#DR. RAJ : ਪਿਛਲੇ 10 ਸਾਲਾਂ ਤੋਂ ਹੁਸ਼ਿਆਰਪੁਰ ਚ BJP ਦੇ 2 ਕੇਂਦਰੀ ਮੰਤਰੀ ਮੋਦੀ ਸਰਕਾਰ ਚ ਰਹੇ ਤੇ ਹੁਸ਼ਿਆਰਪੁਰ ਚ ਫੁੱਟੀ ਕੌੜੀ ਦਾ ਕੰਮ ਨਹੀਂ ਕਰਵਾ ਸਕੇ

#DR. RAJ : ਪਿਛਲੇ 10 ਸਾਲਾਂ ਤੋਂ ਹੁਸ਼ਿਆਰਪੁਰ ਚ BJP ਦੇ 2 ਕੇਂਦਰੀ ਮੰਤਰੀ ਮੋਦੀ ਸਰਕਾਰ ਚ ਰਹੇ ਤੇ ਹੁਸ਼ਿਆਰਪੁਰ ਚ ਫੁੱਟੀ ਕੌੜੀ ਦਾ ਕੰਮ ਨਹੀਂ ਕਰਵਾ ਸਕੇ

ਹੁਸ਼ਿਆਰਪੁਰ (CDT NEWS ) : ਆਮ ਆਦਮੀ ਪਾਰਟੀ ਦੇ ਲੋਕ ਸਭਾ ਉਮੀਦਵਾਰ ਡਾਕਟਰ ਰਾਜ ਕੁਮਾਰ ਚੱਬੇਵਾਲ ਨੇ ਨੇ ਵੱਖ-ਵੱਖ ਹਲਕਿਆਂ ਵਿੱਚ 15 ਦੇ ਕਰੀਬ ਭਰਵੀਆਂ ਮੀਟਿੰਗਾਂ ਕੀਤੀਆਂ । ਇਨ੍ਹਾਂ ਵਿੱਚੋਂ ਟਾਂਡਾ , ਫਗਵਾੜਾ ਤੇ ਹੁਸ਼ਿਆਰਪੁਰ ਵਿੱਚ ਹੋਈਆਂ ਮੀਟਿੰਗਾਂ ਰੈਲੀਆਂ ਵਾਂਙ ਨਜ਼ਰ ਆਈਆਂ  ।

ਇਸ ਮੌਕੇ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਉਮੀਦਵਾਰ ਡਾਕਟਰ ਰਾਜ ਕੁਮਾਰ ਚੱਬੇਵਾਲ ਨੇ ਕੇਂਦਰ ਵਿੱਚ ਸੱਤਾ ਤੇ ਕਾਬਜ ਭਾਜਪਾ  ਤੇ ਤੰਜ਼ ਕੱਸਦੇ ਹੋਏ ਕਿਹਾ ਹੋਏ ਕਿਹਾ ਕਿ ਹਰ ਪੰਜ ਸਾਲ ਬਾਅਦ ਭਾਰਤੀ ਜਨਤਾ ਪਾਰਟੀ ਆਪਣੀ ਪੇਟੀ ਵਿੱਚੋ  ਝੂਠ ਦੀ ਭੰਡ ਬਾਹਰ ਕੱਢਦੀ  ਹੈ ਅਤੇ ਲੋਕਾਂ ਦੇ ਨਾਲ ਨਵੇਂ ਨਵੇਂ ਵਾਅਦੇ,ਤੇ  ਜੁਮਲੇ ਲੋਕਾਂ ਨੂੰ ਸੁਣਾਉਂਦੀ ਹੈ।ਕਰੋੜਾਂ ਲੋਕਾਂ ਨੂੰ ਰੋਜ਼ਗਾਰ, ਹਰ ਇੱਕ ਨਾਗਰਿਕ ਨੂੰ 15 ਲੱਖ ਰੁਪਏ, ਮਹਿੰਗਾਈ ਘੱਟ ਕਰਨ ਸਮੇਤ ਕਈ ਵਾਅਦੇ ਕਰਕੇ ਅੱਜ ਤੋਂ ਪਹਿਲਾਂ ਦੋ ਵਾਰ ਬਣੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹਰ ਫਰੰਟ ਤੇ ਫੇਲ ਸਾਬਤ ਹੋਈ ਹੈ ਅਤੇ ਹੁਣ ਜਦੋਂ ਉਨ੍ਹਾਂ ਦਾ ਕੋਈ ਵੀ ਦਾਅ ਨਹੀਂ ਚੱਲਿਆ ਤਾਂ  ਕਦੇ ਮੰਗਲ ਸੂਤਰ , ਤੇ ਕਦੇ ਮੁਜਰਾ ਅਤੇ ਹਿੰਦੂ ਮੁਸਲਿਮ  ਕਰਨਾ ਸ਼ੁਰੂ ਕਰ ਦਿੰਦੀ ਹੈ।

