ਜੈ ਬਾਬਾ ਯੂਥ ਕਲੱਬ ਪਿੰਡ ਸੀਂਹ ਚਠਿਆਲ ਦੇ ਅਹੁਦੇਦਾਰਾਂ ਦੀ ਹੋਈ ਚੋਣ

ਗੜ੍ਹਦੀਵਾਲਾ 30 ਅਗਸਤ (ਚੌਧਰੀ/ ਪ੍ਰਦੀਪ ਸ਼ਰਮਾ ) :ਅੱਜ ਜੈ ਬਾਬਾ ਯੂਥ ਕਲੱਬ ਪਿੰਡ ਸੀਂਹ ਚਠਿਆਲ ਵਿਖੇ ਕਲੱਬ ਦੇ ਪ੍ਰਧਾਨ ਦੀ ਅਗਵਾਈ ਹੇਠ ਇੱਕ ਮੀਟਿੰਗ ਹੋਈ। ਜਿਸ ਵਿੱਚ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸ਼ੋਸ਼ਲ ਡਿਸਟੈਂਸ ਦੀ ਪਾਲਣਾ ਕੀਤੀ ਗਈ।ਜਿਸ ਵਿੱਚ ਯੂਥ ਕਲੱਬ ਪਿੰਡ ਸੀਂਹ ਚਠਿਆਲ ਦੀ ਸਰਵ ਸੰਮਤੀ ਕੁਝ ਆਹੁਦੇਦਾਰਾਂ ਦੀ ਚੋਣ ਕੀਤੀ ਗਈ।ਜਿਸ ਵਿੱਚ ਪ੍ਰੇਮਜੀਤ ਸਿੰਘ ਨੂੰ ਸੈਕਟਰੀ ਤੇ ਬਿਮਲ ਕੁਮਾਰ ਨੂੰ ਕੈਸ਼ੀਅਰ,ਸੁਖਵਿੰਦਰ ਸਿੰਘ ਨੂੰ ਉਪ ਕੈਸ਼ੀਅਰ ਅਤੇ ਸੁਮਿਤ ਕੁਮਾਰ ਨੂੰ ਉਪ ਸਕੱਤਰ ਬਣਾਇਆ ਗਿਆ ਹੈ।ਇਸ ਮੌਕੇ ਪ੍ਰਧਾਨ ਨਰੇਸ਼ ਕੁਮਾਰ,ਉਪ ਪ੍ਰਧਾਨ ਰਾਹੁਲ ਠਾਕੁਰ, ਸਕੱਤਰ ਸੰਦੀਪ ਕੌਂਡਲ, ਉਪ ਸਕੱਤਰ ਸੁਮਿਤ ਠਾਕੁਰ, ਸਾਹਿਲ, ਲਵੀ, ਕੁਲਵੰਤ ਸਿੰਘ,ਅਮਰੀਸ਼ ਕੁਮਾਰ,ਅਸ਼ੀਸ਼ ਰਾਣਾ,ਵੰਸ਼ ਰਾਣਾ,ਰੋਹਨ ਕੁਮਾਰ,ਵਿਵੇਕ ਸਿੰਘ ਆਦਿ ਹਾਜ਼ਰ ਸਨ। 

Related posts

Leave a Reply