ਪੁਲਿਸ ਥਾਣਾ ਮੁਖੀ ਸਮੇਤ ਨਾਕੇ ਤੇ ਤੈਨਾਤ ਪੁਲਿਸ ਮੁਲਾਜ਼ਮਾਂ ਉੱਪਰ ਨਸ਼ਾ ਸਮਗਲਰਾਂ ਨੇ ਚੜਾਈ ਕਾਰ,ਪੁਲਿਸ ਮੁਲਾਜ਼ਮ ਬਾਲ ਬਾਲ ਬਚੇ

ਗੁਰਦਾਸਪੁਰ 28 ਦਸੰਬਰ :- ਸਥਾਨਕ ਅੋਜਲਾ ਬਾਈਪਾਸ ਉੱਪਰ ਬੀਤੇ ਦਿਨ ਦੇਰ ਰਾਤ ਪੁਲਿਸ ਵੱਲੋਂ ਨਸ਼ਾ ਸਮਗਲਰਾ ਨੂੰ ਫੜਣ ਲਈ ਲਾਏ ਗਏ ਨਾਕੇ ਦੋਰਾਨ ਨਸ਼ਾ ਸਮਗਲਰਾਂ ਨੇ ਕਥਿਤ ਤੋਰ ਤੇ ਨਾਕੇ ਤੇ ਤੈਨਾਤ ਪੁਲਿਸ ਮੁਲਾਜ਼ਮਾਂ ਤੇ ਕਾਰ ਚੜਾਂ ਕੇ ਉਹਨਾਂ ਨੂੰ ਮਾਰਣ ਦੀ ਕੋਸ਼ਿਸ਼ ਕੀਤੀ । ਇਸ ਵਿੱਚ ਪੁਲਿਸ ਸਟੇਸ਼ਨ ਤਿਬੱੜ ਮੁਖੀ ਸਮੇਤ ਬਾਕੀ ਮੁਲਾਜ਼ਮ ਬੜੀ ਮੁਸ਼ਿਕਲ ਦੇ ਨਾਲ ਬੱਚੇ ਪਰ ਨਾਕੇ ਤੇ ਤੈਨਾਤ ਬਾਕੀ ਮੁਲਾਜ਼ਮ ਕਾਰ ਨੂੰ ਰੋਕਣ ਅਤੇ ਕਥਿਤ ਦੋ ਦੋਸ਼ੀਆਂ ਨੂੰ ਹਿਰਾਸਤ ਵਿੱਚ ਲੈਣ ਵਿੱਚ ਸਫਲ ਰਹੇ ਜਦੋਂ ਕਿ ਬਾਕੀ ਦੋੜ ਜਾਣ ਵਿੱਚ ਸਫਲ ਰਹੇ ਇਸ ਸੰਬੰਧ ਵਿੱਚ ਪੁਲਿਸ ਸਟੇਸ਼ਨ ਤਿਬੱੜ ਮੁਖੀ ਕੁਲਵੰਤ ਸਿੰਘ ਦੀ ਸ਼ਿਕਾਇਤ ਤੇ ਤਿੰਨ ਪਛਾਣੇ ਅਤੇ ਇਕ ਅਨਪਛਾਤੇ ਦੇ ਵਿਰੁੱਧ ਇਰਾਦਾ ਕਤੱਲ ਸਮੇਤ ਹੋਰ ਧਾਰਾਵਾ ਅਧੀਨ ਮਾਮਲਾ ਦਰਜ ਕੀਤਾ ਗਿਆ ਹੈ ।
                 
ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਕੁਲਵੰਤ ਸਿੰਘ ਨੇ ਦਸਿਆਂ ਕਿ ਬੀਤੀ ਰਾਤ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਨਸ਼ਾ ਸਮਗਲਰ ਹਰਪਾਲ ਸਿੰਘ ਉਰਫ ਹੈਪੀ ਪੁੱਤਰ ਸੂਰਤ ਸਿੰਘ ਵਾਸੀ ਅੋਜਲਾ ਅਮਿ੍ਤਸਰ ਤੋਂ ਨਸ਼ੇ ਦਾ ਸਮਾਨ ਲੈ ਕੇ ਆਪਣੇ ਪਿੰਡ ਵੱਲ ਆ ਰਿਹਾ ਹੈ ।ਜਿਸ ਕਾਰਨ ਉਹਨਾਂ ਵੱਲੋਂ ਅੋਜਲਾ ਬਾਈਪਾਸ ਤੇ ਬੀਤੀ ਰਾਤ 8.30 ਵਜੇ ਸਪੈਸ਼ਲ ਨਾਕਾਬੰਦੀ ਕੀਤੀ ਗਈ ਅਤੇ ਦੱਸੀ ਗਈ ਕਾਰ ਨੂੰ ਰੋਕਣ ਦਾ ਯਤਨ ਕੀਤਾ ਗਿਆ ਪਰ ਕਾਰ ਚਾਲਕ ਵੱਲੋਂ ਕਾਰ ਰੋਕਣ ਦੀ ਥਾਂ ਤੇ ਕਾਰ ਤੇਜ਼ ਚਲਾ ਕੇ ਉਹਨਾਂ ਸਮੇਤ ਡਿਊਟੀ ਤੇ ਤੈਨਾਤ ਪੁਲਿਸ ਪਾਰਟੀ ਉੱਪਰ ਚੜਾਉਣ ਦੀ ਕੋਸ਼ਿਸ਼ ਕੀਤੀ ਗਈ ਅਤੇ ਸਬ ਇੰਸਪੈਕਟਰ ਨਰਿੰਦਰ ਸਿੰਘ ਨੂੰ ਜਾਣੋ ਮਾਰਣ ਦੀ ਕੋਸ਼ਿਸ਼ ਕੀਤੀ ਗਈ । ਇਸ ਵਿੱਚ ਉਹ ਬੜੀ ਮੁਸ਼ਿਕਲ ਦੇ ਨਾਲ ਬੱਚੇ । ਪਰ ਨਾਕਾ ਕਾਫ਼ੀ ਟਾਇਟ ਹੋਣ ਕਾਰਨ ਪੁਲਿਸ ਕਾਰ ਨੂੰ ਰੋਕਣ ਵਿੱਚ ਸਫਲ ਰਹੀ ਅਤੇ ਕਥਿਤ ਦੋਸ਼ੀਆਂ ਨੂੰ ਫੜਣ ਦੀ ਕੋਸ਼ਿਸ਼ ਵਿੱਚ ਸਹਾਇਕ ਸਬ ਇੰਸਪੈਕਟਰ ਰਛਪਾਲ ਸਿੰਘ ਦੀ ਵਰਦੀ ਮੋਢੇ ਤੋਂ ਪਾੜ ਦਿੱਤੀ ਗਈ । ਪੁਲਿਸ ਇਹਨਾਂ ਵਿੱਚੋਂ ਦੋ ਨੂੰ ਹਿਰਾਸਤ ਵਿੱਚ ਲੈਣ ਵਿੱਚ ਸਫਲ ਰਹੀ ਜ਼ਿਹਨਾਂ ਦੀ ਪਛਾਨ ਸਾਗਰ ਪੁੱਤਰ ਇੰਦਰਜੀਤ ਸਿੰਘ ਵਾਸੀ ਅਮਿ੍ਤਸਰ ਅਤੇ ਬਲਦੇਵ ਸਿੰਘ ਪੁੱਤਰ ਸੰਤੋਖ ਸਿੰਘ ਵਾਸੀ ਡੇਰਾ ਦਿਆਲ ਸਿੰਘ ਅਮਿ੍ਤਸਰ ਵਜੋਂ ਹੋਈ । ਜਦੋਿਕ ਹਰਪਾਲ ਸਿੰਘ ਉਰਫ ਹੈਪੀ ਅਤੇ ਇਕ ਅਨਪਛਾਤਾ ਪੁਲਿਸ ਨੂੰ ਧੱਕਾ ਮਾਰ ਕੇ ਫ਼ਰਾਰ ਹੋ ਗਏ । ਪੁਲਿਸ ਥਾਣਾ ਮੁਖੀ ਨੇ ਦਸਿਆਂ ਕਿ ਤਿੰਨ ਪਛਾਣੇ ਅਤੇ ਇਕ ਅਨਪਛਾਤੇ ਦੇ ਵਿਰੁੱਧ ਇਰਾਦਾ ਕਤੱਲ ਸਮੇਤ ਹੋਰ ਧਾਰਵਾ ਅਧੀਨ ਮਾਮਲਾ ਦਰਜ ਕੀਤਾ ਗਿਆ ਹੈ ।

Related posts

Leave a Reply