BREAKING : ਡੀਐੱਸਪੀ ਖੱਖ ਦੀ ਅਗਵਾਈ ਹੇਠ 10 ਕਵਿੰਟਲ ਡੋਡੇ ਚੂਰਾ ਪੋਸਤ ਸਹਿਤ ਦੋ ਨੌਜਵਾਨਾਂ ਨੂੰ ਦਬੋਚਿਆ

ਡੀਐੱਸਪੀ ਖੱਖ ਦੀ ਅਗਵਾਈ ਹੇਠ 10 ਕਵਿੰਟਲ ਡੋਡੇ ਚੂਰਾ ਪੋਸਤ ਸਹਿਤ ਦੋ ਨੌਜਵਾਨਾਂ ਨੂੰ ਦਬੋਚਿਆ
ਟਾਂਡਾ /ਹੁਸਿਆਰਪੁਰ 23 ਜੂਨ (ਆਦੇਸ਼ , ਚੌਧਰੀ, ਯੋਗੇਸ਼ ) : ਜਿਲਾ ਪੁਲਿਸ ਕਪਤਾਨ ਗੌਰਵ ਗਰਗ ਕੇ ਦਿਸ਼ਾ-ਨਿਰਦੇਸ਼ਾ ਅਨੁਸਾਰ ਮਾੜੇ ਅਨਸਰਾਂ ਪਰ ਕਾਬੂ ਪਾਉਣ ਲਈ ਜੋ ਸਪੈਸ਼ਲ ਅਭਿਆਨ ਚਲਾਇਆ ਗਿਆ ਸੀ ਅਤੇ ਗੈਰ ਸਮਾਜੀ ਅਨਸਰਾਂ ਤੇ ਕਾਬੂ ਪਾਉਣ ਲਈ ਸਪੈਸ਼ਲ ਨਾਕਾਬੰਦੀ ਸਬੰਧ
ਹਦਾਇਤਾਂ ਜਾਰੀ ਕੀਤੀਆਂ ਗਈਆਂ ਸਨ।

SSP. GOURAV GARG (IPS)
ਜਿਨ੍ਹਾਂ ਦੀ ਪਾਲਣਾ ਹਿੱਤ ਸ ਰਾਮਿੰਦਰ ਸਿੰਘ ਪੁਲਿਸ ਕਪਤਾਨ /ਇੰਨਵੈਸਟੀਗੇਸ਼ਨ ਹੁਸ਼ਿਆਰਪੁਰ ਵਲੋਂ ਸਬ ਡਵੀਜ਼ਨ ਟਾਂਡਾ ਵਿੱਚ ਸਪੈਸ਼ਲ ਨਾਕਾਬੰਦੀ ਅਤੇ ਚੈਕਿੰਗ ਦੇ ਦਿਸ਼ਾ-ਨਿਰਦੇਸ਼ ਦਿੱਤੇ ਗਏ ਸੀ। ਜਿਸ ਤੇ ਇਹਨਾਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ

DSP. DALJIT SINGH KHAKH (PPS)
ਦਲਜੀਤ ਸਿੰਘ ਖੱਖ, ਉਪ ਕਪਤਾਨ ਸਬ ਡਵੀਜ਼ਨ ਟਾਂਡਾ ਦੀ ਅਗਵਾਈ ਹੇਠ ਇੰਸਪੈਕਟਰ ਹਰਗੁਰਦੇਵ ਸਿੰਘ ਮੁੱਖ ਅਫਸਰ ਥਾਣਾ ਟਾਂਡਾ ਵਲੋਂ ਥਾਣਾ ਦੇ ਕਰਮਚਾਰੀਆਂ ਦੀਆਂ ਵੱਖ ਵੱਖ ਟੀਮਾਂ ਵਲੋਂ ਥਾਣਾ ਟਾਂਡਾ ਦੇ ਏਰੀਆ ਵਿਚ 22 ਜੂਨ ਨੂੰ ਸਪੈਸ਼ਲ ਨਾਕਾਬੰਦੀ ਕੀਤੀ ਗਈ।

