ਡਾ. ਰਾਜਕੁਮਾਰ ਅਤੇ ਵਿਧਾਇਕ ਡਾ. ਇਸ਼ਾਂਕ ਦੀਆਂ ਕੋਸ਼ਿਸ਼ਾਂ ਨਾਲ 2.90 ਕਰੋੜ ਦੀ ਲਾਗਤ ਨਾਲ ਲਿੰਕ ਸੜਕਾਂ ਦਾ ਕੰਮ ਸ਼ੁਰੂ

ਚੱਬੇਵਾਲ ਵਿਧਾਨ ਸਭਾ ਹਲਕੇ ਵਿੱਚ 6 ਲਿੰਕ ਸੜਕਾਂ ਦੀਆ ਫਿਰਨੀਆਂ ਨੂੰ ਸੀਮੈਂਟ-ਕੰਕਰੀਟ ਨਾਲ ਪੱਕਾ ਕਰਨ ਦਾ ਕੰਮ ਸ਼ੁਰੂ ਹੋ ਗਿਆ ਹੈ। ਇਹ ਕੰਮ ਸਪੈਸ਼ਲ ਅਸਿਸਟੈਂਸ ਫਾਰ ਕੈਪੀਟਲ ਇਨਵੈਸਟਮੈਂਟ ਫਾਰ ਸਟੇਟ ਅਧੀਨ ਕੀਤਾ ਜਾ ਰਿਹਾ ਹੈ, ਜਿਸਦੀ ਕੁੱਲ ਲਾਗਤ 2.90 ਕਰੋੜ ਰੁਪਏ ਹੈ। ਇਹਨਾਂ ਕੰਮਾਂ ਦੀ ਮੈਂਬਰ ਪਾਰਲੀਮੈਂਟ ਡਾ. ਰਾਜਕੁਮਾਰ ਅਤੇ ਵਿਧਾਇਕ ਡਾ. ਇਸ਼ਾਂਕ ਦੀਆਂ ਕੋਸ਼ਿਸ਼ਾਂ ਨਾਲ ਮੰਜ਼ੂਰੀ ਮਿਲੀ ਹੈ।ਇਸ ਯੋਜਨਾ ਤਹਿਤ ਪਿੰਡ ਡਾਡਾ ਤੋਂ ਕੋਟ ਫਤੂਹੀ , ਮਾਹਿਲਪੁਰ ਤੋਂ ਜੈਜੋਂ ਰਾਹੀਂ ਲਾਲਵਾਣ ਤੱਕ, ਸਰਹਾਲਾ ਤੋਂ ਬਡ੍ਹੇਲਾਂ, ਅਜਨੋਹਾ ਤੋਂ ਬੱਡੋਂ ਫਿਰਨੀ, ਕੋਟ ਫਤੂਈ-ਪਾਂਸ਼ਟਾ ਤੋਂ ਅਜਨੋਹਾ, ਭਗਤੂਪੁਰ ਤੋਂ ਖੁਸ਼ਹਾਲਪੁਰ-ਨਕਦੀਪੁਰ ਲਿੰਕ ਸੜਕਾਂ ਦੀਆ ਫਿਰਨੀਆਂ ਨੂੰ ਸੀਮੈਂਟ-ਕੰਕਰੀਟ ਨਾਲ ਪੱਕਾ ਕੀਤਾ ਜਾ ਰਿਹਾ ਹੈ।ਇਨ੍ਹਾਂ ਲਿੰਕ ਸੜਕਾਂ ਦੀਆ ਫਿਰਨੀਆਂ ਦੇ ਪੱਕੇ ਹੋਣ ਨਾਲ ਇਲਾਕੇ ਦੇ ਲੋਕਾਂ ਨੂੰ ਆਵਾਜਾਈ ਵਿੱਚ ਵੱਡੀ ਸੁਵਿਧਾ ਮਿਲੇਗੀ।

ਕਿਸਾਨ, ਵਿਦਿਆਰਥੀ, ਵਪਾਰੀ ਅਤੇ ਆਮ ਜਨਤਾ ਨੂੰ ਇਸ ਵਿਕਾਸ ਕਾਰਜ ਤੋਂ ਸੌਖ ਹੋਵੇਗੀ । ਪੱਕੀਆਂ ਸੜਕਾਂ ਨਾਲ ਖੇਤੀਬਾੜੀ ਉਤਪਾਦਾਂ ਨੂੰ ਮੰਡੀਆਂ ਤਕ ਪਹੁੰਚਾਉਣਾ ਆਸਾਨ ਹੋਵੇਗਾ ਅਤੇ ਵਪਾਰ ਨੂੰ ਵਾਧਾ ਮਿਲੇਗਾ।ਵਿਧਾਇਕ ਡਾ. ਇਸ਼ਾਂਕ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਇਨ੍ਹਾਂ ਕੰਮਾਂ ਦੀ ਗੁਣਵੱਤਾ ‘ਤੇ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ। ਉਨ੍ਹਾਂ ਨੇ ਕਿਹਾ, “ਇਹ ਪ੍ਰੋਜੈਕਟ ਲੋਕਾਂ ਦੀਆਂ ਲੰਮੇ ਸਮੇਂ ਤੋਂ ਚੱਲਦੀਆਂ ਆ ਰਹੀਆਂ ਆਵਾਜਾਈ ਸੰਬੰਧੀ ਸਮੱਸਿਆਵਾਂ ਦਾ ਹੱਲ ਕੱਢਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਏਗਾ।

“ਮੈਂਬਰ ਪਾਰਲੀਮੈਂਟ ਡਾ. ਰਾਜਕੁਮਾਰ ਨੇ ਕਿਹਾ ਕਿ ਪੰਜਾਬ ਸਰਕਾਰ ਲੋਕ ਭਲਾਈ ਅਤੇ ਵਿਕਾਸ ਲਈ ਵਚਨਬੱਧ ਹੈ। ਉਨ੍ਹਾਂ ਨੇ ਕਿਹਾ, “ਇਹ ਲਿੰਕ ਸੜਕਾਂ ਇਲਾਕੇ ਦੇ ਆਵਾਜਾਈ ਨੈੱਟਵਰਕ ਨੂੰ ਮਜ਼ਬੂਤ ਕਰਣ ਵਿੱਚ ਇਕ ਵੱਡਾ ਯੋਗਦਾਨ ਪਾਉਣਗੀਆਂ। ਲੋਕਾਂ ਦੀ ਆਸ ਤੇ ਭਰੋਸੇ ਨੂੰ ਕਾਇਮ ਰੱਖਣ ਲਈ ਅਸੀਂ ਹਮੇਸ਼ਾ ਇਲਾਕੇ ਦੇ ਵਿਕਾਸ ਲਈ ਕੰਮ ਕਰਦੇ ਰਹਾਂਗੇ।”
 ਸਰਪੰਚਾਂ ਅਤੇ ਪਿੰਡਾਂ ਦੇ ਨਿਵਾਸੀਆਂ ਨੇ ਡਾ. ਰਾਜਕੁਮਾਰ ਅਤੇ ਡਾ. ਇਸ਼ਾਂਕ ਦਾ ਧੰਨਵਾਦ ਕੀਤਾ ਅਤੇ ਉਮੀਦ ਜਤਾਈ ਕਿ ਅਗਾਂਹ ਵੀ ਇਲਾਕੇ ਦੇ ਵਿਕਾਸ ਲਈ ਸਰਗਰਮੀਆਂ ਹੋਰ ਤੇਜ਼ ਕੀਤੀਆਂ ਜਾਣਗੀਆਂ।

1000

Related posts

Leave a Reply