ਪੀਣ ਵਾਲੇ ਪਾਣੀ ਦੀਆਂ ਟੂਟੀਆਂ ਦੇ ਬਿੱਲ ਮੁਆਫ ਕੀਤੇ ਜਾਣ ਤੇ ਕੱਟੇ ਨੀਲੇ ਕਾਰਡ ਬਹਾਲ ਕੀਤੇ ਜਾਣ : ਮੱਟੂ

ਗੜਸ਼ੰਕਰ 24 ਅਗਸਤ (ਅਸ਼ਵਨੀ ਸ਼ਰਮਾ) : ਅੱਜ ਸੀ ਪੀ ਆਈ ਐਮ ਕੇਂਦਰੀ ਕਮੇਟੀ ਦੇ ਸੱਦੇ ਤੇ ਪਿੰਡ ਲਹਿਰਾ, ਖਾਨਪੁਰ ਤੇ ਸ਼ਾਹਪੁਰ ਭਰਵੀਆਂ ਮੀਟਿੰਗਾਂ ਕੀਤੀਆਂ ਗਈਆਂ। ਇਨ੍ਹਾਂ ਮੀਟਿੰਗਾਂ ਨੂੰ ਕਾਮਰੇਡ ਸੁਭਾਸ਼ ਮੱਟੂ ਸੂਬਾ ਕਮੇਟੀ ਮੈਂਬਰ ਨੇ ਬੋਲਦੇ ਹੋਏ ਕਿਹਾ ਕਿ ਪੀਣ ਵਾਲਾ ਪਾਣੀ ਬੁਨਿਆਦੀ ਲੋੜ ਹੈ।ਪਾਣੀ ਪੀਣ ਵਾਲੀਆਂ ਟੂਟੀਆਂ ਦੇ ਬਿੱਲ ਮੁਆਫ ਕੀਤੇ ਜਾਣ ਅਤੇ ਗਰੀਬ ਲੋਕਾਂ ਦੇ ਕੱਟੇ ਨੀਲੇ ਕਾਰਡ ਬਹਾਲ ਕੀਤੇ ਜਾਣ ਨਹੀਂ ਤਾਂ ਆਉਣ ਸਮੇਂ ਸੰਘਰਸ਼ ਤੇ ਕੀਤਾ ਜਾਵੇਗਾ।

ਕਾਮਰੇਡ ਸੁਰਿੰਦਰ ਕੌਰ ਚੁੰਬਰ ਬਲਾਕ ਸੰਮਤੀ ਮੈਂਬਰ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ 7500ਰੁਪਏ ਤੇ10 ਕਿਲੋ ਅਨਾਜ ਪ੍ਰਤੀ ਮਹੀਨਾ ਛੇ ਮਹੀਨੇ ਤਕ ਦਿੱਤਾ ਜਾਵੇ। ਔਰਤਾਂ ਤੇ ਹੁੰਦੇ ਜੁਲਮ ਰੋਕੇ ਜਾਣ, ਦਲਿਤਾਂ ਤੇ ਹੁੰਦੇ ਜੁਲਮ,ਜਾਤੀ ਹਿੰਸਾ ਸਖਤੀ ਨਾਲ ਰੋਕੇ ਜਾਣ। ਇਸ ਮੌਕੇ ਰਾਣੋ ਲਹਿਰਾ,ਕਸ਼ਮੀਰ,ਮਹਿੰਦਰ ਕੌਰ,ਰੇਨੂ,ਮਨੀਸ਼ਾ,ਬਲਵੀਰ ਕੌਰ,ਰੁਪਿੰਦਰ ਕੌਰ,ਜਸਵੀਰ ਕੌਰ,ਨਰੇਸ਼,ਮੋਹਣ ਸਿੰਘ,ਜਸਵੀਰ ਸਿੰਘ, ਰਾਜੇਸ਼ ਕੁਮਾਰ,ਬਲਵੰਤ,ਅਰਜਣ ਸਿੰਘ ਆਦਿ ਹਾਜਰ ਸੀ।

Related posts

Leave a Reply