ਸਿੱਖਿਆ ਵਿਭਾਗ ਵਲੋਂ ਸ.ਸ.ਸ.ਸ ਸਕੂਲ ਅੰਬਾਲਾ ਜੱਟਾਂ ਦੀ ਅਧਿਆਪਕਾ ਪ੍ਰਸ਼ੰਸਾ ਪਤੱਰ ਨਾਲ ਸਨਮਾਨਿਤ


ਗੜ੍ਹਦੀਵਾਲਾ 10 ਜਨਵਰੀ (ਚੌਧਰੀ) : ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਅੰਬਾਲਾ ਜੱਟਾਂ ਦੇ ਪੰਜਾਬੀ ਮਿਸਟ੍ਰੈਸ ਸ਼੍ਰੀਮਤੀ ਰਜਨੀ ਬਾਲਾ ਨੂੰ ਉਹਨਾਂ ਦੀਆਂ ਵਧੀਆਂ ਸੇਵਾਂਵਾ ਲਈ ਮਾਨਯੋਗ ਸੱਕਤਰ, ਸਿੱਖਿਆ ਵਿਭਾਗ ਵਲੋਂ ਪ੍ਰਸ਼ੰਸਾ ਪਤੱਰ ਦੇ ਕੇ ਸਨਮਾਨਿਤ ਕੀਤਾ ਗਿਆ।ਇਸ ਸਬੰਧੀ ਜਾਨਕਾਰੀ ਦਿੰਦੇ ਹੋਏ ਪ੍ਰਿੰਸੀਪਲ ਜਤਿੰਦਰ ਸਿੰਘ ਨੇ ਕਿਹਾ ਕਿ ਸ਼੍ਰੀਮਤੀ ਰਜਨੀ ਬਾਲਾ,ਪੰਜਾਬੀ ਮਿਸਟ੍ਰੈਸ ਨੂੰ ਉਹਨਾਂ ਵਲੋਂ ਕੀਤੇ ਗਏ ਵਧੀਆ ਉਪਰਾਲਿਆਂ ਸਦਕਾ ਜਿਸ ਨਾਲ ਵਿਦਿਆਰਥੀਆਂ ਵਲੋਂ ਸਿੱਖਿਆ ਵਲੱ ਵੱਧ ਧਿਆਨ ਦਿੱਤਾ ਗਿਆ। ਇਸ ਸਬੰਧੀ ਸਿੱਖਿਆ ਵਿਭਾਗ ਵਲੋਂ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਸਮੂਹ ਸਟਾਫ ਹਾਜਿਰ ਸੀ।

Related posts

Leave a Reply