ਆਮ ਆਦਮੀ ਪਾਰਟੀ ਦੇ ਲੋਕ ਸਭਾ ਉਮੀਦਵਾਰ ਡਾਕਟਰ ਰਾਜ ਕੁਮਾਰ ਚੱਬੇਵਾਲ ਨੇ ਕਿਹਾ ਕਿ ਪਿਛਲੇ 10 ਸਾਲਾਂ ਤੋਂ ਹੁਸ਼ਿਆਰਪੁਰ ਚ ਇਹਨਾਂ ਦੇ 2 ਕੇਂਦਰੀ ਮੰਤਰੀ ਮੋਦੀ ਸਰਕਾਰ ਚ ਰਹੇ ਤੇ ਹੁਸ਼ਿਆਰਪੁਰ ਚ ਫੁੱਟੀ ਕੌੜੀ ਦਾ ਕੰਮ ਨਹੀਂ ਕਰਵਾ ਸਕੇ।  ਹੋਰ ਤਾਂ ਹੋਰ ਹੁਸ਼ਿਆਰਪੁਰ ਤੋਂ ਜਲੰਧਰ ਤਕ ਨੈਸ਼ਨਲ ਹਾਈ ਵੇ ਸੜਕ ਨਹੀਂ ਬਣਵਾ ਸਕੇ,  ਉਹ ਵੀ ਕੈਬਨਿਟ ਮੰਤਰੀ ਬ੍ਰਹਮ ਸ਼ੰਕਰ ਜ਼ਿਮਪਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਅੱਗੇ ਬੇਨਤੀ ਕਰਕੇ ਸੜਕ ਬਣਵਾਈ।  ਓਹਨਾ ਕਿਹਾ ਕਿ ਪੰਜਾਬ  ਦਾ 8500 ਕਰੋੜ ਵੀ ਇਹ ਨਹੀਂ ਦੇ ਰਹੇ ਇਹ੍ਹਨਾਂ ਨੂੰ ਵੋਟ ਮੰਗਣ ਵੇਲੇ ਸ਼ਰਮ ਵੀ ਨਹੀਂ ਆਉਂਦੀ ਜਦੋਂ ਕਿ ਮਾਨ ਸਰਕਾਰ ਨੇ ਹਰ ਘਰ ਨੂੰ ਮੁਫ਼ਤ ਬਿਜਲੀ ਤੇ ਮੁਹੱਲਾ ਕਲੀਨਿਕਾਂ ਦੇ ਰੂਪ ਚ ਮੁਫ਼ਤ ਸਿਹਤ ਸ਼ੂਟਾਂ ਦਿਤੀਆਂ ਹਨ। ਡਾਕਟਰ ਰਾਜ ਕੁਮਾਰ ਚੱਬੇਵਾਲ ਨੇ ਕਿਹਾ ਕਿ ਜਦੋਂ ਭਾਜਪਾ ਵਾਲੇ ਤੁਹਾਡੇ ਕੋਲੋਂ ਵੋਟ ਮੰਗਣ ਆਉਣ ਤਾਂ ਇਹਨਾਂ ਨੂੰ ਇਹ ਸਵਾਲ ਪੁਛੋ ਕਿ ਸੂਬੇ ਵਾਸਤੇ , ਹੁਸ਼ਿਆਰਪੁਰ ਚ ਪਿਛਲੇ 10 ਸਾਲਾਂ ਚ ਕੀ  ਕੀਤਾ ਹੈ।    

ਡਾਕਟਰ ਰਾਜ ਕੁਮਾਰ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਤੋਂ ਲੋਕਾਂ ਦਾ ਮੋਹ ਭੰਗ ਹੋ ਗਿਆ ਹੈ ਅਤੇ ਚਾਰ ਜੂਨ ਨੂੰ ਆਉਣ ਵਾਲੇ ਨਤੀਜਿਆਂ ਵਿੱਚ ਭਾਰਤ ਵਿੱਚ ਇੰਡੀਆ ਗਠਬੰਧਨ ਦੀ ਸਰਕਾਰ ਬਣਨ ਜਾ ਰਹੀ ਹੈ।

1000

Related posts

Leave a Reply