#Dr_Raj_Chabbewal : ਫਗਵਾੜਾ ਚ ਕਾਂਗਰਸ ਅਤੇ ਭਾਜਪਾ ਦੋਹਾਂ ਪਾਰਟੀਆਂ ਨੂੰ ਲੱਗਿਆ ਵੱਡਾ ਝਟਕਾ

 
ਫਗਵਾੜਾ : (CDT NEWS)
 
ਨਗਰ ਨਿਗਮ ਦੀਆਂ ਚੋਣਾਂ ਦੇ ਨਤੀਜੇ ਆਉਣ ਤੋਂ ਬਾਅਦ, ਪੰਜਾਬ ਵਿਚ ਰਾਜਨੀਤਿਕ ਗਹਿਮਾ-ਗਹਿਮੀ ਪੂਰੇ ਸ਼ਿਖਰ ‘ਤੇ ਹੈ | ਅੱਜ ਲੋਕ ਸਭਾ ਮੈਂਬਰ ਡਾ ਰਾਜ ਕੁਮਾਰ ਚੱਬੇਵਾਲ ਨੇ ਕਾਂਗਰਸ ਦੇ ਮਜਬੂਤ ਗੜ੍ਹ ਮੰਨੇ ਜਾਣ ਵਾਲੇ ਫਗਵਾੜਾ ਵਿੱਖੇ ਫਿਰ ਆਪਣੀ ਰਾਜਨੀਤੀ ਦਾ ਲੋਹਾ ਮਨਵਾਇਆ ।
 
ਉਹਨਾਂ ਦੀ ਅਗੁਵਾਈ ਵਿਚ ਅੱਜ ‘ਆਪ’ ਨੂੰ ਹੋਰ ਬਲ ਮਿਲਿਆ ਅਤੇ ਕਾਂਗਰਸੀ ਕੌਂਸਲਰ ਮਨੀਸ਼ ਪ੍ਰਭਾਕਰ, ਰਾਮਪਾਲ ਉੱਪਲ, ਪਦਮ ਸੁਧੀਰ (ਨਿੱਕਾ) ਆਪਣੇ ਸਾਥੀਆਂ ਦੇ ਨਾਲ ਆਪ ਵਿਚ  ਸ਼ਮਿਲ ਹੋ ਗਏ. ਭਾਜਪਾ ਦੇ ਕੌਂਸਲਰ ਪਰਮਜੀਤ ਸਿੰਘ ਖੁਰਾਣਾ ਨੇ ਵੀ ਇਕ ਦਿਨ ਪਹਿਲਾਂ ਹੀ ਡਾ. ਰਾਜ ਨਾਲ ਹੱਥ ਮਿਲਾਇਆ ਅਤੇ ਆਪ ਵਿਚ ਸ਼ਮੂਲੀਅਤ ਕੀਤੀ |
 
ਇਸ ਤੋਂ ਪਹਿਲਾਂ ਦੋ ਆਜ਼ਾਦ ਉਮੀਦਵਾਰ ਇੰਦਰਜੀਤ ਸਿੰਘ ਅਤੇ ਹਰਪ੍ਰੀਤ ਸਿੰਘ ਭੋਗਲ ਨੇ ਵੀ ਡਾ ਰਾਜ ਦੀ ਲੀਡਰਸ਼ਿਪ ਨੂੰ ਕਬੂਲਦਿਆਂ ਆਪ ਦਾ ਸਾਥ ਦੇਣ ਦਾ ਫੈਸਲਾ ਜਨਤਕ ਕੀਤਾ|  ਪੈਪੀ ਸ਼ਰਮਾ ਸਾਬਕਾ ਬਲਾਕ ਪ੍ਰਧਾਨ ਨੇ ਵੀ ਆਪ ਦਾ ਪੱਲਾ ਫੜਿਆ |    
 
ਫਗਵਾੜਾ ਵਿਖੇ ਇੱਕ ਸੰਖੇਪ ਸਮਾਗਮ  ਵਿਚ  ਡਾ  ਰਾਜ  ਦੇ  ਨਾਲ  ‘ ‘ਆਪ’ ਵਿਧਾਇਕ ਰਮਨ ਅਰੋੜਾ, ਆਪ’ ਦੇ ਬੁਲਾਰੇ ਹਰਨੂਰ ਸਿੰਘ ਮਾਨ ਅਤੇ ਸਾਬਕਾ ਮੰਤਰੀ ਜੋਗਿੰਦਰ ਸਿੰਘ ਮਾਨ ਦੀ ਮੌਜੂਦਗੀ ‘ਚ ਇਹਨਾਂ ਕੌਂਸਲਰਾਂ ਨੇ  ‘ਆਪ’ ‘ਚ ਸ਼ਾਮਿਲ  ਹੋਣ   ਦਾ  ਰਸਮੀ  ਐਲਾਨ  ਕੀਤਾ .  ਆਪ’ ਦੇ ਸੀਨੀਅਰ ਆਗੂਆਂ ਨੇ ਇਹਨਾਂ ਕੌਂਸਲਰਾਂ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਨੂੰ ਪਾਰਟੀ ਅੰਦਰ ਢੁਕਵੇਂ ਅਹੁਦੇ ਅਤੇ ਜ਼ਿੰਮੇਵਾਰੀਆਂ ਸੌਂਪੀਆਂ ਜਾਣਗੀਆਂ। ਇਸ ਮੌਕੇ ‘ਤੇ ਦਲਜੀਤ ਰਾਜੂ, ਜਸਪਾਲ ਸਿੰਘ ਪੰਡੋਰੀ ਬੀਬੀ, ਕੌਂਸਲਰ ਵਿੱਕੀ ਸੂਦ, ਓਮ ਪ੍ਰਕਾਸ਼ ਬਿੱਟੂ, ਬੌਬੀ ਬੇਦੀ  ਆਦਿ ਵੀ ਹਾਜ਼ਰ ਸਨ | 
Posted By : Jagmohan Singh
1000

Related posts

Leave a Reply