ਡਾ.ਵਰਿੰਦਰਪਾਲ ਜਗਤ ਨੇ ਸਿਵਲ ਸਰਜਨ ਗੁਰਦਾਸਪੁਰ ਦਾ ਅਹੁਦਾ ਸੰਭਾਲਿਆ


ਗੁਰਦਾਸਪੁਰ,1 ਅਕਤੂਬਰ (ਅਸ਼ਵਨੀ): ਸਿਵਲ ਸਰਜਨ ਗੁਰਦਾਸਪੁਰ ਡਾ.ਵਰਿੰਦਰਪਾਲ ਜਗਤ  ਨੇ ਜਿਲਾ ਗੁਰਦਾਸਪੁਰ ਵਿਖੇ ਸਿਵਲ ਸਰਜਨ ਵਜੋਂ ਅਹੁਦਾ ਸੰਭਾਲ ਲਿਆ ਹੈ।ਜਿਲਾ ਪ੍ਰੋਗਰਾਮ ਅਫਸਰ ,ਪੈਰਾਮੈਡੀਕਲ ਸਟਾਫ ਅਤੇ ਐਨ.ਐਚ.ਐਮ ਅਧਿਕਾਰੀਆਂ/ਕਰਮਚਾਰੀਆਂ ਵਲੋਂ ਬੁੱਕੇ ਦੇ ਕੇ ਸਵਾਗਤ ਕੀਤਾ ਗਿਆ।

ਇਸ ਮੌਕੇ ਗੱਲਬਾਤ ਦੌਰਾਨ ਸਿਵਲ ਸਰਜਨ ਡਾ. ਵਰਿੰਦਰਪਾਲ ਜਗਤਨੇ ਦੱਸਿਆ ਕਿ ਸਿਹਤ ਵਿਭਾਗ ਦੀਆਂ ਗਾਈਡਲਾਈਨਜ ਅਨੁਸਾਰ ਜੋ ਸਿਹਤ ਸਹੂਲਤਾਂ ਪਹਿਲਾਂ ਵੀ ਲੋਕਾਂ ਪ੍ਰਦਾਨ ਕੀਤੀਆਂ ਜਾ ਰਹੀਆਂ। ਉਹਨਾਂ ਨੂੰ ਵਧੀਆਂ ਅਤੇ ਸੁਚੱਜੇ ਢੰਗ ਨਾਲ ਲੋਕਾਂ ਤੱਕ ਦਿੱਤੀਆਂ ਜਾਣਗੀਆਂ। ਕੋਵਿਡ-19 ਅਧੀਨ ਜੋ ਸੇਵਾਵਾਂ ਲੋਕਾਂ ਨੂੰ ਸੁਰੱਖਿਅਤ ਰੱਖਣ  ਲਈ ਉਹਨਾਂ ਨੂੰ ਵਧੀਆਂ ਤਰੀਕੇ ਨਾਲ ਮੁਹੱਈਆਂ ਕਰਵਾਈਆਂ ਜਾਣਗੀਆਂ ਤਾਂ ਕਿ ਲੋਕ ਸਿਹਤਮੰਦ ਅਤੇ ਤੰਦਰੁਸਤ ਰਹਿਣ।
  
ਇਸ ਮੌਕੇ ਤੇ ਵਿਜੇ ਕੁਮਾਰ, ਡੀ.ਐਫ.ਪੀ.ਓ, ਡਾ. ਭਾਰਤ ਭੂਸ਼ਣ, ਏ.ਸੀ.ਐਸ, ਡਾ. ਰਮੇਸ਼ ਅੱਤਰੀ ਡੀ.ਟੀ.ਓ, ਡਾ. ਭਾਵਨਾ ਸ਼ਰਮਾ ਜਿਲਾ ਸਕੂਲ ਹੈਲਥ ਮੈਡੀਕਲ ਅਫਸਰ, ਡਾ. ਪ੍ਰਭਜੋਤ ਕੋਰ ਕਲਸੀ ਜਿਲਾ ਐਪੀਡੀਮੋਲੋਜਿਸਟ ਅਤੇ ਡਿਪਟੀ ਮਾਸ ਮੀਡੀਆ ਅਫਸਰ ਗੁਰਿੰਦਰ ਕੋਰ ਹਾਜਰ ਸਨ।

Related posts

Leave a Reply