ਬਜੁਰਗ ਮਾਤਾ ਦੇ ਘਰ ਦਾ ਬੁਝਿਆ ਚਿਰਾਗ,ਬਿਜਲੀ ਦਾ ਕਰੰਟ ਨਾਲ ਨੌਜਵਾਨ ਦੀ ਮੌਤ

ਦਸੂਹਾ 18 ਅਗਸਤ (ਚੌਧਰੀ) : ਦਸੂਹਾ ਦੇ ਪਿੰਡ ਬਸੋਆ ਵਿਖੇ ਬਿਜਲੀ ਠੀਕ ਕਰਨ ਲਈ ਟਰਾਂਸਫਰ ਤੇ ਚੜੇ ਨੌਜਵਾਨ ਦੀ ਬਿਜਲੀ ਦਾ ਕਰੰਟ ਲੱਗਣ ਨਾਲ ਮੌਕੇ ਤੇ ਮੌਤ ਹੋ ਗਈ। ਨੌਜਵਾਨ ਦੀ ਪਹਿਚਾਣ ਗੁਰਭੇਜ ਸਿੰਘ ਪੁੱਤਰ ਮਹਿੰਦਰ ਸਿੰਘ ਨਿਵਾਸੀ ਪੁਲ ਪੁਖਤਾ ਵਜੋਂ ਹੋਈ ਹੈ।ਮਿਲੀ ਜਾਣਕਾਰੀ ਮੁਤਾਬਕ ਇਹ ਨੌਜਵਾਨ ਬਿਜਲੀ ਵਿਭਾਗ ਦਾ ਕੰਮ ਠੇਕੇਦਾਰ ਅਧੀਨ ਕਰਦਾ ਸੀ,ਜੋ ਕਿ ਪਿੰਡ ਬਸੋਆ ਵਿਖੇ ਇੱਕ ਕਿਸਾਨ ਦੀ ਬਿਜਲੀ ਠੀਕ ਕਰਨ ਲਈ 11 ਕੇ ਵੀ ਬਿਜਲੀ ਦੇ ਟਰਾਂਸਫਰ ਤੇ ਚੜ੍ਹਿਆ ਅਚਾਨਕ ਬਿਜਲੀ ਆ ਜਾਨ ਤੇ ਨਿਕਲੇ ਹਾਈ ਵੋਲਟੇਜ ਕਰੰਟ ਲੱਗਣ ਨਾਲ ਨੌਜਵਾਨ ਦੀ ਮੌਕੇ ਤੇ ਹੀ ਮੌਤ ਹੋ ਗਈ।

ਨੌਜਵਾਨ ਗੁਰਭੇਜ ਆਪਣੀ ਮਾਤਾ ਦੇ ਬੁਢੇਪੇ ਦਾ ਇਕਲੌਤਾ ਸਹਾਰਾ ਸੀ ਕਿਉਂਕਿ ਗੁਰਭੇਜ ਦੇ ਪਿਤਾ ਦਾ ਪਹਿਲਾਂ ਹੀ ਦੇਹਾਂਤ ਹੋ ਚੁੱਕਾ ਹੈ।ਮ੍ਰਿਤਕ ਦੇ ਪਰਿਵਾਰਿਕ ਨੇ ਸਰਕਾਰ ਕੋਲੋਂ ਮ੍ਰਿਤਕ ਦੀ ਬਜ਼ੁਰਗ ਮਾਤਾ ਨੂੰ ਆਰਥਿਕ ਸਹਾਇਤਾ ਦੀ ਗੁਹਾਰ ਲਗਾਈ ਹੈ। ਨੌਜਵਾਨ ਦੀ ਮੌਤ ਦੀ ਖਬਰ ਸੁਣ ਕੇ ਉਧਰ ਪਿੰਡ ਚ ਸੋਗ ਦੀ ਲਹਿਰ ਹੈ। ਥਾਣਾ ਮੁਖੀ ਗੁਰਦੇਵ ਸਿੰਘ ਨੇ ਦੱਸਿਆ ਕੇ ਲਾਸ਼ ਨੂੰ ਸਿਵਲ ਹਸਪਤਾਲ ਦਸੂਹਾ ਪੋਸਟਮਾਟਮ ਲਈ ਭੇਜ ਦਿੱਤਾ ਗਿਆ ਹੈ ਅਤੇ ਪਰਿਵਾਰ ਵਾਲੇ ਜੋ ਵੀ ਬਿਆਨ ਦੇਣਗੇ ਉਸ ਮੁਤਾਬਿਕ ਜੋ ਵੀ ਕਾਰਵਾਈ ਬਣਦੀ ਹੋਵੇਗੀ ਕੀਤੀ ਜਾਵੇਗੀ।

Related posts

Leave a Reply