ਇਸ ਅਪ੍ਰੇਸ਼ਨ ਵਿਚ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋਂ ਟੀ ਪੁਆਇੰਟ ਹੁਸ਼ਿਆਰਪੁਰ ਮੋੜ ਮੇਨ ਜੀਟੀ ਰੋੜ ਟਾਂਡਾ ਨੇੜੇ ਬਿਜਲੀ ਘਰ ਵਿਖੇ ਕੀਤੀ ਗਈ ਨਾਕਾਬੰਦੀ ਦੌਰਾਨ ਇੱਕ ਟਰੱਕ ਨੂੰ JK-18-0461 ਜੋ ਮੁਕੇਰੀਆਂ ਵਾਲੀ ਸਾਇਡ ਤੋਂ ਜਲੰਧਰ ਵੱਲ ਜਾ ਰਿਹਾ ਸੀ।

ਜਿਸਦੀ ਚੈਕਿੰਗ ਕੀਤੀ ਗਈ ਅਤੇ ਇਸ ਟਰੱਕ ਨੂੰ ਮੁਹੰਮਦ ਆਸਿਫ ਪੁੱਤਰ ਸੁਨਾ ਉਲਾ ਵਾਸੀ ਸਾਰ ਸਾਲੀ ਖਰੀਊ ਪਾਮਪੁਰਾ ਜਿਲਾ ਪੁਲਵਾਮਾ ਸਟੇਟ ਜੰਮੂ ਕਸ਼ਮੀਰ ਚਲਾ ਰਿਹਾ ਸੀ ਅਤੇ ਉਸ ਦੇ ਨਾਲ ਮਹਿਰਾਜਉ ਦੀਨ ਪੁੱਤਰ ਮੁਹੰਮਦ ਯੂਸੁਫ਼ ਭੱਟ ਵਾਸੀ ਸਾਰ ਸਾਲੀ ਖਰੀਉ ਪਾਮਪੁਬਰਾ ਥਾਣਾ ਪਾਮਪੁਰਾ ਜਿਲਾ ਪੁਲਵਾਮਾ ਸਟੇਟ ਜੰਮੂ ਕਸ਼ਮੀਰ ਬੈਠਾ ਹੋਇਆ ਸੀ। ਉਹਨਾਂ ਨੇ ਟਰੱਕ ਚ ਲਸਣ ਦੇ ਬੋਰੇ ਲੱਦੇ ਹੋਏ ਸਨ।
ਚੈਕਿੰਗ ਦੌਰਾਨ ਇਨਾਂ ਬੋਰੀਆਂ ਹੇਠ ਛੁਪਾਏ ਹੋਏ 40 ਬੋਰੇ ਡੋਡੇ ਚੂਰਾ ਪੋਸਤ ਹਰੇਕ ਬੋਰੇ ਦਾ ਵਜਨ 25 ਕਿਲੋ ਕੁੱਲ 10 ਕੁਇੰਟਲ ਡੋਡੇ ਚੂਰਾ ਪੋਸਤ ਬਰਾਮਦ ਹੋਏ। ਜਿਸ ਬਾਰੇ ਜਾਬਤੇ ਅਨੁਸਾਰ ਕਾਰਵਾਈ ਕਰਦੇ ਹੋਏ ਦੋਸ਼ੀਆਂ ਖਿਲਾਫ 22 ਜੂਨ ਨੂੰ ਮੁਕੱਦਮਾ ਨੰ. 151ਅ /ਧ 15-61-85 ਥਾਣਾ ਟਾਂਡਾ ਵਿਖੇ ਦਰਜ ਕੀਤਾ ਗਿਆ। ਦੋਸ਼ੀਆਂ ਨੂੰ ਮੌਕੇ ਤੇ ਹੀ ਗਿਫ੍ਤਾਰ ਕੀਤਾ ਗਿਆ। ਜਿਨਾਂ ਦੀ ਪੁਲਸ ਨੇ ਅਗਲੇਰੀ ਕਾਰਵਾਈ ਸ਼ੁਰੂ ਕਰ ਦੀ ਹੈ।

Related posts

Leave a Reply