ਵੱਡੀ ਖ਼ਬਰ : ਹੁਣ ਟਾਂਡਾ ਤੇ ਗੜ੍ਹਦੀਵਾਲਾ ਚ ਲੁਟੇਰਿਆਂ ਤੇ ਨਸ਼ਾ ਤਸਕਰਾਂ ਦੀ ਖੈਰ ਨਹੀਂ, ਡੀ .ਐੱਸ.ਪੀ. ਖੱਖ ਨੇ ਅੱਜ ਅਹੁਦਾ ਸੰਭਾਲਿਆ June 23, 2020June 27, 2020 Adesh Parminder Singh ਟਾਂਡਾ ਉੜਮੁੜ ਵਿਖੇ ਡੀ .ਐੱਸ.ਪੀ. ਖੱਖ ਨੇ ਅੱਜ ਅਹੁਦਾ ਸੰਭਾਲਿਆਟਾਂਡਾ ਉੜਮੁੜ, 20 ਜੂਨ (ਆਦੇਸ਼ , ਲਾਲਜੀ ਚੌਧਰੀ ) – ਪਿਛਲੇ ਕਈ ਦਿਨਾਂ ਤੋਂ ਟਾਂਡਾ ਤੇ ਗੜ੍ਹਦੀਵਾਲਾ ਚ ਲੁਟੇਰਿਆਂ , ਚੋਰਾਂ ਤੇ ਨਸ਼ਾ ਤਸਕਰਾਂ ਨੇ ਏਨਾ ਇਲਾਕਿਆਂ ਚ ਦਹਿਸ਼ਤ ਪਾਈ ਹੋਈ ਸੀ : ਏਨਾ ਨੂੰ ਨੱਥ ਪਾਉਣ ਲਈ ਐੱਸ ਐੱਸ ਪੀ ਹੁਸ਼ਿਆਰਪੁਰ ਗੌਰਵ ਗਰਗ ਵਲੋਂ ਡੀ .ਐੱਸ.ਪੀ ਦਲਜੀਤ ਸਿੰਘ ਖੱਖ ਨੂੰ ਟਾਂਡਾ ਹਲਕੇ ਚ ਡੀ.ਐੱਸ.ਪੀ. ਲਗਾ ਦਿੱਤੋ ਗਿਆ ਹੈ.ਇਸ ਤੋਂ ਪਹਿਲਾਂ ਉਹ ਹੁਸ਼ਿਆਰਪੁਰ ਵਿਖੇ ਤਾਇਨਾਤ ਸਨ। ਦਲਜੀਤ ਸਿੰਘ ਖੱਖ ਨੇ ਅੱਜ ਡੀ .ਐੱਸ.ਪੀ. ਟਾਂਡਾ ਦਾ ਅਹੁਦਾ ਸੰਭਾਲ ਲਿਆ ਹੈ | ਡੀ.ਐੱਸ.ਪੀ. ਖੱਖ ਨੇ ਟਾਂਡਾ ਤੋਂ ਹੁਸ਼ਿਆਰਪੁਰ ਤਬਦੀਲ ਹੋਕੇ ਗਏ ਡੀ.ਐੱਸ.ਪੀ. ਗੁਰਪ੍ਰੀਤ ਸਿੰਘ ਗਿੱਲ ਦਾ ਸਥਾਨ ਲਿਆ ਹੈ | ਡੀ.ਐੱਸ.ਪੀ. ਦਫਤਰ ਪਹੁੰਚਣ ਤੇ ਦਫਤਰ ਅਤੇ ਥਾਣਾ ਟਾਂਡਾ ਦੇ ਸਟਾਫ ਨੇ ਡੀ.ਐੱਸ.ਪੀ. ਖੱਖ ਦਾ ਸਵਾਗਤ ਕੀਤਾ | ਇਸ ਮੌਕੇ ਚਾਰਜ ਸੰਭਾਲਣ ਤੋਂ ਬਾਅਦ ਡੀ.ਐੱਸ.ਪੀ. ਖੱਖ ਨੇ ਆਖਿਆ ਕਿ ਸਬ ਡਿਵੀਜਨ ਟਾਂਡਾ ਅਧੀਨ ਪੈਂਦੇ ਦੋਨਾਂ ਥਾਣਿਆਂ ਟਾਂਡਾ ਅਤੇ ਗੜਦੀਵਾਲ ਨਾਲ ਸੰਬੰਧਿਤ ਇਲਾਕੇ ਵਿੱਚ ਅਮਨ ਸ਼ਾਂਤੀ ਅਤੇ ਸੁਰੱਖਿਆ ਦੇ ਨਾਲ ਨਾਲ ਸਮਾਜ ਵਿਰੋਧੀ ਅਨਸਰਾਂ ਨੂੰ ਨੱਥ ਪਾਈ ਜਾਏਗੀ | ਇਸ ਮੌਕੇ ਥਾਣਾ ਮੁਖੀ ਇੰਸਪੈਕਟਰ ਹਰਗੁਰਦੇਵ ਸਿੰਘ ਵੀ ਮੌਜੂਦ ਸਨ | Adesh Parminder SinghEDITOR CANADIAN DOABA TIMES Email: editor@doabatimes.com Mob:. 98146-40032 whtsapp www.doabatimes.comShare this:FacebookTelegramWhatsAppPrintTwitterLike this:Like Loading...