ਡਾ.ਪਵਨ ਸ਼ਹਿਰੀਆ ਪ੍ਰਫੈਸਰ ਈਸ਼ਵਰ ਚੰਦਰ ਨੰਦਾ ਅਵਾਰਡ ਨਾਲ ਸਨਮਾਨਿਤ

ਲੋਕ ਸੰਪਰਕ ਵਿਭਾਗ ਦੀ ਸਥਾਪਨਾ ਇਪਟਾ ਕਰਕੇ ਹੋਈ : ਇੰਦਰਜੀਤ ਸਿੰਘ ਰੂਪੋਵਾਲੀ

ਗੁਰਦਾਸਪੁਰ 1 ਅਕਤੂਬਰ ( ਅਸ਼ਵਨੀ ) : ਇੰਡੀਅਨ ਪੀਪਲਜ਼ ਥਿਏਟਰ ਐਸੋਸੀਏਸ਼ਨ (ਇਪਟਾ) ਗੁਰਦਾਸਪੁਰ ਅਤੇ ਬਾਬਾ ਰੋੜ ਪੀਰ ਯੂਥ ਕਲੱਬ ਗਾਂਧੀਆਂ ਵਲੋਂ ਪੰਜਾਬੀ ਨਾਟਕ ਦੇ ਪਿਤਾਮਾ  ਪ੍ਰੋਫ਼ੈਸਰ ਈਸ਼ਵਰ ਚੰਦਰ ਨੰਦਾ ਦਾ ਜਨਮ ਦਿਨ ਉਨ੍ਹਾਂ ਦੇ ਜੱਦੀ ਪਿੰਡ ਗਾਂਧੀਆਂ ਪਨਿਆੜ ਵਿਚ ਮਨਾਇਆ ਗਿਆ। ਇਸ ਛੋਟੇ ਪਰ ਪ੍ਰਭਾਵਸ਼ਾਲੀ ਸਮਾਗਮ ਨੂੰ  ਇਪਟਾ ਪੰਜਾਬ ਦੇ ਜਨਰਲ ਸਕੱਤਰ ਇੰਦਰਜੀਤ ਸਿੰਘ ਰੂਪੋਵਾਲੀ ਨੇ ਸੰਬੋਧਨ ਕਰਦਿਆਂ ਇਪਟਾ ਦੇ ਇਤਿਹਾਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ1943 ਵਿੱਚ ਪ੍ਰੋਗਰੈਸਿਵ ਖਿਆਲਾਂ ਦੇ ਵਿਅਕਤੀਆਂ ਨੇ 25 ਮਈ ਨੂੰ ਬੰਬਈ ਵਿਚ ਇਸ ਦੀ ਸਥਾਪਨਾ ਕੀਤੀ ਸੀ  ਜਿਸ ਨੇ ਆਜ਼ਾਦੀ ਤੇ ਅਮਨ ਦੀ ਲਹਿਰ ਵਿੱਚ ਭਰਪੂਰ ਯੋਗਦਾਨ ਪਾਇਆ ਫਿਲਮ ਅਦਾਕਾਰ ਪ੍ਰਿਥਵੀ ਰਾਜ ਕਪੂਰ, ਬਲਰਾਜ ਸਾਹਨੀ ਤੇ ਸ਼ਬਾਨਾ ਆਜ਼ਮੀ ਨੇ ਵੀ ਬਹੁਤ ਸਹਿਯੋਗ ਦਿੱਤਾ।

1953 ਵਿੱਚ ਇਪਟਾ ਪੰਜਾਬ ਦੀ ਸਥਾਪਨਾ ਤੇਰਾ ਸਿੰਘ ਚੰਨ, ਜੋਗਿੰਦਰ ਬਾਹਰਲਾ, ਅਮਰਜੀਤ ਗੁਰਦਾਸਪੁਰੀ ਤੇ ਪੰਜਾਬ ਦੀ ਕੋਇਲ ਸੁਰਿੰਦਰ ਕੌਰ  ਹੋਰਾਂ ਦੇ ਸਹਿਯੋਗ ਨਾਲ ਹੋਈ, ਗੁਰਸ਼ਰਨ ਸਿੰਘ ਉਰਫ਼ ਭਾਈ ਮੰਨਾ ਸਿੰਘ ਨੇ ਇਪਟਾ ਨਾਲ ਬਹੁਤ ਕੰਮ ਕੀਤਾ ਇਪਟਾ ਦੇ ਪ੍ਰੋਗਰਾਮ ਵਿੱਚ ਹਜ਼ਾਰਾਂ ਦੇ ਇਕੱਠ ਨੂੰ ਦੇਖਦਿਆਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋਂ ਨੇ ਲੋਕ ਸੰਪਰਕ ਵਿਭਾਗ ਦੀ ਸਥਾਪਨਾ ਕੀਤੀ।

