ਸਿਵਲ ਹਸਪਤਾਲ ਦੀ ਕੰਨਟੀਨ ਬੰਦ ਹੋਣ ਕਰਕੇ ਮਰੀਜ਼ਾਂ ਨੂੰ ਭਾਰੀ ਮੁਸ਼ਕਿਲਾਂ ਦਾ ਕਰਨਾ ਪੈ ਰਿਹਾ ਸਾਹਮਣਾ

 (ਸਰਕਾਰੀ ਹਸਪਤਾਲ ਗੁਰਦਾਸਪੁਰ ਦੀ ਬੰਦ ਪਈ ਕੰਟੀਨ)

ਗੁਰਦਾਸਪੁਰ 11 ਅਕਤੂਬਰ ( ਅਸ਼ਵਨੀ ) : ਸਿਵਲ ਹਸਪਤਾਲ ਵਿਚ ਚੱਲ ਰਹੀ ਕੰਨਟੀਨ ਬੰਦ ਹੋਣ ਕਰਕੇ ਮਰੀਜ਼ਾਂ ਅਤੇ ਆਉਣ ਵਾਲੇ ਵਾਰਿਸਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਬਾਹਰੋ ਮਹਿੰਗੇ ਮੁੱਲ ਤੇ ਖਾਣ ਪੀਣ ਦਾ ਸਾਮਾਨ ਖਰੀਦਣਾ ਪੈ ਰਿਹਾ ਹੈ ਅਤੇ ਹਸਪਤਾਲ ਦੇ ਨੇੜੇ ਕੋਈ ਢਾਬਾ ਜਾਂ ਹੋਟਲ ਨਾ ਹੋਣ ਕਰਕੇ ਰੋਟੀ ਖਾਣ ਵਿਚ ਬਹੁਤ ਮੁਸ਼ਕਿਲ ਪੇਸ਼ ਆ ਰਹੀ ਹੈ।

ਇਸ ਸਬੰਧੀ ਜਦੋਂ ਕੰਨਟੀਨ ਦੇ ਠੇਕੇਦਾਰ ਮਨਜੀਤ ਸਿੰਘ ਤੋਂ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਦੱਸਿਆ ਕਿ ਮਾਰਚ ਮਹੀਨੇ ਤੋਂ ਕੋਰੋਨਾ ਮਹਾਂਮਾਰੀ ਆਈ ਅਤੇ ਕਾਫੀ ਮਹੀਨੇ ਕਰਫਿਊੁ ਵੀ ਲੱਗਾ ਰਿਹਾ ਸੀ। ਇਸ ਦੌਰਾਨ ਹਸਪਤਾਲ ਵਿਚ ਆਉਣ ਵਾਲੇ ਮਰੀਜ਼ਾਂ ਦਆ ਆਮਦ ਨਾ ਮਾਤਰ ਰਹਿ ਗਈ, ਕੰਨਟੀਨ ਦਾ ਸਲਾਨਾ ਠੇਕੇ 760092 ਲੱਖ ਰੁਪਏ ਹੈ। ਮਰੀਜ਼ਾਂ ਅਤੇ ਉਹਨਾਂ ਦੇ ਵਾਰਿਸਾਂ ਦੀ ਆਮਦ ਘੱਟ ਹੋਣ ਕਰਕੇ ਠੇਕੇਦਾਰ ਨੂੰ ਲੱਖਾਂ ਰੁਪਏ ਦਾ ਘਾਟਾ ਪੈ ਰਿਹਾ ਹੈ। ਇਸ ਸਬੰਧੀ ਠੇਕੇਦਾਰ ਵੱਲੋਂ ਸਿਹਤ ਵਿਭਾਗ ਅਤੇ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ  ਲਿਖਤੀ ਤੇ ਜੁਬਾਨੀ ਤੌਰ ਤੇ ਕਿਸ਼ਤ ਘੱਟ ਕਰਨ ਜਾਂ ਮੁਆਫ ਕਰਨ ਜਾਂ ਅੱਗੇ ਕਰਨ ਲਈ ਬੇਨਤੀ ਕੀਤ ਗਈ ਪਰ ਉੱਚ ਅਧਿਕਾਰੀਆਂ ਵੱਲੋਂ ਇਸ ਸਬੰਧੀ ਕੋਈ ਤੱਵਜੋਂ ਨਹੀਂ ਦਿੱਤੀ ਗਈ।

ਠੇਕੇਦਾਰ ਨੇ ਇਹ ਵੀ ਦੱਸਿਆ ਕਿ ਸਿਹਤ ਵਿਭਾਗ ਦੀਆ ਹਦਾਇਤਾਂ ਅਨੁਸਾਰ ਕੋਈ ਵੱਡਾ ਆਪ੍ਰਰੇਸ਼ਨ ਹਸਪਤਾਲ ਵਿਚ ਨਹੀਂ ਹੋ ਰਿਹਾ ਅਤੇ ਹਸਪਤਾਲ ਵਿਚ ਕੁਝ ਮਾਹਿਰ ਡਾਕਟਰ ਅਸਤੀਫਾ ਦੇ ਗਏ ਹਨ ਜਾਂ ਕੁੱਝ ਲੰਬੀ ਛੁੱਟੀ ਤੇ ਹਨ। ਇਸ ਲਈ ਠੇਕੇਦਾਰ ਕਿਸ਼ਤ ਦੇਣ ਤੋਂ ਅਮਸਰਥ ਹੈ। ਇਸ ਲਈ ਮਜ਼ਬੂਰੀ ਵੱਸ ਕੰਨਟੀਨ ਨੂੰ ਬੰਦ ਕਰਨ ਦਾ ਫੈਸਲਾ ਲਿਆ ਗਿਆ ਹੈ।


Related posts

Leave a Reply