ ਕਿ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਸ੍ਰੀ ਅਨੰਦਪੁਰ ਸਾਹਿਬ ਵਿਖੇ ਸੰਨੀ ਓਬਰਾਏ ਵਿਵੇਕ ਸਦਨ ਅੰਦਰ ਐਡਵਾਂਸ ਰਿਸਰਚ ਸੈਂਟਰ ਦੀ ਇਮਾਰਤ ਤਿਆਰ ਕਰਵਾਈ ਜਾ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਇਸ ਇਮਾਰਤ ਅੰਦਰ ਟਰੱਸਟ ਵੱਲੋਂ ਅਜਿਹੇ ਕਵੀਆਂ, ਲੇਖਕਾਂ, ਬੁੱਧੀਜੀਵੀਆਂ ਤੇ ਸਾਹਿਤਕਾਰਾਂ ਨੂੰ ਰੱਖਿਆ ਜਾਵੇਗਾ ਜੋ ਨਾਮਵਰ ਤਾਂ ਹਨ ਪਰ ਅਣਗੌਲੇ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਧਿਆਨ ‘ਚ ਆਇਆ ਸੀ ਕਿ ਬਹੁਤ ਸਾਰੇ ਵੱਡੇ ਕਵੀ,ਸਾਹਿਤਕਾਰ ਤੇ ਬੁੱਧੀਜੀਵੀ ਵੱਖ- ਵੱਖ ਬਿਰਧ ਆਸ਼ਰਮਾਂ,ਧਰਮਸ਼ਾਲਾਵਾਂ ਅਤੇ ਗੁਰਦੁਆਰਿਆਂ ਆਦਿ ‘ਚ ਆਪਣਾ ਜੀਵਨ ਬਸਰ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਫੈਸਲਾ ਕੀਤਾ ਹੈ ਕਿ ਸਾਹਿਤਕਾਰੀ ਨਾਲ ਜੁੜੇ ਅਜਿਹੇ ਲੋਕਾਂ ਜਿਨ੍ਹਾਂ ਦੇ ਸਿਰ ਤੇ ਆਪਣੀ ਛੱਤ ਵੀ ਨਹੀਂ ਹੈ,ਉਨ੍ਹਾਂ ਨੂੰ ਇਸ ਸਦਨ ‘ਚ ਰੱਖਿਆ ਜਾਵੇਗਾ ਅਤੇ ਉਨ੍ਹਾਂ ਨੂੰ ਟਰੱਸਟ ਵੱਲੋਂ ਮੁਫ਼ਤ ਖਾਣਾ,ਰਿਹਾਇਸ਼ ਤੇ ਸਿਹਤ ਸਹੂਲਤਾਂ ਦਿੱਤੀਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਇਨ੍ਹਾਂ ਦੁਆਰਾ ਲਿਖੀਆਂ ਗਈਆਂ ਲਿਖਤਾਂ ਨੂੰ ਜਿੱਥੇ ਟਰੱਸਟ ਵੱਲੋਂ ਪ੍ਰਕਾਸ਼ਿਤ ਕੀਤਾ ਜਾਵੇਗਾ ਉੱਥੇ ਹੀ ਸਿੱਖ ਧਰਮ ਤੇ ਇਤਿਹਾਸ ਨਾਲ ਸਬੰਧਤ ਲਿਖਤਾਂ ‘ਤੇ ਖੋਜ ਵੀ ਕੀਤੀ ਜਾਵੇਗੀ। ਡਾ.ਓਬਰਾਏ ਨੇ ਦੱਸਿਆ ਕਿ ਇਸ ਵਿਵੇਕ ਸਦਨ ਅੰਦਰ ਕੁੱਲ 48 ਕਮਰੇ ਤਿਆਰ ਕੀਤੇ ਗਏ ਹਨ ਅਤੇ ਇੱਥੇ ਰਹਿਣ ਵਾਲੇ ਲੇਖਕਾਂ ਤੇ ਬੁੱਧੀਜੀਵੀਆਂ ਦੀ ਚੋਣ ਕਰਨ ਲਈ ਟਰੱਸਟ ਵੱਲੋਂ ਜਲਦ ਹੀ ਇੱਕ 7 ਮੈਂਬਰੀ ਕਮੇਟੀ ਦਾ ਗਠਨ ਵੀ ਕੀਤਾ ਜਾਵੇਗਾ ਜਦ ਕਿ ਟਰੱਸਟ ਵੱਲੋਂ ਸੰਨੀ ਓਬਰਾਏ ਵਿਵੇਕ ਸਦਨ ਐਡਵਾਂਸ ਰਿਸਰਚ ਸੈਂਟਰ ਦੀ ਵੈਬਸਾਈਟ ਲਾਂਚ ਕਰ ਦਿੱਤੀ ਗਈ ਹੈ।ਇਸ ਮੌਕੇ ਰਿਸਰਚ ਸੈਂਟਰ ਦੇ ਇੰਚਾਰਜ ਡਾ. ਸੋਹਨਦੀਪ ਮੌਂਗਾ,ਡਾ. ਸਰਬਜਿੰਦਰ ਸਿੰਘ,ਡਾ.ਐੱਨ.ਐੱਸ.ਸੋਢੀ ਤੋਂ ਇਲਾਵਾ ਟਰੱਸਟ ਦੇ ਕੌਮੀ ਜਨਰਲ ਸਕੱਤਰ ਗਗਨਦੀਪ ਅਹੂਜਾ,ਐਜੂਕੇਸ਼ਨ ਡਾਇਰੈਕਟਰ ਇੰਦਰਜੀਤ ਕੌਰ ਗਿੱਲ,ਹੈਲਥ ਡਾਇਰੈਕਟਰ ਡਾ.ਦਲਜੀਤ ਸਿੰਘ ਗਿੱਲ ਵੀ ਮੌਜੂਦ ਸਨ। Adesh Parminder SinghEDITOR CANADIAN DOABA TIMES Email: editor@doabatimes.com Mob:. 98146-40032 whtsapp www.doabatimes.comShare this:FacebookTelegramWhatsAppPrintTwitterLike this:Like Loading...