ਐਸ.ਸੀ/ਬੀ.ਸੀ ਜਥੇਬੰਦੀ ਦੀ ਹੰਗਾਮੀ ਮੀਟਿੰਗ 11 ਨੂੰ


ਗੜਦੀਵਾਲਾ 8 ਅਕਤੂੂਬਰ(ਚੌਧਰੀ) : ਰਾਖਵਾਕਰਨ ਬਚਾਓ -ਸਬਿਧਾਨ ਮੁਹਿੰਮ ਅਧੀਨ ਐਲਾਇਸ ਆਫ ਐਸ ਸੀ / ਬੀ ਸੀ ਆਰਗੇਨਾਈਜੇੇਸ਼ਨ ਪੰਜਾਬ ਦੀ ਹੰਗਾਮੀ ਮੀਟਿੰਗ 11 ਅਕਤੂਬਰ ਨੂੰ ਠੀਕ 11:00 ਵਜੇ ਗੁਰੁ ਰਵਿਦਾਸ ਹਰੀ ਮੰਦਰ ਪਟਿਆਲਾ (ਫੈਕਟਰੀ ਏਰੀਆ) ਵਿਖੇ ਹੋ ਰਹੀ ਹੈ।ਪੰਜਾਬ ਅਤੇ ਕੇਂਦਰ ਦੀਆਂ ਸਰਕਾਰਾਂ ਰਾਖਵਾਕਰਨ ਬੰਦ ਕਰਨ,ਸੰਵਿਧਾਨ ਖਤਮ ਕਰਨ ਦੀਆਂ ਕੁਚਾਲਾਂ ,ਸਮਾਜ ਅਤੇ ਇਸ ਦੇ ਕਰਮਚਾਰੀ ਅਧਿਕਾਰੀਆਂ ਨਾਲ ਕੀਤੇ ਜਾ ਰਹੇ ਧੋਖਿਆਂ,ਵਧੀਕੀਆਂ ਅਤੇ ਅਤਿਆਚਾਰ ਵਿਰੁਧ ਐਕਸ਼ਨ ਪਲੈਨ ਉਲੀਕਿਆ ਜਾਵੇਗਾ ਤਾਂ ਕਿ ਸਰਕਾਰ ਦਾ ਮੰਹ ਤੋੜਵਾ ਜਵਾਬ ਦਿੱਤਾ ਜਾ ਸਕੇ।

ਪ੍ਰੈਸ ਨੋਟ ਰਾਹੀ ਜਾਨਕਾਰੀ ਦਿੰਦਿਆ ਮੀਟਿੰਗ ਦੇ ਪ੍ਰਬੰਧਕ ਅਤੇ ਚੇਅਰਮੈਨ ਗਜਟਿਡ ਤੇ ਨੋਨ ਗਜਟਿਡ ਐਸ ਸੀ ਬੀ ਸੀ ਵੈਲਫੇਅਰ ਫੈਡਰੇਸਨ ਪੰਜਾਬ ਜਸਵੀਰ ਸਿੰਘ ਪਾਲ ਨੇ ਦੱਸਿਆ ਕਿ ਸਮਾਜ ਦੀਆਂ 16 ਸੁਬਾਈ ਜਥੇਬੰਦੀਆਂ ਦੇ ਮੁੱਖੀ ਕੋਰੋਨਾ ਮਹਾਮਾਰੀ ਵਿਰੁੱਧ ਹਦਾਇਤਾਂ ਦਾ ਪਾਲਣ ਕਰਦੇ ਹੋਏ ਮੀਟਿੰਗ ਚ ਸਾਮਿਲ ਹੋਣਗੇ ,ਸਮੂਹ ਸੁਬਾਈ ਮੁਖੀਆਂ ਨੂੰ ਨਿਸਚਿਤ ਸਮੇਂ ਤੇ ਸਾਮਿਲ ਹੋਣ ਦੀ ਅਪੀਲ ਕੀਤੀ ਜਾਂਦੀ ਹੈ ।

Related posts

Leave a Reply