ਬੀ.ਡੀ.ਪੀ.ਓ ਦਫਤਰ ਸੁਜਾਨਪੁਰ ਵਿਖੇ ਰੋਜ਼ਗਾਰ ਮੇਲਾ


ਸੁਜਾਨਪੁਰ18 ਨਵੰਬਰ (ਰਾਜਿੰਦਰ ਸਿੰਘ ਰਾਜਨ /ਅਵਿਨਾਸ਼ ) : ਬੀ.ਡੀ.ਪੀ.ਓ ਦਫਤਰ ਸੁਜਾਨਪੁਰ ਵਿਖੇ ਪੰਜਾਬ ਸਰਕਾਰ ਵੱਲੋਂ ਘਰ ਘਰ ਰੁਜ਼ਗਾਰ ਮੁਹਿੰਮ ਤਹਿਤ ਰੋਜ਼ਗਾਰ ਮੇਲਾ ਆਯੋਜਿਤ ਕੀਤਾ ਗਿਆ । ਜਿਸ ਵਿੱਚ ਭਾਰਤੀ ਜੀਵਨ ਬੀਮਾ ਨਿਗਮ, ਆਈਜਲ, ਪਖਰਾਜ ਕੰਪਨੀਆਂ ਦੇ ਵੱਡੀ ਗਿਣਤੀ ਵਿੱਚ ਨੁਮਾਇੰਦਿਆਂ ਨੇ ਹਿੱਸਾ ਲਿਆ ਬੇਰੁਜ਼ਗਾਰ ਬੱਚਿਆਂ ਨੇ ਆਪਣੇ ਇੰਟਰਵਿਊ ਦਿੱਤੇ ਅਤੇ ਦਸਤਾਵੇਜ਼ ਜਮ੍ਹਾ ਕਰਵਾਏ ਜਿਸ ਵਿੱਚ ਲੜਕੀਆਂ ਦੀ ਗਿਣਤੀ ਮੁੰਡਿਆਂ ਨਾਲੋਂ ਵਧੇਰੇ ਸੀ,। ਇਸ ਮੌਕੇ ਰੁਜ਼ਗਾਰ ਪਲੇਸਮੈਂਟ ਜ਼ਿਲ੍ਹਾ ਅਧਿਕਾਰੀ ਰਾਕੇਸ਼ ਕੁਮਾਰ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਘਰ-ਘਰ ਰੁਜ਼ਗਾਰ ਦੀ ਮੁਹਿੰਮ ਤਹਿਤ ਜਿੱਥੇ ਰੁਜ਼ਗਾਰ ਮੇਲਾ ਲਗਾਇਆ ਗਿਆ ਹੈ, ਉਨ੍ਹਾਂ ਕੰਪਨੀਆਂ ਵਿੱਚ ਬੱਚਿਆਂ ਨੂੰ ਰੁਜ਼ਗਾਰ ਅਤੇ ਕਰਜ਼ੇ ਦੀ ਜਾਣਕਾਰੀ ਦਿੱਤੀ ਜਾ ਰਹੀ ਹੈ ਅਤੇ ਉਨ੍ਹਾਂ ਨੂੰ ਰੁਜ਼ਗਾਰ ਵੀ ਦਿੱਤਾ ਜਾ ਰਿਹਾ ਹੈ।ਇਸ ਮੌਕੇ ਉਦਯੋਗ ਵਿਭਾਗ ਦੇ ਸੀਨੀਅਰ ਸਹਾਇਕ ਪ੍ਰਦੀਪ ਕੁਮਾਰ ਨੇ ਦੱਸਿਆ ਕਿ ਇਸ ਰੁਜ਼ਗਾਰ ਮੇਲੇ ਵਿੱਚ ਬੇਰੁਜ਼ਗਾਰ ਬੱਚੇ ਪੰਜਾਬ ਸਰਕਾਰ ਦੀ ਤਰਫੋਂ ਉਨ੍ਹਾਂ ਨੂੰ ਦਿੱਤੀ ਜਾ ਰਹੀ ਸਬਸਿਡੀ ਬਾਰੇ ਜਾਣਕਾਰੀ ਦਿੱਤੀ ਗਈ ਹੈ ਤਾਂ ਜੋ ਉਹ ਆਪਣੇ ਪੈਰਾਂ ਤੇ ਖੜੇ ਹੋ ਸਕਣ।ਇਸ ਮੌਕੇ ਰਾਕੇਸ਼ ਕੁਮਾਰ ਡਿਸਟਿਕ ਮੈਨੇਜਰ ਅਵਧੇਸ਼ ਕੁਮਾਰ ਭਾਰਦਵਾਜ, ਵਰੁਣ ਪੁਰੀ, ਸਾਹਿਬਾ, ਪ੍ਰੀਤਮ ਡੋਗਰਾ, ਦੀਪਕ ਕੁਮਾ ਸੁ, ਗੁਰਵਿੰਦਰ ਸਿੰਘ, ਕੁਲਦੀਪ ਸਿੰਘ, ਸ਼ਰਨਜੀਤ ਕੌਰ ਹਾਜ਼ਰ ਸਨ ।

Related posts

Leave a Reply