ਡਾ. ਸੰਜੀਵ ਸੂਦ ਨੇ ਗੁਰੂ ਰਵਿਦਾਸ ਆਯੁਰਵੇਦ ਯੂਨੀਵਰਸਿਟੀ ਵਿਖੇ ਬਤੌਰ ਵਾਈਸ ਚਾਂਸਲਰ ਅਹੁਦਾ ਸੰਭਾਲਿਆ

ਡਾ. ਸੰਜੀਵ ਸੂਦ ਨੇ ਗੁਰੂ ਰਵਿਦਾਸ ਆਯੁਰਵੇਦ ਯੂਨੀਵਰਸਿਟੀ ਵਿਖੇ ਬਤੌਰ ਵਾਈਸ ਚਾਂਸਲਰ ਅਹੁਦਾ ਸੰਭਾਲਿਆ

ਹੁਸ਼ਿਆਰਪੁਰ, 15 ਅਪ੍ਰੈਲ (CDT NEWS): ਗੁਰੂ ਰਵਿਦਾਸ ਆਯੁਰਵੇਦ ਯੂਨੀਵਰਸਿਟੀ ਵਿਖੇ ਅੱਜ ਡਾ. ਸੰਜੀਵ ਸੂਦ ਨੇ ਬਤੌਰ ਵਾਈਸ ਚਾਂਸਲਰ ਅਹੁਦਾ ਸੰਭਾਲਿਆ ਜਿਥੇ ਯੂਨੀਵਰਸਿਟੀ ਦੇ ਅਧਿਕਾਰੀਆਂ ਅਤੇ ਸਮੂਹ ਸਟਾਫ ਵਲੋਂ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ।

        ਯੂਨੀਵਰਸਿਟੀ ਵਿਖੇ ਪਹੁੰਚਣ ‘ਤੇ ਸਭ ਤੋਂ ਪਹਿਲਾਂ ਵਾਈਸ ਚਾਂਸਲਰ ਡਾ. ਸੰਜੀਵ ਸੂਦ ਨੇ ਗੁਰੂ ਰਵਿਦਾਸ ਜੀ ਮਹਾਰਾਜ ਦੀ ਮੂਰਤੀ ‘ਤੇ ਸ਼ਰਧਾ ਦੇ ਫੁੱਲ ਭੇਟ ਕੀਤੇ। ਇਸ ਉਪਰੰਤ ਸ਼੍ਰੀਮਤੀ ਉਰਮਿਲਾ ਦੇਵੀ ਆਯੁਰਵੇਦਿਕ ਕਾਲਜ ਹੁਸ਼ਿਆਰਪੁਰ ਦੇ ਵਿਦਿਆਰਥੀਆਂ ਵਲੋਂ ਧਨਵੰਤਰੀ ਵੰਦਨਾ ਗਾਇਨ ਕੀਤੀ ਗਈ। ਇਸ ਮੌਕੇ ਡੀ.ਏ.ਵੀ. ਯੂਨੀਵਰਸਿਟੀ ਜਲੰਧਰ ਦੇ ਵਾਈਸ ਚਾਂਸਲਰ ਡਾ. ਮਨੋਜ ਕੁਮਾਰ, ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ, ਖਿਆਲਾ ਦੇ ਵਾਈਸ ਚਾਂਸਲਰ ਡਾ. ਧਰਮਜੀਤ ਸਿੰਘ ਪਰਮਾਰ, ਚੱਬੇਵਾਲ ਤੋਂ ਵਿਧਾਇਕ ਡਾ. ਇਸ਼ਾਂਕ ਕੁਮਾਰ, ਚੇਅਰਮੈਨ ਬੋਰਡ ਆਫ਼ ਮੈਨੇਜਮੈਂਟ ਡਾ. ਸੰਜੀਵ ਗੌਤਮ, ਯੂਨੀਵਰਸਿਟੀ ਦੇ ਰਜਿਸਟਰਾਰ ਡਾ. ਸੰਜੀਵ ਗੋਇਲ, ਲੇਖਾ ਅਧਿਕਾਰੀ ਰਵਿੰਦਰ ਕੁਮਾਰ ਅਰੋੜਾ, ਕੰਟਰੋਲਰ ਪ੍ਰੀਖਿਆਵਾਂ ਡਾ. ਅੰਜੂ ਬਾਲਾ, ਅਮਰੇਸ਼ ਕੁਮਾਰ ਝਾ, ਕਮਲੇਸ਼ ਕੁਮਾਰ ਮਿਸ਼ਰਾ, ਸੰਜੀਵ ਵਾਸਲ, ਸਾਬਕਾ ਆਈ.ਪੀ.ਐਸ. ਅਧਿਕਾਰੀ ਲੋਕ ਨਾਥ ਆਂਗਰਾ, ਅਮਰਜੀਤ ਸਿੰਘ ਵਾਲੀਆ, ਡਾ. ਚੰਦਰ ਸ਼ੇਖਰ ਅਤੇ ਦਯਾਨੰਦ ਆਯੁਰਵੇਦਿਕ ਕਾਲਜ ਜਲੰਧਰ ਦਾ ਸਟਾਫ ਵੀ ਮੌਜੂਦ ਸੀ।

Related posts

Leave a Reply