ਪੁਰਾਣੀ ਪੈਨਸ਼ਨ ਦੀ ਬਹਾਲੀ ਦੀ ਰਿਪੋਰਟ ਲਾਗੂ ਨਾ ਹੋਣ ਤੇ ਕੱਲ ਨੋਟੀਫਿਕੇਸ਼ਨ ਦੀਆਂ ਕਾਪੀਆਂ ਫੂਕਣਗੇ ਕਰਮਚਾਰੀ

ਗੜ੍ਹਦੀਵਾਲਾ 2 ਸਤੰਬਰ (ਚੌਧਰੀ) : ਜਿਲਾ ਹੁਸ਼ਿਆਰਪੁਰ ਦੇ ਸਮੂਹ ਵਿਭਾਗਾਂ ਦੇ ਮੁਲਾਜਮ ਸਾਥੀਆਂ ਨੂੰ ਅਪੀਲ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਅਤੇ ਸੀਪੀਏਫ਼ ਯੂਨੀਅਨ ਹੁਸ਼ਿਆਰਪੁਰ ਵੱਲੋ NPSEU ਦੇ ਬੈਨਰ ਹੇਠ ਸਮੂਹ ਵਿਭਾਗਾਂ ਦੇ ਮੁਲਾਜਮ ਸਾਥੀਆਂ ਨੂੰ ਅਤੇ ਤਹਿਸੀਲ/ਬਲਾਕ ਪ੍ਰਧਾਨਾਂ ਜਨਰਲ ਸਕੱਤਰ ਸਾਹਿਬਾਨ ਨੂੰ ਬੇਨਤੀ ਹੈ ਕਿ ਕੱਲ ਮਿਤੀ 3 ਸਤੰਬਰ ਨੂੰ ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ ਲਈ ਪੰਜਾਬ ਸਰਕਾਰ ਵੱਲੋਂ 2019 ਵਿੱਚ ਗਠਿਤ ਕੀਤੀ ਗਈ ਰਿਵਿਊ ਕਮੇਟੀ ਦੇ ਨੋਟੀਫਿਕੇਸ਼ਨ ਦੀਆਂ ਕਾਪੀਆਂ ਆਪਣੇ ਆਪਣੇ ਦਫਤਰਾਂ ਦੇ ਮੇਨ ਗੇਟਾਂ/ਸਕੂਲਾਂ ਜਾ ਘਰਾਂ ਦੇ ਬਾਹਰ ਤਹਿਸੀਲ ਤੇ ਬਲਾਕਾਂ ਵਾਲੇ ਸਾਥੀ ਆਪਣੀਆਂ-ਆਪਣੀਆਂ ਬਲਾਕਾਂ/ਤਹਿਸੀਲਾਂ ਵਿਖੇ ਆਪਣੀ ਸਿਹਤ ਦਾ ਧਿਆਨ ਰੱਖਦੇ ਹੋਏ ਕੋਵਿਡ 19 ਦੀਆਂ ਹਦਾਇਤਾਂ ਅਨੁਸਾਰ ਸਾੜੀਆਂ ਜਾਣ ਕਿਉਂਕਿ ਇਸ ਕਮੇਟੀ ਨੇ ਕਾਫੀ ਲੰਬਾ ਸਮਾਂ ਬੀਤ ਜਾਣ ਤੋਂ ਬਾਅਦ ਵੀ ਪੈਨਸਨ ਬਹਾਲੀ ਦੀ ਕੋਈ ਵੀ ਰਿਪੋਰਟ ਪੇਸ਼ ਨਹੀਂ ਕੀਤੀ ਅਤੇ ਇਹ ਕਮੇਟੀ ਮਹਿਜ ਇਕ ਡਰਾਮਾ ਹੀ ਸਿੱਧ ਹੋਈ ਹੈ।
ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਜਿਲਾ ਕਨਵੀਨਰ ਸੰਜੀਵ ਧੂਤ ਅਤੇ ਜਨਰਲ ਸਕੱਤਰ ਤਿਲਕ ਰਾਜ ਨੇ ਸਾਂਝੇ ਕਰਦਿਆਂ ਪ੍ਰੈਸ ਬਿਆਨ ਚ ਕਿਹਾ ਕਿ ਐਕਸ਼ਨ ਦੀਆਂ ਤਸਵੀਰਾਂ ਸ਼ੋਸ਼ਲ ਮੀਡੀਆ ਉੱਤੇ ਸ਼ੇਅਰ ਕੀਤੀਆਂ ਜਾਣ ।
/ਪੁਰਾਣੀ ਪੈਨਸ਼ਨ ਬਹਾਲੀ/ ਸੰਘਰਸ਼ ਕਮੇਟੀ (PPBSC)+ਸੀਪੀਏਫ਼ ਯੂਨੀਅਨ=ਨੈਸ਼ਨਲ ਪੈਨਸ਼ਨ ਸਕੀਮ ਇੰਪਲਾਈਜ਼ ਯੂਨੀਅਨ (NPSEU)*

Related posts

Leave a Reply