ਡੀ ਟੀ ਐਫ ਵਲੋ ਮੁਲਾਜ਼ਮਾ ਨੂੰ ਕੇਂਦਰੀ ਤਨਖਾਹ ਸਕੇਲ ਦੇਣ ਦੇ ਨੋਟੀਫਿਕੇਸ਼ਨ ਦਾ ਤਿੱਖਾ ਵਿਰੋਧ

ਗੜਸ਼ੰਕਰ, 24 ਅਕਤੂਬਰ (ਅਸ਼ਵਨੀ ਸ਼ਰਮਾ) : ਡੈਮੋਕਰੈਟਿਕ ਟੀਚਰਜ ਫਰੰਟ ਦੇ ਸੱਦੇ ਤੇ ਗੜਸ਼ੰਕਰ ਦੇ ਇਲਾਕੇ ਦੇ ਵੱਖ ਵੱਖ ਸਕੂਲਾ ਵਿੱਚ ਅਧਿਆਪਕਾ ਵਲੋਂ ਪੰਜਾਬ ਸਰਕਾਰ ਵਲੋ ਜਾਰੀ ਕੀਤੇ  ਕੇਂਦਰੀ ਸਕੇਲਾ ਤੇ ਭਰਤੀ, ਤਨਖਾਹਾ ਅਤੇ ਪੇ ਕਮਿਸ਼ਨ ਦੇਣ ਵਾਲੇ ਪੱਤਰ ਦੀਆਂ ਕਾਪੀਆਂ ਸਾੜੀਆ ਗਈਆਂ। ਵੱਖ ਵੱਖ ਸਕੂਲਾਂ ਦੇ ਅਧਿਆਪਕਾ ਨੁੂੰ ਸੰਬੋਧਨ ਕਰਦਿਆਂ ਡੀ ਟੀ ਐਫ ਦੇ ਸੂਬਾ ਆਗੂ ਮੁਕੇਸ਼ ਗੁਜਰਾਤੀ ਨੇ ਕਿਹਾ ਕਿ ਚੋਣਾਂ ਤੋ ਪਹਿਲਾ ਮੌਜੂਦਾ ਸਰਕਾਰ ਨੇ ਸੱਤਾ ਵਿਚ ਆਣ ਤੇ ਮੁਲਾਜ਼ਮਾ ਨੁੂੰ ਸੌ ਦਿਨਾ ਚ ਪੰਜਾਬ ਦੇ ਪੇ ਕਮਿਸ਼ਨ ਦੀ ਰਿਪੋਰਟ ਲਾਗੂ ਕਰਨ ਦਾ ਵਾਅਦਾ ਕੀਤਾ ਸੀ ਪਰ ਸੱਤਾ ਚ ਆਣ ਦੇ ਸਾਢੇ ਤਿੰਨ ਸਾਲ ਹੋਣ ਦੇ ਬਾਵਜੂਦ ਛੇਵਾ ਤਨਖਾਹ.ਕਮਿਸ਼ਨ ਲਾਗੂ ਕਰਨ ਦੀ ਥਾਂ ਸਰਕਾਰ ਪੰਜਾਬ ਦੇ ਅਧਿਆਪਕਾ ਅਤੇ ਮੁਲਾਜਮਾ ਦੇ ਮੌਜੂਦਾ  ਤਨਖਾਹ ਗਰੇਡਾ ਅਤੇ ਸਕੇਲਾ ਨੁੂੰ ਘਟਾ ਕੇ ਕੇਦਰੀ ਪੈਟਰਨ ਤੇ  ਤਨਖਾਹ ਸਕੇਲਾ ਨੁੂੰ ਲਾਗੂ ਕਰ ਰਹੀ ਹੇੈ ਜਿਸਦਾ ਡੈਮੋਕਰੈਟਿਕ ਟੀਚਰਜ਼ ਫਰੰਟ ਡਟਵਾ ਵਿਰੋਧ ਕਰ ਰਹੀ ਹੈ। ਇਸ ਸਮੇਂ ਹੋਰਨਾ ਤੋ ਇਲਾਵਾ ਹੰਸ ਰਾਜ ਗੜਸ਼ੰਕਰ,ਸੱਤਪਾਲ ਕਲੇਰ,ਜਸਵੀਰ ਸਿੰਘ,ਜਤਿੰਦਰ ਸਿੰਘ,ਪਰਮਜੀਤ ਸਿੰਘ,ਹਰਸ਼ ਕੁਮਾਰ, ਸਿਮਰਜੀਤ ਸਿੰਘ,ਊਸ਼ਾ ਰਾਣੀ,ਖੂਸ਼ਵਿੰਦਰ ਕੌਰ ,ਇੰਦਰਜੀਤ ਕੌਰ ਆਦਿ ਹਾਜ਼ਿਰ ਸਨ।

Related posts

Leave a Reply