ਇਸ ਮੌਕੇ ਤੇ ਰੰਗਯਾਨ ਥਿਏਟਰ ਗਰੁੱਪ ਪਠਾਨਕੋਟ ਦੀ ਟੀਮ ਨੇ ਡਾ. ਪਵਨ ਸ਼ਹਿਰੀਆ ਦੀ ਨਿਰਦੇਸ਼ਨਾ ਹੇਠ ਗੁਰਸ਼ਰਨ ਸਿੰਘ ਦਾ ਲਿਖਿਆ ਸ਼ਹੀਦ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਵਿੱਚ ਹੁੰਦੇ ਸਰਕਾਰੀ ਪ੍ਰੋਗਰਾਮ ਵਿੱਚ ਸਿਆਸੀ ਪਾਰਟੀਆਂ ਦੇ ਆਗੂਆਂ ਵਲੋਂ ਦਿੱਤੇ ਬਿਆਨਾਂ ਤੇ ਅਧਾਰਿਤ ਨਾਟਕ “ਬੁੱਤ ਜਾਗ ਪਿਆ” ਬੜਾ ਸਫਲਤਾ ਪੂਰਵਕ ਖੇਡਿਆ ਗਿਆ ਜਿਸ ਦਾ ਦਰਸ਼ਕਾਂ ਨੇ ਖੂਬ ਅਨੰਦ ਮਾਣਿਆ।
ਇਸ ਮੌਕੇ ਤੇ ਡਾ਼ ਪਵਨ ਸ਼ਹਿਰੀਆ ਨੂੰ ਪ੍ਰੋ. ਈਸ਼ਵਰ ਚੰਦਰ ਨੰਦਾ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ।

ਇਸ ਸਮਾਗਮ ਵਿੱਚ ਸਤੰਬਰ ਮਹੀਨੇ ਵਿੱਚ ਜਨਮ ਲੈਣ ਵਾਲੀਆਂ ਤਿੰਨ ਹੋਰ ਮਹਾਨ  ਸ਼ਖ਼ਸੀਅਤਾਂ ਸ਼ਹੀਦ ਭਗਤ ਸਿੰਘ, ਗੁਰਸ਼ਰਨ ਸਿੰਘ ਤੇ ਲੋਕ ਕਵੀ ਅਵਤਾਰ ਪਾਸ਼ ਨੂੰ ਵੀ ਯਾਦ ਕੀਤਾ ਗਿਆ। ਇਸ ਮੌਕੇ ਤੇ ਇਪਟਾ ਗੁਰਦਾਸਪੁਰ ਦੇ ਪ੍ਰਧਾਨ ਗੁਰਮੀਤ ਸਿੰਘ ਪਾਹੜਾ, ਸਕੱਤਰ ਗੁਰਮੀਤ ਸਿੰਘ ਬਾਜਵਾ, ਐਸ ਪੀ ਸਿੰਘ ਗੋਸਲ ਪ੍ਰਧਾਨ ਸਾਬਕਾ ਸੈਨਿਕ ਸੰਘਰਸ਼ ਕਮੇਟੀ ਗੁਰਦਾਸਪੁਰ, ਜੇ ਪੀ ਸਿੰਘ ਖਰਲਾਂਵਾਲਾ ਪ੍ਰਧਾਨ ਸਾਹਿਤ ਸਭਾ ਗੁਰਦਾਸਪੁਰ, ਨਟਾਲੀ ਰੰਗਮੰਚ ਗੁਰਦਾਸਪੁਰ ਦੇ ਸਕੱਤਰ ਰਛਪਾਲ ਸਿੰਘ ਘੁੰਮਣ ਤੇ ਸੁਰਿੰਦਰ ਸਿੰਘ ਸਾਬਕਾ ਪ੍ਰਧਾਨ ਡੀ ਟੀ ਐਫ ਨੇ ਸੰਬੋਧਨ ਕੀਤਾ, ਕਵੀ ਸੋਮਰਾਜ ਸ਼ਰਮਾ, ਰਜਿੰਦਰ ਸਿੰਘ ਕਲਾਨੌਰ, ਹੀਰਾ ਸਿੰਘ ਸੈਣਪੁਰ, ਜਨਕ ਰਾਜ ਰਠੌਰ ਨੇ ਕਵਿਤਾ ਰਾਹੀਂ ਤੇ ਸੰਨੀ ਬਟਾਲਾ ਆਰ ਸੀ ਐਫ ਤੇ ਮੰਗਲਦੀਪ ਨੇ ਗੀਤਾਂ ਨਾਲ ਅਤੇ ਬਾਲ ਕਲਾਕਾਰ ਚੇਤਨ ਰਾਠੌਰ ਨੇ ਢੋਲ ਦੀਆਂ ਧੁਨਾਂ ਨਾਲ ਆਪਣੀ ਹਾਜ਼ਰੀ ਲਗਵਾਈ।

ਇਸ ਮੌਕੇ ਤੇ ਫਿਲਮ ਅਦਾਕਾਰ ਤੇ ਨਿਰਦੇਸ਼ਕ ਦਵਿੰਦਰ ਮੁਗਰਾਲਾ, ਇਪਟਾ ਗੁਰਦਾਸਪੁਰ ਦੇ ਵਿੱਤ ਸਕੱਤਰ ਬੂਟਾ ਰਾਮ ਆਜ਼ਾਦ, ਪ੍ਰਕਾਸ਼ ਚੰਦ ਸਰਪੰਚ ਪਿੰਡ ਗਾਂਧੀਆਂ, ਵਿਕਰਮ ਸਿੰਘ ਪ੍ਰਧਾਨ ਬਾਬਾ ਰੋੜ ਪੀਰ ਯੂਥ ਕਲੱਬ ਗਾਂਧੀਆਂ ਕਾਮਰੇਡ ਜੋਗਿੰਦਰ ਪਾਲ, ਕਸਤੂਰੀ ਲਾਲ, ਰੰਗਕਰਮੀ ਰਘੂਨਾਥ ਤੇ ਸਚਿਨ ਕੁਮਾਰ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ। ਇਨ੍ਹਾਂ ਤੋਂ ਇਲਾਵਾ ਹੋਰ ਬਹੁਤ ਸਾਰੀਆਂ ਸ਼ਖ਼ਸੀਅਤਾਂ ਮੌਜੂਦ ਸਨ।

Related posts

Leave a Reply