ਕੋਰੋਨਾ ਵਾਇਰਸ ਦੇ ਚਲਦਿਆਂ ਯੁਵਕ ਸੇਵਾਵਾਂ ਵਿਭਾਗ ਵਲੋਂ ਵਿਦਿਆਰਥੀਆਂ ਲਈ ਕਰਵਾਏ ਜਾ ਰਹੇ ਨੇ ਆਨਲਾਈਨ ਮੁਕਾਬਲੇ


ਯੁਵਕ ਸੇਵਾਵਾਂ ਵਿਭਾਗ ਵਲੋਂ ਕਰਵਾਏ ਗਏ ਫਿੱਟ ਇੰਡੀਆ  ਮੂਵਮੈਂਟ ਤੇ ਆਨਲਾਈਨ ਕੁਇਜ਼ ਮੁਕਾਬਲੇ

ਗੁਰਦਾਸਪੁਰ,26 ਅਗਸਤ (ਅਸ਼ਵਨੀ) : ਯੁਵਕ ਸੇਵਾਵਾਂ ਵਿਭਾਗ  ਗੁਰਦਾਸਪੁਰ ਵਲੋਂ ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਦੀ ਯੋਗ ਅਗਵਾਈ ਵਿੱਚ ਡਾਇਰੈਕਟਰ ਯੁਵਕ ਸੇਵਾਵਾਂ ਵਿਭਾਗ ਪੰਜਾਬ ਦੇ ਨਿਰਦੇਸ਼ਾ ਹੇਠ ਮਿਸ਼ਨ ਤੰਦਰੁਸਤ ਪੰਜਾਬ ਨੂੰ ਸਮਰਪਿਤ ਫਿੱਟ ਇੰਡੀਆ ਵਿਸ਼ੇ ਉਪਰ ਆਨਲਾਇਨ ਕੁਇਜ਼ ਮੁਕਾਬਲਾ ਕਰਵਾਇਆ ਗਿਆ ਜਿਸ ਵਿੱਚ ਗੁਰਦਾਸਪੁਰ  ਜਿਲੇ• ਤੋ 2130 ਭਾਗੀਦਾਰ ਸ਼ਾਮਿਲ ਹੋਏ।
ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਸ੍ਰੀ ਰਵੀ ਪਾਲ ਨੇ ਦੱਸਿਆ ਕਿ ਵਿਦਿਆਰਥੀਆਂ ਨੂੰ ਵਿਭਾਗ ਵਲੋਂ ਘਰ ਵਿੱਚ ਹੀ ਯੋਗਾ ਦੀ ਗਤੀਵਿਧੀਆਂ ਕਰਕੇ ਤੰਦਰੁਸਤ ਬਣਨ ਲਈ ਜਾਗਰੂਕ ਕੀਤਾ ਗਿਆ।ਜਿਲੇ• ਦੇ ਐਨ.ਐਸ.ਐਸ ਵਲੰਟੀਅਰਾਂ ਦੇ ਪ੍ਰੋਗਰਾਮ ਅਫਸਰਾਂ ਅਤੇ  ਰੈਡ ਰਿਬਨ ਕਲੱਬਾਂ ਦੇ ਇੰਚਾਰਜ ਅਤੇ ਮੈਂਬਰ ਵਿਦਿਆਰਥੀਆਂ ਵਲੋਂ ਇਸ ਕੁਇਜ ਮੁਕਾਬਲੇ ਵਿੱਚ ਖਾਸ ਰੁਚੀ ਦਿਖਾਈ ਗਈ।
 
ਉਨਾਂ ਨੇ ਦੱਸਿਆ ਕਿ ਇਸ ਤਰਾਂ ਦੇ ਮੁਕਾਬਲੇ ਕੋਰੋਨਾ ਵਾਇਰਸ ਦੇ ਚਲਦਿਆਂ ਵਿਦਿਆਰਥੀਆਂ ਲਈ ਕਾਫੀ ਲਾਭਵੰਦ ਹੋ ਰਹੇ।ਉਨਾਂ ਅੱਗੇ  ਦੱਸਿਆ ਕਿ ਯੁਵਕ ਸੇਵਾਵਾਂ ਵਿਭਾਗ ਵਲੋਂ ਵਿਦਿਆਰਥੀਆਂ ਕੋਰੋਨਾ ਬਿਮਾਰੀ ਵਿਰੁੱਝ ਜਾਗਰੂਕ ਕੀਤਾ ਜਾ ਰਿਹਾ ਹੈ ਕਿ ਉਙ ਘਰ ਤੋਂ ਬਾਹਰ ਨਿਕਲਣ ਸਮੇਂ ਮਾਸਕ ਜਰੂਰ ਪਹਿਨਣ। ਸ਼ੋਸਲ ਡਿਸਟੈਂਸ ਮੈਨਟੇਨ ਕਰਕੇ  ਰੱਖਣ ਅਤੇ ਆਪਣ ੇ ਹੱਥਾਂ ਨੂੰ ਵਾਰ-ਵਾਰ ਸ਼ੈਨੀਟਾਇਜ਼  ਕਰਨ। ਉਨਾਂ ਅੱਗੇ ਦੱਸਿਆ ਕਿ ਜੇਕਰ ਕਿਸੇ ਵਿਅਕਤੀ ਨੂੰ ਕੋਰੋਨਾ ਬਿਮਾਰੀ  ਦਾ ਲੱਛਣ ਨਜਰ ਆਉਂਦਾ ਹੈ ਤਾਂ ਉਸਨੂੰ ਆਪਣਾ ਕੋਰੋਨਾ ਟੈਸਟ ਜਰੂਰ ਕਰਵਾਉਣ ਚਾਹੀਦਾ ਹੈ।

Related posts

Leave a Reply